ਗੈਜੇਟ ਡੈਸਕ– ਵਟਸਐਪ ਵਲੋਂ ਜਲਦ ਹੀ ਇਕ ਨਵਾਂ ਫੀਚਰ ਰੋਲਆਊਟ ਕੀਤਾ ਜਾਵੇਗਾ। ਵਟਸਐਪ ਦਾ ਇਹ ਨਵਾਂ ਫੀਚਰ Disappearing Message ਦੇ ਨਾਂ ਨਾਲ ਆਏਗਾ। ਇਸ ਨਵੇਂ ਫੀਚਰ ਦੇ ਆਨ ਹੋਣ ’ਤੇ ਵਟਸਐਪ ਚੈਟ 7 ਦਿਨਾਂ ਬਾਅਦ ਆਪਣੇ ਆਪ ਡਿਲੀਟ ਹੋ ਜਾਵੇਗੀ। ਵਟਸਐਪ ਮੁਤਾਬਕ, ਜੇਕਰ ਕੋਈ ਯੂਜ਼ਰ 7 ਦਿਨਾਂ ਤਕ ਵਟਸਐਪ ਨਹੀਂ ਓਪਨ ਕਰਦਾ ਤਾਂ ਵੀ ਭੇਜੇ ਗਏ ਮੈਸੇਜ ਗਾਇਬ ਹੋ ਜਾਣਗੇ। ਮਤਲਬ ਵਾਰ-ਵਾਰ ਯੂਜ਼ਰਸ ਨੂੰ ਮੈਸੇਜ ਡਿਲੀਟ ਨਹੀਂ ਕਰਨਾ ਪਵੇਗਾ। ਵਟਸਐਪ ਦੇ ਨਵੇਂ ਫੀਚਰ ਨੂੰ ਐਂਡਰਾਇਡ ਅਤੇ ਆਈ.ਓ.ਐੱਸ. ਪਲੇਟਫਾਰਮ ’ਤੇ ਰੋਲਆਊਟ ਕੀਤਾ ਜਾਵੇਗਾ। ਇਸ ਦਾ ਸੁਪੋਰਟ ਨਿੱਜੀ ਚੈਟਿੰਗ ਤੋਂ ਇਲਾਵਾ ਗਰੁੱਪ ਚੈਟ ’ਚ ਵੀ ਮਿਲੇਗਾ। ਵਟਸਐਪ ਦੇ ਇਸ ਫੀਚਰ ਦੀ ਜਾਣਕਾਰੀ ਵਟਸਐਪ ਬੀਟਾ ਇੰਫੋ ਦੇ ਟਵੀਟਰ ਅਕਾਊਂਟ ਰਾਹੀਂ ਮਿਲੀ ਹੈ।
ਇੰਝ ਕੰਮ ਕਰੇਗਾ ਇਹ ਫੀਚਰ
- ਸਭ ਤੋਂ ਪਹਿਲਾਂ ਯੂਜ਼ਰਸ ਨੂੰ ਵਟਸਐਪ ਚੈਟ ਓਪਨ ਕਰਨੀ ਹੋਵੇਗੀ।
- ਇਸ ਤੋਂ ਬਾਅਦ ਕਾਨਟੈਕਟ ਨੇਮ ’ਤੇ ਕਲੀਅਰ ਕਰਨਾ ਹੋਵੇਗਾ।
- ਜਿਸ ਮੈਸੇਜ ਨੂੰ ਡਿਸਅਪੀਅਰ ਕਰਨਾ ਹੈ, ਉਸ ’ਤੇ ਕਲਿੱਕ ਕਰਨਾ ਹੋਵੇਗਾ।
- ਇਸ ਤਰ੍ਹਾਂ ਮੈਸੇਜ ਡਿਸਅਪੀਅਰ ਹੋ ਜਾਵੇਗਾ।
ਕੀ ਹੋਵੇਗਾ ਖ਼ਾਸ
