ਜਲੰਧਰ- ਈ-ਮੇਲ ਸਰਵਿਸ ਉਪਲੱਬਧ ਕਰਾਉਣ ਵਾਲੀ ਭਾਰਤੀ ਕੰਪਨੀ ਡਾਟਾਮੇਲ ਨੇ 'ਡਾਟਾ ਰੇਡੀਓ' ਨਾਂ ਨਾਲ ਇਕ ਆਵਾਜ਼ ਆਧਾਰਿਤ ਸੋਸ਼ਲ ਮੀਡੀਆ ਸੰਦੇਸ਼ ਫੀਚਰ ਪੇਸ਼ ਕੀਤਾ ਹੈ।
ਡਾਟਾ ਐਕਸਜ਼ੈੱਨ ਦੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਅਜੇ ਦਾਤਾ ਨੇ ਦੱਸਿਆ ਕਿ ਡਾਟਾ ਰੇਡੀਓ ਪੂਰੀ ਤਰ੍ਹਾਂ ਭਾਰਤ 'ਚ ਬਣਿਆ ਇਕ ਖਾਸ ਸੋਸ਼ਲ ਮੀਡੀਆ ਹੱਲ ਹੈ। ਇਹ ਤੁਹਾਡੇ ਈ-ਮੇਲ ਨਾਲ ਜੁੜਿਆ ਰਹੇਗਾ। ਇਸ ਰਾਹੀਂ ਲੋਕ, ਬਾਲੀਵੁੱਡ ਅਭਿਨੇਤਾ, ਖਿਡਾਰੀ ਅਤੇ ਹੋਰ ਬਿਨਾਂ ਆਪਣੀ ਪਛਾਣ ਜ਼ਾਹਰ ਕੀਤੇ ਆਪਣੇ ਪ੍ਰਸ਼ੰਸਕਾਂ ਅਤੇ ਫਾਲੋਅਰਜ਼ ਨਾਲ ਗੱਲ ਕਰ ਸਕਦੇ ਹਨ। ਐਕਸਜ਼ੈੱਨ ਟੈਕਨਾਲੋਜੀ ਨੇ ਡਾਟਾ ਰੇਡੀਓ ਨੂੰ ਆਪਣੀ ਡਾਟਾਮੇਲ ਐਪਲੀਕੇਸ਼ਨ ਸੇਵਾ ਦੇ ਨਾਲ ਪੇਸ਼ ਕੀਤਾ ਹੈ।
ਫੇਸਬੁੱਕ ਦੀ ਸਟੇਟਸ ਬਾਰ 'ਚ ਹੁਣ ਤੁਹਾਨੂੰ ਦਿਸੇਗਾ ਕੁਝ ਖਾਸ
NEXT STORY