ਜਲੰਧਰ- ਇਟਾਲੀਅਨ ਦੀ ਸੁਪਰਬਾਈਕ ਨਿਰਮਾਤਾ ਡੁਕਾਟੀ ਨੇ ਆਪਣੀ ਨਵੀਂ ਸੁਪਰਬਾਈਕ 2018 ਹਾਈਪਰਮੋਟਾਈ 939 ਨੂੰ ਅੱਜ ਦੁਨੀਆ ਦੇ ਸਾਹਮਣੇ ਪੇਸ਼ ਕੀਤਾ। ਸਟਾਰ ਵਾਈਟ ਸਿਲਕ ਕਲਰ ਸਕੀਮ 'ਤੇ ਬੈਸਡ ਇਹ ਮੋਟਰਸਾਈਕਲ ਲੁੱਕਸ 'ਚ ਕਾਫੀ ਸ਼ਾਨਦਾਰ ਲੱਗ ਰਹੀ ਹੈ। ਇਸ ਦਾ ਕਲਾਸਿਕ ਡੁਕਾਟੀ ਰੈੱਡ ਫਰੇਮ ਅਤੇ ਬਲੈਕ ਵ੍ਹਲਜ਼ ਪੈਟਨਰ ਇਸ ਦੀ ਲੁੱਕ ਨੂੰ ਇਕ ਅਲਗ ਹੀ ਲੈਵਲ ਦੀ ਬਣਾਉਂਦੀ ਹੈ।
ਇੰਜਣ ਦੀ ਗੱਲ ਕਰੀਏ ਤਾਂ ਇਸ 'ਚ ਯੂਰੋ 4 ਦੇ ਪੈਮਾਨਿਆਂ ਨੂੰ ਅਪਣਾਉਣ ਵਾਲਾ 937 ਸੀ. ਸੀ. ਇੰਜਣ ਲਗਾਇਆ ਗਿਆ ਹੈ। ਇਹ 110 ਹਾਰਸਪਾਵਰ ਦੀ ਜ਼ਿਆਦਾਤਰ ਪਾਵਰ ਅਤੇ 95 ਨਿਊਟਨ ਮੀਟਰ ਦਾ ਵੱਧ ਤੋਂ ਵੱਧ ਟਾਰਕ ਜਨਰੇਟ ਕਰਦਾ ਹੈ। ਇਸ ਸੁਪਰਬਾਈਕ 'ਚ 3 ਲੈਵਲ ਏ. ਬੀ. ਐੱਸ, 8 ਲੈਵਲ ਡੁਕਾਟੀ ਟ੍ਰੈਕਸ਼ਨ ਕੰਟਰੋਲ ਅਤੇ 3 ਰਾਈਡਿੰਗ ਮੋਡਸ ਦਿੱਤੇ ਗਏ ਹਨ। ਇਹ ਸਾਰੇ ਰਾਈਡਿੰਗ ਮੋਡ ਹੋਰ ਇਲੈਕਟ੍ਰਾਨਿਕ ਸੈਟਿੰਗਸ ਨਾਲ ਆਉਂਦੇ ਹਨ। ਸਸਪੈਂਸ਼ਨ ਲਈ ਇਸ 'ਚ ਕਾਇਬਾ ਅਪਸਾਈਡ ਡਾਊਨ 43 ਐੱਮ. ਐੱਮ. ਫੋਰਕ ਦਿੱਤੇ ਗਏ ਹਨ।
ਇਸ ਮੋਟਰਸਾਈਕਲ ਦਾ ਡ੍ਰਾਈ ਵਜ਼ਨ 181 ਕਿਲੋਗ੍ਰਾਮ ਹੈ। ਇਸ ਦੀ ਸੀਟ ਹਾਈਟ 850 ਐੱਮ. ਐੱਮ. ਦੀ ਹੈ। ਹਾਈਪਰਮੋਟਾਰਡ 939 ਸੁਪਰਬਾਈਕ 'ਚ Pirelli Diablo Rosso II ਟਾਇਰਸ ਲੱਗੇ ਹਨ। ਪਿਊਰੈਸਟ ਇਸ ਬਾਈਕ ਦੀ ਟਾਪ ਰੇਂਜ Hypermotard 939 SP ਹੈ। ਇਸ ਦਾ ਡ੍ਰਾਈ ਵਜ਼ਨ 178 ਕਿਲੋਗ੍ਰਾਮ ਹੈ। ਇਸ ਮਾਡਲ 'ਚ ਅਨੁਕੂਲ ਅਪਸਾਈਡ ਡਾਊਨ 50 ਐੱਮ. ਐੱਮ. ਫੋਰਕ ਦਿੱਤੇ ਗਏ ਹਨ।
7.9 ਇੰਚ ਡਿਸਪਲੇਅ ਅਤੇ ਐਂਡ੍ਰਾਇਡ ਨੂਗਟ ਨਾਲ ਲੈਸ ASUS ਨੇ ਪੇਸ਼ ਕੀਤਾ ਇਹ Tablet
NEXT STORY