ਜਲੰਧਰ: ਸੁਪਰ ਬਾਈਕ ਬਣਾਉਣ ਵਾਲੀ ਕੰਪਨੀ ਡੁਕਾਤੀ ਨੇ ਅੱਜ ਮਲਟੀਸਟਰਾਡਾ 1200ਐਂਡੁਰੋ ਬਾਈਕ ਭਾਰਤੀ ਬਾਜ਼ਾਰ 'ਚ ਪੇਸ਼ ਕੀਤੀ ਜਿਸ ਦੀ ਦਿੱਲੀ 'ਚ ਐਕਸ ਸ਼ੋਅ- ਰੂਮ ਕੀਮਤ 17 ਲੱਖ 44 ਹਜ਼ਾਰ ਰੁਪਏ ਹੈ। ਕੰਪਨੀ ਨੇ ਜਾਰੀ ਬਿਆਨ 'ਚ ਦੱਸਿਆ ਕਿ ਇਸ ਮੋਟਰਸਾਈਕਿਲ 'ਚ 19 ਇੰਚ ਸਪੋਕ ਵਾਲਾ ਅਗਲਾ ਪਹਿਆ ਅਤੇ 17 ਇੰਚ ਸਪੋਕ ਵਾਲਾ ਪਿੱਛਲਾ ਪਹਿਆ ਹੈ।
ਸੈਮੀ-ਐਕਟਿੱਵ ਇਲੈਕਟ੍ਰਾਨਿਕ ਫ੍ਰੰਟ ਵਾਲੇ ਇਸ ਮੋਟਰਸਾਈਕਿਲ 'ਚ 30 ਲਿਟਰ ਦੀ ਫਿਊਲ ਟੈਂਕੀ ਹੈ ਜਿਸ ਦੇ ਦਮ 'ਤੇ ਇਹ ਲਗਾਤਾਰ 450 ਕਿਲੋਮੀਟਰ ਤੱਕ ਚੱਲਣ 'ਚ ਸਮਰੱਥ ਹੈ। ਇਸ 'ਚ ਯੂਰੋ 4 ਹੋਮੋਲੋਗੇਸ਼ਨ ਦੇ ਨਾਲ 160 ਬਾਇਲਰ ਹਾਰਸ ਪਾਵਰ ਸਮਰੱਥਾ ਵਾਲਾ ਡੁਕਾਟੀ ਟੈਸਟਾਟਰੇਟਾ ਡੀ. ਵੀ. ਟੀ ਇੰਜਣ ਹੈ। ਇਸ 'ਚ ਟੀ. ਐੱਫ. ਟੀ ਡਿਸਪਲੇ ਵੀ ਦਿੱਤਾ ਗਿਆ ਹੈ ਜਿਸ 'ਚ ਸਪੋਰਟ, ਟੂਰਿੰਗ, ਅਰਬਨ ਅਤੇ ਐਂਡੁਰੋ ਰਾਈਡਿੰਗ ਮੋਡ ਦੀ ਆਪਸ਼ਨ ਹੈ। ਇਸ ਤੋਂ ਇਲਾਵਾ ਇਸ 'ਚ ਕਾਰਨਰਿੰਗ ਏ. ਬੀ. ਐੱਸ, ਡੁਕਾਤੀ ਟਰੈਕਸ਼ਨ ਕੰਟਰੋਲ, ਰਾਇਡ ਬਾਇ ਵਾਇਰ ਸਿਸਟਮ, ਡੁਕਾਟੀ ਵ੍ਹੀਲ ਕੰਟਰੋਲ ਅਤੇ ਸੈਮੀ-ਐਕਟਿਵ ਡੁਕਾਟੀ ਸਕਾਈਹੂਕ ਸਸਪੈਂਸ਼ਨ ਇਵਾਲਿਊਸ਼ਨ ਜਿਹੇ ਫੀਚਰ ਦਿੱਤੇ ਗਏ ਹਨ। ਕਰੂਜ਼ ਕੰਟਰੋਲ, ਹੈਂਡਸ-ਫ੍ਰੀ ਇਗਨਿਸ਼ਨ ਅਤੇ ਬੈਕ-ਲਿਟ ਹੈਂਡਲਬਾਰ ਸਵਿਚ ਰਾਇਡ ਦੇ ਅਨੁਭਵ ਨੂੰ ਬਿਹਤਰ ਬਣਾਉਂਦੇ ਹਨ । ਇਸ 'ਚ ਵ੍ਹੀਕਲ ਹੋਲਡ ਕੰਟਰੋਲ ਸਿਸਟਮ ਦਿੱਤਾ ਗਿਆ ਹੈ ਜੋ ਬ੍ਰੇਕਿੰਗ ਨੂੰ ਕੰਟਰੋਲ ਕਰਦਾ ਹੈ।
ਸਮਾਰਟ ਇਲੈਕਟ੍ਰਾਨਿਕ ਫੀਚਰ ਦੇ ਕਾਰਨ ਇਹ ਉੱਚੇ ਨੀਵੇਂ ਖਰਾਬ ਰਸਤਿਆਂ ਦੀ ਪਹਿਚਾਣ ਕਰਨ 'ਚ ਸਮਰੱਥ ਹੈ। ਮੋਟਰਸਾਈਕਿਲ 'ਚ ਡੁਕਾਤੀ ਮਲਟੀਮੀਡੀਆ ਸਿਸਟਮ ਵੀ ਦਿੱਤਾ ਗਿਆ ਹੈ ਜੋ ਰਾਇਡਰ ਨੂੰ ਬਲੂਟੁੱਥ ਨਾਲ ਸਮਾਰਟਫੋਨ ਨੂੰ ਕੁਨੈੱਕਟ ਕਰਨਾ, ਕਾਲ ਦਾ ਜਵਾਬ ਦੇਣਾ , ਮਿਊਜ਼ਿਕ ਸੁਣਨਾਂ, ਇਨਕਮਿੰਗ ਮੈਸੇਜਸ ਦੀ ਸੂਚਨਾ ਦੇਣਾ, ਰਾਇਡ ਦਾ ਡਾਟਾ ਰਿਕਾਰਡ ਕਰਨਾ ਅਤੇ ਇਸ ਨੂੰ ਸੋਸ਼ਲ ਸਾਇਟਰਸ 'ਤੇ ਸਾਂਝਾ ਕਰਨ ਦੀ ਸਹੂਲਤ ਦਿੰਦਾ ਹੈ।
ਹੁਣ ਜਹਾਜ਼ 'ਚ ਲਵੋ ਵਾਈ-ਫਾਈ ਅਤੇ ਕਾਲਜ਼ ਦਾ ਮਜ਼ਾ
NEXT STORY