ਆਟੋ ਡੈਸਕ– ਡੁਕਾਟੀ ਨੇ ਭਾਰਤ ’ਚ ਆਪਣੀ ਐਡਵੈਂਚਰ ਬਾਈਕ Ducati Multistrada 950 S BS6 ਲਾਂਚ ਕਰ ਦਿੱਤੀ ਹੈ। ਇਸ ਬਾਈਕ ਦੀ ਕੀਮਤ 15.49 ਲੱਖ ਰੁਪਏ ਰੱਖੀ ਗਈ ਹੈ। ਇਸ ਨੂੰ ਡੁਕਾਟੀ ਇਸੇ ਸਾਲ ਦੀ ਪਹਿਲੀ ਛਮਾਹੀ ਦੇ ਅੰਦਰ ਹੀ ਬਾਜ਼ਾਰ ’ਚ ਉਤਾਰਨ ਵਾਲੀ ਸੀ ਪਰ ਕੋਰੋਨਾ ਵਾਇਰਸ ਮਹਾਮਾਰੀ ਦੇ ਚਲਦੇ ਕੰਪਨੀ ਨੂੰ ਇਸ ਯੋਜਨਾ ਨੂੰ ਮੁਲਤਵੀ ਕਰਨਾ ਪਿਆ ਸੀ। ਜੇਕਰ ਤੁਸੀਂ ਇਸ ਐਡਵੈਂਚਰ ਬਾਈਕ ਨੂੰ ਖ਼ਰੀਦਣਾ ਚਾਹੁੰਦੇ ਹੋ ਤਾਂ ਇਸ ਨੂੰ ਇਕ ਲੱਖ ਰੁਪਏ ਦੀ ਰਾਸ਼ੀ ਨਾਲ ਬੁੱਕ ਕੀਤਾ ਜਾ ਸਕਦਾ ਹੈ। ਕੰਪਨੀ ਨੇ ਦੱਸਿਆ ਹੈ ਕਿ ਇਸ ਦੀ ਡਿਲਿਵਰੀ ਨਵੰਬਰ ਦੇ ਦੂਜੇ ਹਫ਼ਤੇ ਸ਼ੁਰੂ ਹੋ ਜਾਵੇਗੀ।
ਇੰਜਣ
Ducati Multistrada 950 S BS6 ਦੇ ਇੰਜਣ ਦੀ ਗੱਲ ਕਰੀਏ ਤਾਂ ਇਸ ਬਾਈਕ ’ਚ 937 ਸੀਸੀ ਦਾ ਟੈਸਟਾਸਟ੍ਰੇਟਾ ਇੰਜਣ ਲੱਗਾ ਹੈ ਜੋ ਕਿ 111 ਬੀ.ਐੱਚ.ਪੀ. ਦੀ ਪਾਵਰ ਪ੍ਰਦਾਨ ਕਰਦਾ ਹੈ। ਇਹ ਯੂਰੋ 5 ਨਿਕਾਸੀ ਨਿਯਮਾਂ ਦੇ ਆਧਾਰ ’ਤੇ ਅਪਡੇਟ ਕੀਤਾ ਗਿਆਹੈ। ਕੰਪਨੀ ਨੇ ਇਸ ਬਾਈਕ ’ਚ ਡੁਕਾਟੀ ਸਕਾਈਹੁਕ ਸਸਪੈਂਸ਼ਨ ਈਵੋ (ਡੀ.ਐੱਸ.ਐੱਸ.) ਸਿਸਟਮ, ਡੁਕਾਟੀ ਕੁਇੱਕ ਸ਼ਿਫਟ ਅਪ ਐਂਡ ਡਾਊਨ (ਡੀ.ਕਿਊ.ਐੱਸ.) ਅਤੇ ਡੁਕਾਟੀ ਕਾਰਨਿੰਗ ਲਾਈਟਸ (ਡੀ.ਸੀ.ਐੱਲ.) ਵਰਗੇ ਆਧੁਨਿਕ ਫੀਚਰਜ਼ ਦਿੱਤੇ ਗਏ ਹਨ।
5-ਇੰਚ TFT ਇੰਸਟਰੂਮੈਂਟ ਕਲੱਸਟਰ
ਡੁਕਾਟੀ ਨੇ ਇਸ ਬਾਈਕ ’ਚ 5-ਇੰਚ ਦਾ ਟੀ.ਐੱਫ.ਟੀ. ਇੰਸਟਰੂਮੈਂਟ ਕਲੱਸਟਰ, ਕਰੂਜ਼ ਕੰਟਰੋਲ ਅਤੇ ਹੈਂਡਸ-ਫ੍ਰੀ ਸਿਸਟਮ ਆਦਿ ਫੀਚਰਜ਼ ਦਿੱਤੇ ਹਨ। ਇਸ ਬਾਈਕ ’ਚ 19-ਇੰਚ ਦੇ ਫਰੰਟ ਵ੍ਹੀਲ, 840 ਮਿ.ਮੀ. ਸੀਟ ਹਾਈਟ ਅਤੇ ਬਾਸ਼ ਕਾਰਨਿੰਗ ਏ.ਬੀ.ਐੱਸ. ਵਰਗੇ ਆਧੁਨਿਕ ਫੀਚਰਜ਼ ਵੀ ਮਿਲਦੇ ਹਨ।
ਇਸ ਤੋਂ ਪਹਿਲਾਂ ਡੁਕਾਟੀ ਭਾਰਤ ’ਚ ਪਾਨੀਗਾਲੇ ਵੀ2, ਡੁਕਾਟੀ ਸਕੈਮਬਲਰ 1100 ਪ੍ਰੋ ਅਤੇ ਡੁਕਾਟੀ ਸਕਮਬਲਰ 1100 ਸਪੋਰਟ ਪ੍ਰੋ ਦੇ ਬੀ.ਐੱਸ.-6 ਮਾਡਲ ਲਾਂਚ ਕਰ ਚੁੱਕੀ ਹੈ। ਡੁਕਾਟੀ ਮਲਟੀਸਟ੍ਰਾਡਾ 950 ਐੱਸ ਭਾਰਤ ’ਚ ਕੰਪਨੀ ਦੀ ਚੌਥੀ ਬੀ.ਐੱਸ.-6 ਬਾਈਕ ਹੈ।
ਐਪਲ ਦੇਣ ਜਾ ਰਹੀ ਹੈ ਵੱਡਾ ਸਰਪ੍ਰਾਈਜ਼, 10 ਨਵੰਬਰ ਨੂੰ ਲਾਂਚ ਹੋਣਗੇ ਇਹ ਨਵੇਂ ਪ੍ਰੋਡਕਟਸ
NEXT STORY