ਜਲੰਧਰ- ਕਿਸੇ ਲੰਬੇ ਸਫਰ ਦੀ ਗੱਲ ਹੋਵੇ ਜਾਂ ਛੋਟੇ ਦੀ ਸਮਾਨ ਤਾਂ ਹਰ ਵਾਰ ਹੀ ਚੁੱਕਣਾ ਪੈਂਦਾ ਹੈ। ਲੰਬੇ ਸਫਰ ਲਈ ਸਮਾਨ ਲਈ ਵੱਡੇ ਅਤੇ ਭਾਰੀ ਬੈਗਜ਼ ਨੂੰ ਲੈ ਕੇ ਜਾਣਾ ਔਖਾ ਹੋ ਜਾਂਦਾ ਹੈ ਜਿਸ ਨਾਲ ਸਫਰ ਥਕਾਵਟ ਭਰਿਆ ਹੋ ਜਾਂਦਾ ਹੈ ਪਰ ਹੁਣ ਭਾਰੀ ਸਮਾਨ ਦੇ ਨਾਲ ਵੀ ਤੁਸੀਂ ਸਫਰ ਦਾ ਮਜ਼ਾ ਲੈ ਸਕਦੇ ਹੋ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਇਕ ਅਜਿਹੇ ਸੂਟਕੇਸ ਦੀ ਜੋ ਸਮਾਨ ਦੇ ਨਾਲ ਤੁਹਾਨੂੰ ਵੀ ਕੈਰੀ ਕਰੇਗਾ। "ਮੋਡੋਬੈਗ" ਇਕ ਮੋਟੋਰਾਈਜ਼ਡ ਸਮਾਨ ਚੁੱਕਣ ਵਾਲਾ ਲਗੇਜ਼ ਬੈਗ ਹੈ ਜਿਸ 'ਤੇ ਤੁਸੀਂ ਆਰਾਮ ਨਾਲ ਬੈਠ ਕੇ ਸਵਾਰੀ ਕਰ ਸਕਦੇ ਹੋ।
ਇਸ ਦੇ ਸਪੈਸੀਫਿਕੇਸ਼ਨਜ਼ 'ਚ ਕੁਸ਼ਣ ਸੀਟ ਦੇ ਨਾਲ ਉਤਾਰੇ ਜਾਣ ਵਾਲੇ ਫੁੱਟ ਪੈੱਗਜ਼ ਸ਼ਾਮਿਲ ਹਨ। ਇਹ ਸੂਟਕੇਸ 15 ਮਿੰਟ 'ਚ 80 ਫੀਸਦੀ ਤੱਕ ਚਾਰਜ ਹੋ ਸਕਦਾ ਹੈ ਜੋ ਇਕ ਵਾਰ 'ਚ 180 ਪੌਂਡ ਦੇ ਯਾਤਰੀ ਨਾਲ 6 ਮੀਲ ਤੱਕ ਦੀ ਦੂਰੀ ਤੈਅ ਕਰ ਸਕਦਾ ਹੈ। ਜੇਕਰ ਤੁਸੀਂ ਕਦੇ ਸੂਟਕੇਸ ਤੋਂ ਦੂਰ ਵੀ ਹੁੰਦੇ ਹੋਂ ਤਾਂ ਇਸ ਦੇ ਟ੍ਰੈਕਿੰਗ ਐਪ ਨਾਲ ਤੁਸੀਂ ਇਸ ਨੂੰ ਟ੍ਰੈਕ ਕਰ ਸਕਦੇ ਹੋ। ਇਨਾਂ ਹੀ ਨਹੀਂ ਸੂਟਕੇਸ ਦੀ ਬੈਟਰੀ ਤੁਹਾਡੇ ਫੋਨ ਨੂੰ ਵੀ ਚਾਰਜ ਕਰ ਸਕਦੀ ਹੈ। ਇਸ ਖਾਲੀ ਬੈਗ ਦਾ ਭਾਰ 19 ਪੌਂਡ ਹੈ ਅਤੇ ਇਹ 260 ਪੌਂਡ ਤੱਕ ਦਾ ਭਾਰ ਚੁੱਕ ਸਕਦਾ ਹੈ। ਇਸ ਦੀ ਕੀਮਤ 995 ਡਾਲਰ ਜਾਂ 760 ਡਾਲਰ ਹੋਵੇਗੀ ਅਤੇ ਉਮੀਦ ਹੈ ਕਿ ਇਹ ਜਨਵਰੀ 2017 ਤੱਕ ਉਪਲੱਬਧ ਕਰ ਦਿੱਤਾ ਜਾਵੇਗਾ।
26 ਜੁਲਾਈ ਨੂੰ ਲਾਂਚ ਹੋਵੇਗਾ ਦੁਨੀਆ ਦਾ ਸਭ ਤੋਂ ਸਕਿਓਰ ਸਮਾਰਟਫੋਨ
NEXT STORY