ਜਲੰਧਰ: ਪੂਰੇ ਦੇਸ਼ 'ਚ ਚਰਚਾ ਦਾ ਵਿਸ਼ਾ ਬਣਿਆ 251 ਰੂਪਏ ਦਾ ਸਭ ਤੋਂ ਸਸਤਾ ਸਮਾਰਟਫੋਨ Freedom 251 ਦਾ ਸੁਪਨਾ ਕਦੇ ਸਾਕਾਰ ਹੋਵੇਗਾ ਜਾਂ ਨਹੀਂ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ, ਪਰ ਫਿਲਹਾਲ ਤੁਸੀਂ ਸਿਰਫ਼ 888 ਰੁਪਏ 'ਚ ਆਪਣਾ ਸਮਾਰਟਫੋਨ ਖਰੀਦਣ ਦਾ ਸੁਪਨਾ ਜਰੂਰ ਪੂਰਾ ਕਰ ਸਕਦੇ ਹੋ। ਡੋਕਾਸ ਮਲਟੀ ਮੀਡੀਆ ਪ੍ਰਾਈਵੇਟ ਲਿਮਟਿਡ ਨਾਂ ਦੀ ਕੰਪਨੀ ਨੇ Docoss X1 ਸਮਾਰਟਫੋਨ ਲਾਂਚ ਕੀਤਾ ਹੈ। ਇਸ ਦੀ ਕੀਮਤ ਕੇਵਲ 888 ਰੁਪਏ ਰੱਖੀ ਗਈ ਹੈ।
ਇਸ ਸਮਾਰਟਫੋਨ ਦੀ ਬੁਕਿੰਗ 27 ਅਪ੍ਰੈਲ ਸਵੇਰੇ 6 ਵਜ਼ੇ ਤੋਂ ਸ਼ੁਰੂ ਹੋ ਚੁੱਕੀ ਹੈ। ਤੁਸੀਂ 29 ਅਪ੍ਰੈਲ ਰਾਤ 10 ਵਜ਼ੇ ਤੋਂ ਪਹਿਲਾਂ ਪਹਿਲਾਂ ਇਸ ਫੋਨ ਨੂੰ ਬੁੱਕ ਕਰ ਸਕਦੇ ਹੋ ਅਤੇ ਸਭ ਤੋਂ ਚੰਗੀ ਗੱਲ ਇਹ ਹੈ ਕਿ ਤੁਹਾਨੂੰ ਇਸ ਫੋਨ ਨੂੰ ਪਾਉਣ ਲਈ ਲੰਬਾ ਇੰਤਜ਼ਾਰ ਨਹੀਂ ਕਰਨਾ ਹੋਵੇਗਾ। ਕੰਪਨੀ ਇਸ ਫੋਨ ਦੀ ਡਿਲੀਵਰੀ 2 ਮਈ ਤੋਂ ਹੀ ਸ਼ੁਰੂ ਕਰ ਦਵੇਗੀ।
ਇਸ ਤਰ੍ਹਾਂ ਕਰਵਾਓ ਇਸ ਸਮਾਰਟਫੋਨ ਦੀ ਬੁਕਿੰਗ
ਇਸ ਸਮਾਰਟਫੋਨ ਦੀ ਬੁਕਿੰਗ ਦੋ ਤਰੀਕਿਆਂ ਨਾਲ ਹੋ ਸਕਦੀ ਹੈ। ਪਹਿਲਾ ਤਰੀਕਾ ਹੈ ਤੁਸੀਂ ਕੰਪਨੀ ਦੀ ਵੈੱਬਸਾਈਟ www.docoss.com 'ਤੇ ਲਾਗ ਆਨ ਕਰ ਸਕਦੇ ਹੋ, ਜਦ ਕਿ ਦੂੱਜਾ ਤਰੀਕਾ ਹੈ ਐੱਸ. ਐੱਮ. ਐੱਸ। ਇਸ ਲਈ ਤੁਹਾਨੂੰ ਆਪਣਾ ਨਾਮ ਪਤਾ ਅਤੇ ਪਿੰਨ ਕੋਡ 9616003322 'ਤੇ ਐੱਸ. ਐਮ. ਐੱਸ ਕਰਨਾ ਹੋਵੇਗਾ। ਇਸ ਫੋਨ ਲਈ ਕੈਸ਼ ਆਨ ਡਿਲੀਵਰੀ ਦੀ ਸਹੂਲਤ ਉਪਲੱਬਧ ਹੈ। ਇਸ ਲਈ ਤੁਹਾਨੂੰ 99 ਰੁਪਏ ਡਿਲੀਵਰੀ ਚਾਰਜ ਅਲਗ ਨਾਲ ਦੇਣਾ ਹੋਵੇਗਾ।
ਇਸ ਸਮਾਰਟਫੋਨ ਦੇ ਸਪੈਸੀਫਿਕੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਇਸ 'ਚ 4 ਇੰਚ ਦੀ ਆਈ. ਪੀ. ਈ. ਐੱਸ ਸਕ੍ਰੀਨ ਦਿੱਤੀ ਗਈ ਹੈ। ਡੁਅਲ ਸਿਮ 'ਤੇ ਚੱਲਣ ਵਾਲਾ ਇਹ ਸਮਾਰਟਫੋਨ ਅਂਡ੍ਰਾਇਡ 4.4 ਕਿੱਟਕੈਟ ਆਪ੍ਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। ਡੋਕਾਸ ਐਕਸ 1 'ਚ 1 ਜੀ. ਬੀ ਰੈਮ ਦਿੱਤੀ ਗਈ ਹੈ। ਇਸ 'ਚ ਵਾਟਸਐਪ, ਫੇਸਬੁੱਕ, Twitter, ਇੰਸਟਾਗ੍ਰਾਮ ਆਦਿ ਸਾਰੇ ਐਪ ਆਸਾਨੀ ਨਾਲ ਕੰਮ ਕਰਣਗੇ। ਇਸ ਸਮਾਰਟਫੋਨ 'ਚ 2.0MP ਹੈ, ਜਦ ਕਿ ਫ੍ਰੰਟ ਕੈਮਰਾ 0.3MP ਦਾ ਹੈ। ਇਸ 'ਚ 1300 MAh ਦੀ ਲਿਥੀਅਮ ਬੈਟਰੀ ਲੱਗੀ ਹੈ। ਫੋਨ ਦੇ ਹਿਸਾਬ ਨਾਲ ਬੈਟਰੀ ਪਾਵਰ ਚੰਗਾ ਹੈ।
ਔਰਤਾਂ ਦੀ ਸੁਰੱਖਿਆ ਲਈ 'ਕਾਰਬਨ' ਲਾਂਚ ਕਰੇਗੀ ਨਵੀਂ ਐਪ
NEXT STORY