ਜਲੰਧਰ- ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਕੂਲਪੈਡ ਨੇ ਨਵਾਂ ਸਮਾਰਟਫੋਨ ਕਾਂਜ਼ਰ (conjr) ਪੇਸ਼ ਕੀਤਾ ਹੈ। ਕੂਲਪੈਡ ਕਾਂਜ਼ਰ (conjr) ਨੂੰ ਫਿਲਹਾਲ ਅਮਰੀਕਾ ਮਾਰਕੀਟ ਲਈ ਲਾਂਚ ਕੀਤਾ ਹੈ। ਇਸ ਦੀ ਕੀਮਤ 180 ਡਾਲਰ (ਕਰੀਬ 12,200 ਰੁਪਏ) ਹੈ। ਇਸ 'ਚ 5 ਇੰਚ ਦਾ ਐੇੱਚ. ਡੀ. (1280x720 ਪਿਕਸਲ) ਆਈ. ਪੀ. ਐੱਸ. ਡਿਸਪਲੇ ਹੈ। ਇਸ 'ਚ 1 ਗੀਗਾਹਟਰਜ਼ ਕਵਾਡ-ਕੋਰ ਮੀਡੀਆਟੇਕ ਐੱਮ. ਟੀ. 6735 ਸੀ. ਪੀ. ਚਿੱਪਸੈੱਟ ਦਾ ਇਸਤੇਮਾਲ ਹੋਇਆ ਹੈ ਅਤੇ ਨਾਲ ਹੀ ਦਿੱਤਾ ਗਿਆ ਹੈ 3ਜੀਬੀ ਰੈਮ। ਇਨਬਿਲਟ ਸਟੋਰੇਜ 16ਜੀਬੀ ਹੈ ਅਤੇ ਜ਼ਰੂਰਤ ਪੈਣ 'ਤੇ 64ਜੀਬੀ ਤੱਕ ਦਾ ਮਾਈਕ੍ਰੋ ਐੱਸ. ਡੀ. ਕਾਰਡ ਇਸਤੇਮਾਲ ਕਰਨਾ ਸੰਭਵ ਹੈ। ਇਹ ਡਿਊਲ ਸਿਮ ਫੋਨ ਹਾਈਬ੍ਰਿਡ ਸਿਮ ਸਲਾਟ ਨਾਲ ਆਉਂਦਾ ਹੈ ਮਤਲਬ ਮਾਈਕ੍ਰੋ ਐੱਸ. ਡੀ. ਕਾਰਡ ਨਾਲ ਤੁਸੀਂ ਸਿਰਫ ਇਕ ਸਿਮ ਹੀ ਇਸਤੇਮਾਲ ਕਰ ਸਕਣਗੇ। ਕੂਲਪੈਡ ਦਾ ਇਹ ਫੋਨ ਐਂਡਰਾਇਡ 6.0 ਮਾਰਸ਼ਮੈਲੋ 'ਤੇ ਆਧਾਰਿਤ ਕੂਲਪੈਡ ਯੂਆਈ 8.0 'ਤੇ ਚੱਲੇਗਾ।
ਕੂਲਪੈਡ ਕਾਂਜ਼ਰ (conjr) 'ਚ 13 ਮੈਗਾਪਿਕਸਲ ਆਟੋਫੋਕਸ ਰਿਅਰ ਕੈਮਰਾ ਦਿੱਤਾ ਗਿਆ ਹੈ। ਇਹ ਸੈਂਸਰ ਐੱਫ/2.2 ਅਪਰਚਰ ਵਾਲਾ ਹੈ। ਸੈਲਫੀ ਦੇ ਸ਼ੌਕੀਨਾਂ ਲਈ ਮੌਜੂਦ ਹੈ 8 ਮੈਗਾਪਿਕਸਲ ਦਾ ਫਰੰਟ ਕੈਮਰਾ, ਇਸ ਨਾਲ ਵੀ ਫਲੈਸ਼ ਦਿੱਤਾ ਗਿਆ ਹੈ। ਫਿੰਗਰਪ੍ਰਿੰਟ ਸੈਂਸਰ ਅਤੇ ਮੇਟਲ ਬਾਡੀ ਵਾਲੇ ਇਸ ਫੋਨ 'ਚ 2500 ਐੱਮ. ਏ. ਐੱਚ. ਦੀ ਹੈ। ਇਸ ਦੇ ਬਾਰੇ 'ਚ 4ਜੀ ਨੈੱਟਵਰਕ 'ਤੇ 30 ਘੰਟੇ ਤੱਕ ਦਾ ਟਾਕ ਟਾਈਮ ਦੇਣ ਦਾ ਦਾਅਵਾ ਕੀਤਾ ਗਿਆ ਹੈ। ਕਨੈਕਟੀਵਿਟੀ ਫੀਚਰ 'ਚ 4ਜੀ ਐੱਲ. ਟੀ. ਈ., ਵਾਈ-ਫਾਈ 802.11 ਬੀ/ਜੀ/ਐੱਨ, ਬਲੂਟੁਥ 4.0 ਅਤੇ ਯੂ. ਐੱਸ. ਬੀ. ਪੋਰਟ ਸ਼ਾਮਲ ਹਨ। ਸਮਾਰਟਫੋਨ ਦਾ ਡਾਈਮੈਂਸ਼ਨ 5.72x 2.85x 0.34 ਇੰਚ ਹੈ ਅਤੇ ਵਜਨ 148 ਗ੍ਰਾਮ। ਇਹ ਆਈਰਨ ਗ੍ਰੇ ਕਲਰ 'ਚ ਉਪਲੱਬਧ ਹੋਵੇਗਾ।
CES 2017 : ਅਲਕਾਟੈੱਲ ਨੇ ਪੇਸ਼ ਕੀਤਾ 6 ਇੰਚ ਡਿਸਪਲੇ ਵਾਲਾ ਸਮਾਰਟਫੋਨ
NEXT STORY