ਜਲੰਧਰ— ਦੁਨੀਆਭਰ 'ਚ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਨੂੰ ਵੱਡੀ ਗਿਣਤੀ 'ਚ ਇਸਤੇਮਾਲ ਕੀਤਾ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੀ ਜਾਣਕਾਰੀ ਦੇਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਆਸਾਨੀ ਨਾਲ ਆਪਣੀ ਚੈਟ ਦਾ ਬੈਕਅਪ ਲੈ ਸਕਦੇ ਹੋ। ਇਹ ਬੈਕਅਪ ਐਂਡ੍ਰਾਇਡ ਅਤੇ ਆਈ.ਓ.ਐੱਸ ਦੋਵਾਂ 'ਤੇ ਕੀਤਾ ਜਾ ਸਕਦਾ ਹੈ।
ਐਂਡ੍ਰਾਇਡ 'ਤੇ ਬੈਕਅਪ
1. ਐਪ ਦੇ ਮੁੱਖ ਇੰਟਰਫੈਸ 'ਤੇ ਸੱਜੇ ਪਾਸੇ ਤਿੰਨ Point ਨਜ਼ਰ ਆਉਣਗੇ। ਉਸ 'ਤੇ ਟੈਪ ਕਰੇ।
2. ਇਸ ਤੋਂ ਬਾਅਦ ਸੈਟਿੰਗਸ 'ਚ ਜਾਏ। ਹੁਣ ਚੈਟ ਬੈਕਅਪ 'ਤੇ ਟੈਪ ਕਰੇ। ਇੱਥੇ, ਤੁਹਾਨੂੰ ਗੂਗਲ ਡਰਾਈਵ ਸੈਟਅਪ ਕਰਨ ਦਾ ਵਿਕਲਪ ਮਿਲੇਗਾ। ਇਸ ਪੇਜ 'ਤੇ ਹੇਠਲੇ ਹਿੱਸੇ 'ਚ ਗੂਗਲ ਡਰਾਈਵ ਸੈਟਿੰਗਸ ਨਜ਼ਰ ਆਵੇਗੀ।
3. ਬੈਕਅਪ ਟੂ ਗੂਗਲ ਡਰਾਈਵ 'ਤੇ ਟੈਪ ਕਰੇ। ਇੱਥੇ ਤੁਸੀਂ ਆਪਣੇ ਬੈਕਅਪ ਦਾ ਸਮਾਂ ਨਿਰਧਾਰਿਤ ਕਰ ਸਕਦੇ ਹੋ। ਤੁਹਾਨੂੰ ਕਦੇ ਨਹੀ, ਰੋਜ, ਵੀਕਲੀ ਅਤੇ ਮਾਸਿਕ ਵਰਗੇ ਵਿਕਲਪ ਮਿਲਣਗੇ।
4. ਇਸ ਤੋਂ ਬਾਅਦ 'Choose in account' 'ਤੇ ਟੈਪ ਕਰੇ। ਇੱਥੇ ਤੁਸੀਂ ਤੈਅ ਕਰ ਸਕਦੋ ਹੋ ਕਿ ਕਿੱਥੇ ਤੁਸੀਂ ਜੀਮੇਲ ਆਈ.ਡੀ 'ਤੇ ਵਟਸਐਪ ਦਾ ਬੈਕਅਪ ਬਣਾਏ।
5. ਪਹਿਲਾ ਵਿਕਲਪ ਉਸ ਮੇਲ ਆਈ.ਡੀ ਨੂੰ ਮਿਲੇਗਾ, ਜਿਸ ਦਾ ਇਸਤੇਮਾਲ ਐਂਡ੍ਰਾਇਡ ਡਿਵਾਇਸ ਨੂੰ ਇੰਸਟਾਲ ਕਰਨ ਲਈ ਕੀਤਾ ਗਿਆ ਹੈ। ਜੇਕਰ ਤੁਸੀਂ ਚਾਹੋ ਤਾਂ ਕਿਸੇ ਦੂਜੀ ਇਮੇਲ ਆਈ.ਡੀ ਦਾ ਵੀ ਇਸਤੇਮਾਲ ਕਰ ਸਕਦੇ ਹੋ। ਇਸ ਦੇ ਲਈ ਤੁਹਾਨੂੰ ਐਡ ਅਕਾਊਂਟ 'ਤੇ ਟੈਪ ਕਰਨਾ ਹੋਵੇਗਾ।
6. ਹੁਣ ਤੁਸੀਂ ਇਹ ਤੈਅ ਕਰ ਸਕਦੇ ਹੋ ਕਿ ਤੁਸੀਂ ਬੈਕਅਪ ਕਿਸ ਕਿਸਮ ਦੇ ਇੰਟਰਨੈੱਟ 'ਤੇ ਬਣਾਨਾ ਚਾਹੁੰਦੇ ਹੋ।
7. ਬੈਕਅਪ ਸੈਟਿੰਗਸ 'ਚ ਤੁਹਾਨੂੰ ਵੀਡੀਓ ਦਾ ਵੀ ਬੈਕਅਪ ਬਣਾਉਣ ਦਾ ਵਿਕਲਪ ਮਿਲੇਦਾ ਹੈ। ਤੁਸੀਂ Include Video 'ਤੇ ਕਲਿਕ ਕਰਕੇ ਵਟਸਐਪ 'ਤੇ ਆਉਣ ਵਾਲੇ ਵੀਡੀਓ ਦਾ ਵੀ ਬੈਕਅਪ ਬਣਾ ਸਕਦੇ ਹੋ।
ਆਈ.ਓ.ਐੱਸ 'ਤੇ ਬੈਕਅਪ
ਆਈਫੋਨ 'ਤੇ ਵਟਸਐਪ ਇਸਤੇਮਾਲ ਕਰਨ ਵਾਲੇ ਯੂਜ਼ਰਸ ਵੀ ਇਸ ਤਰ੍ਹਾਂ ਹੀ ਬੈਕਅਪ ਬਣਾ ਸਕਦੇ ਹਨ। ਆਈ.ਓ.ਐੱਸ 'ਤੇ ਵਟਸਐਪ ਨੂੰ ਖੋਲੋ। ਫਿਰ ਸੈਟਿੰਗਸ 'ਚ ਜਾ ਕੇ ਚੈਟ ਸੈਟਿੰਗਸ 'ਚ ਜਾਓ। ਇੱਥੇ ਚੈਟ ਬੈਕਅਪ ਦਾ ਵਿਕਲਪ ਮਿਲੇਗਾ। ਇੱਥੇ ਦਿੱਤੇ ਗਏ ਵਿਕਲਪਾਂ 'ਚ ਆਪਣੀ ਸੁਵਿਧਾ ਮੁਤਾਬਕ ਚੁਣ ਸਕਦੇ ਹੋ। ਆਈ.ਓ.ਐੱਸ 'ਚ ਬੈਕਅਪ ਬਣਾਉਣ ਦੀ ਸੁਵਿਧਾ Icloud 'ਤੇ ਹੁੰਦੀ ਹੈ।
ਆਪਣੇ ਸਮਾਰਟਫੋਨ 'ਚ ਜਰੂਰ ਰੱਖੋ ਇਹ ਟਾਪ 5 Apps
NEXT STORY