- ਵਟਸਐਪ ਡਿਸਅਪੀਅਰਿੰਗ ਮੈਸੇਜ ਦੇ ਆਨ ਹੋਣ ’ਤੇ ਯੂਜ਼ਰਸ ਇਕ ਲਿਮਟਿਡ ਟਾਈਮ ਪੀਰੀਅਡ ਲਈ ਮੈਸੇਜ ਭੇਜ ਸਕਣਗੇ। ਮਤਲਬ ਇਕ ਤੈਅ ਸਮੇਂ ਮੁਤਾਬਕ, ਕਿਸੇ ਵੀ ਵਿਅਕਤੀ ਨੂੰ ਭੇਜੀ ਗਈ ਚੈਟ ਆਪਣੇ ਆਪ ਡਿਲੀਟ ਹੋ ਜਾਵੇਗੀ।
- ਉਥੇ ਹੀ ਜੇਕਰ ਤੁਸੀਂ ਟਾਈਮ ਪੀਰੀਅਡ ਸੈੱਟ ਨਹੀਂ ਕਰਦੇ ਪਰ ਡਿਸਅਪੀਅਰ ਮੈਸੇਜ ਨੂੰ ਆਨ ਕਰਕੇ ਰੱਖਿਆ ਹੈ ਤਾਂ 7 ਦਿਨਾਂ ਬਾਅਦ ਚੈਟ ਆਪਣੇ ਆਪ ਡਿਲੀਟ ਹੋ ਜਾਵੇਗੀ।
- ਵਟਸਐਪ ਦਾ ਪ੍ਰੀਵਿਊ ਮੈਸੇਜ ਡਿਲੀਟ ਨਹੀਂ ਹੋਵੇਗਾ। ਹਾਲਾਂਕਿ, ਵਟਸਐਪ ਡਿਸਅਪੀਅਰਿੰਗ ਮੈਸੇਜ ਦੀ ਸੈਟਿੰਗ ’ਚ ਬਦਲਾਅ ਤੋਂ ਪਹਿਲਾਂ ਦੇ ਭੇਜੇ ਗਏ ਮੈਸੇਜ ਡਿਲੀਟ ਨਹੀਂ ਹੋਣਗੇ।
- ਵਟਸਐਪ ਗਰੁੱਪ ਮੈਸੇਜ ’ਚ ਸਿਰਫ਼ ਐਡਮਿਨ ਹੀ ਵਟਸਐਪ ਡਿਸਅਪੀਅਰਿੰਗ ਮੈਸੇਜ ਆਨ ਕਰ ਸਕਦਾ ਹੈ।
- ਵਟਸਐਪ ਡਿਸਅਪੀਅਰਿੰਗ ਮੈਸੇਜ ਆਨ ਹੋਣ ’ਤੇ ਨਾ ਸਿਰਫ਼ ਟੈਕਸਟ ਮੈਸੇਜ ਗਾਇਬ ਹੋ ਜਾਣਗੇ ਸਗੋਂ ਮੀਡੀਆ ਫਾਇਲਾਂ ਵੀ ਗਾਇਬ ਹੋ ਜਾਣਗੀਆਂ। ਪਰ ਜੇਕਰ ਤੁਹਾਡੇ ਫੋਨ ’ਚ ਆਟੋ ਡਾਊਨਲੋਡ ਆਨ ਹੈ ਤਾਂ ਇਹ ਗੈਲਰੀ ’ਚ ਸੇਵ ਵੀ ਰਹਿਣਗੇ।
ਸ਼ਾਓਮੀ ਦੇ ਚਾਰਜਰ ਨਾਲ ਚਾਰਜ ਹੋਵੇਗਾ iPhone 12, ਦੇਵੇਗਾ 20 ਵਾਟ ਦੀ ਫਾਸਟ ਚਾਰਜਿੰਗ
NEXT STORY