ਜਲੰਧਰ- ਮਾਰੂਤੀ ਸੁਜ਼ੂਕੀ ਨੇ ਬਜਟ ਕੈਟਾਗਰੀ ਦੀ ਹੈਚਬੈਕ ਕਾਰ ਅਲਟੋ 800 ਅਤੇ ਅਲਟੋ ਕੇ10 ਦਾ ਲਿਮਟਿਡ ਆਡੀਸ਼ਨ ਲਾਂਚ ਕੀਤਾ ਹੈ ਜਿਸ ਨੂੰ ਐੱਮ.ਐੱਸ. ਧੋਨੀ ਲਿਮਟਿਡ ਆਡੀਸ਼ਨ ਨਾਂ ਦਿੱਤਾ ਗਿਆ ਹੈ। ਫਿਲਹਾਲ, ਕੰਪਨੀ ਨੇ ਇਸ ਲਿਮਟਿਡ ਆਡੀਸ਼ਨ ਕਾਰ ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ ਹੈ। ਇਨੀਂ ਦਿਨੀਂ ਕਾਰਾਂ ਦੇ ਲਿਮਟਿਡ ਆਡੀਸ਼ਨ ਦੀ ਡਿਲੀਵਰੀ ਅਕਤੂਬਰ ਮਹੀਨੇ ਤੋਂ ਸ਼ੁਰੂ ਕੀਤੀ ਜਾਵੇਗੀ।
ਲਾਂਚ ਈਵੈਂਟ
ਲਾਂਚ ਮੌਕੇ ਕੰਪਨੀ ਦੇ ਐਗਜ਼ੀਕਿਊਟਿਵ ਡਾਇਰੈਕਟਰ (ਮਾਰਕੀਟਿੰਗ ਐਂਡ ਸੇਲਸ) ਆਰ.ਐੱਸ. ਕਲਸੀ ਨੇ ਕਿਹਾ ਕਿ ਅਲਟੋ ਭਾਰਤ 'ਚ ਇਕ ਭਰੋਸੇਯੋਗ ਕਾਰ ਦੇ ਤੌਰ 'ਤੇ ਪਛਾਣੀ ਜਾਂਦੀ ਹੈ ਅਤੇ ਇਸ ਲਈ ਇਹ ਕਾਰ ਐੱਮ.ਐੱਸ. ਧੋਨੀ 'ਤੇ ਬਣ ਰਹੀ ਫਿਲਮ ਨਾਲ ਜੁੜੀ ਹੋਈ ਹੈ। ਅਲਟੋ ਇਕ ਮਾਤਰ ਕਾਰ ਹੈ ਜਿਸ ਨੇ ਹੁਣ ਤੱਕ 30 ਲੱਖ ਯੂਨਿਟਸ ਦੀ ਵਿਕਰੀ ਦਾ ਅੰਕੜਾ ਛੁਹਿਆ ਹੈ।
ਇਸ ਕਾਰ 'ਚ ਕੀ ਮਿਲੇਗਾ ਖਾਸ
ਮਾਰੂਤੀ ਸੁਜ਼ੂਕੀ ਅਲਟੋ ਦੇ ਇਸ ਲਿਮਟਿਡ ਆਡੀਸ਼ਨ 'ਚ ਨਵੇਂ ਬਾਡੀ ਗ੍ਰਾਫਿਕਸ, ਐੱਮ.ਐੱਸ. ਧੋਨੀ ਦਾ ਸਿਗਨੇਚਰ, ਸਪੋਰਟੀ ਸੀਟ ਕਵਰ, ਮਿਊਜ਼ਿਕ ਸਿਸਟਮ, ਰਿਵਰਸ ਪਾਰਕਿੰਗ ਸੈਂਸਰ ਵਰਗੇ ਕਈ ਫੀਚਰਸ ਦਿੱਤੇ ਗਏ ਹਨ। ਹਾਲਾਂਕਿ ਇਸ ਤੋਂ ਇਲਾਵਾ ਕਾਰ ਦੇ ਇੰਜਣ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ ਕੋਈ ਬਦਲਾਅ ਨਾ ਕਰਦੇ ਹੋਏ ਅਲਟੋ 800 'ਚ 796 ਸੀਸੀ ਪਾਵਰ ਦਾ ਇੰਜਣ ਦਿੱਤਾ ਗਿਆ ਹੈ ਜੋ 47.3 ਬੀ.ਐੱਚ.ਪੀ. ਦੀ ਪਾਵਰ ਜਨਰੇਟ ਕਰਦਾ ਹੈ ਉਥੇ ਹੀ ਅਲਟੋ ਕੇ10 'ਚ 988 ਸੀਸੀ ਦਾ ਇੰਜਣ ਲੱਗਾ ਹੈ ਜੋ 67 ਬੀ.ਐੱਚ.ਪੀ. ਦੀ ਪਾਵਰ ਜਨਰੇਟ ਕਰਦਾ ਹੈ।
ਸ਼ਿਓਮੀ ਦਾ ਇਹ ਫਿਟਨੈੱਸ ਬੈਂਡ ਅੱਜ ਤੋ ਹੋਵੇਗਾ ਸੇਲ ਲਈ ਉਪਲੱਬਧ
NEXT STORY