ਜਲੰਧਰ : ਜੇ ਤੁਸੀਂ ਆਪਣਾ ਇਕ ਰੋਬੋਟ ਤਿਆਰ ਕਰਨ ਦਾ ਸੁਪਨਾ ਦੇਖਦੇ ਤੇ ਇਹ ਸੋਚ ਰੱਖਦੇ ਹੋ ਕਿ ਤੁਸੀਂ ਉਸ ਨੂੰ ਆਪਣੇ ਹੱਥਾਂ ਨਾਲ ਕੰਟਰੋਲ ਕਰ ਸਕੋਗੇ ਤਾਂ ਦੱਸ ਦਈਏ ਕਿ ਇਹ ਸੁਪਨਾ ਹੁਣ ਸਚ ਹੋ ਸਕਦਾ ਹੈ। ਜ਼ਾਇਰੋ ਨਾਂ ਦੀ ਕ੍ਰਾਊਡਫੰਡਿੰਗ ਕੈਂਪੇਨ ਨਾਲ ਤਿਆਰ ਹੋਈ ਜੈਸਚਰ ਕੰਟਰੋਲਡ ਰੋਬੋਟ ਕਿੱਟ ਹੈ। ਸਮਾਰਟ ਗਲਵਜ਼ ਦੇ ਨਾਲ ਇਸ ਪੂਰੀ ਕਿੱਟ ਦੀ ਕੀਮਤ 299 ਡਾਲਰ (ਲਗਭਗ 15,200 ਰੁਪਏ) ਹੈ।
ਇਸ ਕਿੱਟ ਨੂੰ ਇਸ ਤਰ੍ਹਾਂ ਤਿਆਰ ਕੀਤਾ ਗਿਆ ਹੈ ਕਿ ਹਰ ਉਮਰ ਦਾ ਵਿਅਕਤੀ ਇਸ ਦੀ ਵਰਤੋਂ ਕਰ ਸਕਦਾ ਹੈ। ਇਸ ਕਿਟ 'ਚ ਤੁਹਾਨੂੰ 3 ਮੇਨ ਪਾਰਟ ਮਿਲਣਗੇ, ਮੋਟਰਾਈਜ਼ਡ ਮਾਡਿਊਲ, ਜੈਸਚਰ ਕੰਟਰੋਲ ਲਈ ਸਮਾਰਟ ਗਲਵ ਤੇ ਜ਼ਾਇਰੋ ਸਮਾਰਟਫੋਨ ਐਪ। ਇਸ ਲਈ ਤੁਹਾਡੇ ਕੋਲ ਖੁਲ੍ਹੀ ਸੋਚ ਦਾ ਹੋਣਾ ਬਹੁਤ ਜ਼ਰੂਰੀ ਹੈ। ਇਸ ਨਾਲ ਤੁਸੀਂ ਆਪਣੀ ਮਰਜ਼ੀ ਦੇ ਮੁਤਾਬਿਕ ਆਪਣਾ ਰੋਬੋਟ ਤਿਆਰ ਕਰ ਸਕਦੇ ਹੋ। ਉਪਰ ਦਿੱਤੀ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਇਕ ਰੋਬੋਟ ਬਣਾਉਣਾ ਕਿੰਨਾ ਆਸਾਨ ਤੇ ਮਜ਼ੇਦਾਰ ਹੋ ਸਕਦਾ ਹੈ।
Xiaomi ਫੈਲਬਲੇਟ ਦੀ ਲਾਂਚ ਤਰੀਕ ਦਾ ਹੋਇਆ ਖੁਲਾਸਾ, ਦਿਖੀ ਪਹਿਲੀ ਝਲਕ
NEXT STORY