ਜਲੰਧਰ : ਕੈਨੇਡਾ 'ਚ ਸਾਈਮਨ ਫ੍ਰੇਜ਼ਰ ਯੂਨੀਵਰਸਿਟੀ 'ਚ ਰਿਸਰਚਰਾਂ ਵੱਲੋਂ ਦਿਖਾਏ ਗਏ ਇਕ ਸ਼ੋਧ ਤੋਂ ਲਗਦਾ ਹੈ ਕਿ ਦਿਮਾਗ ਦੀ ਤਾਕਤ ਨਾਲ ਬਾਇਓਨਿਕ ਆਰਮ (ਰੋਬੋਟਿਕ ਹੱਥ) ਨੂੰ ਕੰਟਰੋਲ ਕਰਨਾ ਹੌਲੀ ਹੌਲੀ ਹਕੀਕਤ ਬਣਦਾ ਜਾ ਰਿਹਾ ਹੈ। ਰਿਸਰਚਰਾਂ ਵੱਲੋਂ ਇਕ ਨਵਾਂ ਸਿਸਟਮ ਡਿਵੈੱਲਪ ਕੀਤਾ ਜਾ ਰਿਹਾ ਹੈ, ਜਿਸ ਦਾ ਨਾਂ ਹੈ ਐੱਮ. ਏ. ਐੱਸ. ਐੱਸ. (ਮਸਲਜ਼ ਐਕਟੀਵਿਟੀ ਸੈਂਸਰ ਸਟ੍ਰਿਪ)।
ਇਸ ਦੇ ਕੰਮ ਕਰਨ ਦਾ ਤਰੀਕਾ ਆਸਾਨ ਹੈ ਜਿਸ 'ਚ ਆਕ ਆਰਮ-ਬੈਂਡ ਹੈ ਜੋ ਕਿ ਪ੍ਰੈਸ਼ਰ ਸੈਂਸਰਜ਼ ਨਾਲ ਭਰਿਆ ਹੋਇਆ ਹੈ ਤੇ ਇਸ ਇਸ ਮਲਸਜ਼ ਨਾਲ ਜੋੜਿਆ ਗਿਆ ਹੈ ਤੇ ਇਨ੍ਹਾਂ 'ਚ ਇਸ ਤਰ੍ਹਾਂ ਦਾ ਐਲਗੋਰਿਧਮ ਫਿਟ ਕੀਤਾ ਗਿਆ ਹੈ ਕਿ ਇਸ ਮੂਵਮੈਂਟਸ ਨੂੰ ਡੀਕੋਡ ਕਰ ਕੇ ਬਾਇਓਨਿਕ ਆਰਮ ਨੂੰ ਮੂਵ ਕਰਨ 'ਚ ਮਦਦ ਕਰਦਾ ਹੈ। ਇਹ ਸਿਸਟਮ ਇਨਕਮਿੰਗ ਡਾਟਾ ਨੂੰ ਰਿਅਲ ਟਾਈਮ 'ਚ ਸਟੋਰ ਕਰਦਾ ਹੈ ਤਾਂ ਜੋ ਇਸ ਦੀ ਪ੍ਰਫਾਰਮੈਂਸ 'ਚ ਸੁਧਾਰ ਹੋ ਸਕੇ।
ਇਸ ਬਾਇਓਨਿਕ ਆਰਮ ਦੀ ਵਰਤੋਂ ਅਜੇ ਪੂਰਬ ਪੈਰਾਲੰਪਿਕ ਖਿਡਾਰੀ ਡੈਨੀ ਵਰਤ ਰਹੇ ਹਨ। ਡੈਨੀ ਅਕਤੂਬਰ 'ਚ ਹੋਣ ਵਾਲੇ ਸਾਈਬੈਥਲੋਨ ਇਵੈਂਟ 'ਚ ਇਸ ਹੱਥ ਨਾਲ ਹਿੱਸਾ ਲੈਣਗੇ। ਜ਼ਿਕਰਯੋਗ ਹੈ ਕਿ ਸਾਈਬੈਥਲੋਨ ਇਵੈਂਟ ਸਾਈਬੋਰਗ ਓਲੰਪਿਕਸ ਦੇ ਨਾਂ ਨਾਲ ਵੀ ਮਸ਼ਹੂਰ ਹੈ, ਜਿਸ 'ਚ ਸਰੀਰਿਕ ਤੌਰ 'ਤੇ ਡਿਸੇਬਲ ਖਿਡਾਰੀ ਰੋਬੋਟਿਸ ਦੀ ਮਦਦ ਨਾਲ ਖੇਡਾਂ 'ਚ ਹਿੱਸਾ ਲੈਂਦੇ ਹਨ।
ਆਈ. ਬੀ. ਐੱਮ. ਬਣਾ ਰਹੀ ਏ ਮੋਤੀਏ ਦੇ ਆਪ੍ਰੇਸ਼ਨ ਲਈ ਸਪੈਸ਼ਲ ਐਪ
NEXT STORY