ਜਲੰਧਰ : ਨਿੱਜੀ ਟਰਾਂਸਪੋਰਟ ਲਈ ਬਹੁਤ ਸਾਰੇ ਵ੍ਹੀਕਲਸ (ਮੋਟਰਸਾਈਕਲਸ, ਕਾਰਾਂ ਆਦਿ) ਮਾਰਕੀਟ ਵਿਚ ਮੁਹੱਈਆ ਹਨ ਪਰ ਨਿੱਜੀ ਵਾਹਨ ਦੇ ਰੂਪ ਵਿਚ ਇਲੈਕਟ੍ਰਿਕ ਸਾਈਕਲਾਂ (ਈ-ਬਾਈਕਸ) ਦਾ ਵਿਸਤਾਰ ਹੋ ਰਿਹਾ ਹੈ ਅਤੇ ਈ-ਬਾਈਕਸ ਇਸ ਮਾਰਕੀਟ ਦਾ ਸਭ ਤੋਂ ਵੱਡਾ ਹਿੱਸਾ ਬਣਦੀਆਂ ਜਾ ਰਹੀਆਂ ਹਨ । ਕਈ ਕੰਪਨੀਆਂ ਈ-ਬਾਈਕਸ ਬਣਾ ਰਹੀਆਂ ਹਨ ਪਰ ਜੇਕਰ ਤੁਹਾਡੇ ਕੋਲ ਬਾਈਕ ਹੈ ਤਾਂ ਕੀ ਤੁਸੀਂ ਇਸ ਨੂੰ ਸਿਰਫ਼ 60 ਸੈਕੰਡ ਅੰਦਰ ਈ-ਬਾਈਕ 'ਚ ਬਦਲ ਸਕਦੇ ਹੋ। ਜਿਓਆਰਬਿਟਲ (GeoOrbital) ਨਾਮੀ ਇਹ ਵ੍ਹੀਲ ਤੁਹਾਡੀ ਬਾਈਕ ਨੂੰ ਈ-ਬਾਈਕ ਬਣਾਉਣ 'ਚ ਮਦਦ ਕਰੇਗਾ।
ਪਿਛਲੇ ਇਕ-ਦੋ ਸਾਲਾਂ ਤੋਂ ਜਿਓਆਰਬਿਟਲ 'ਤੇ ਕੰਮ ਕੀਤਾ ਜਾ ਰਿਹਾ ਹੈ ਪਰ ਹੁਣ ਇਸ ਨੂੰ ਪੂਰੀ ਤਰ੍ਹਾਂ ਨਾਲ ਬਣਾ ਲਿਆ ਗਿਆ ਹੈ ਅਤੇ ਜਿਓਆਰਬਿਟਲ ਨੂੰ ਕਿੱਕਸਟਾਰਟਰ ਮੁਹਿੰਮ ਤਹਿਤ ਲਾਂਚ ਕੀਤਾ ਗਿਆ ਹੈ ਤਾਂ ਕਿ ਇਸ ਲਈ ਪ੍ਰੀ-ਆਰਡਰ ਅਤੇ ਪੈਸੇ ਇਕੱਠੇ ਕੀਤੇ ਜਾ ਸਕਣ ।
ਅਜਿਹਾ ਹੈ ਜਿਓਆਰਬਿਟਲ
ਜਿਓਆਰਬਿਟਲ ਇਕ ਵ੍ਹੀਲ ਹੈ, ਜੋ ਤੁਹਾਡੀ ਬਾਈਕ ਦੇ ਅਗਲੇ ਵ੍ਹੀਲ ਦੀ ਥਾਂ ਲੱਗ ਜਾਵੇਗਾ ਅਤੇ ਇਸ ਨਾਲ ਤੁਹਾਡੀ ਸਾਧਾਰਨ ਬਾਈਕ ਇਲੈਕਟ੍ਰਿਕ ਬਾਈਕ ਵਿਚ ਬਦਲ ਜਾਵੇਗੀ। ਇਸ ਵ੍ਹੀਲ ਵਿਚ ਛੋਟੇ ਇਲੈਕਟ੍ਰਿਕ ਵ੍ਹੀਲ ਲੱਗੇ ਹਨ, ਜੋ ਰਿਮ ਨੂੰ ਘੁਮਾਉਣ ਵਿਚ ਮਦਦ ਕਰਦੇ ਹਨ। ਕਿਸੇ ਗਿਅਰ ਵਾਂਗ ਇਹ ਛੋਟੇ ਵ੍ਹੀਲਸ ਰਿਮ ਨੂੰ ਫੜੀ ਰੱਖਦੇ ਹਨ, ਜਿਸ ਨਾਲ ਬਾਈਕ ਨੂੰ ਰਫ਼ਤਾਰ ਮਿਲਦੀ ਹੈ। ਬਾਈਕ ਨੂੰ ਚਲਾਉਣ ਲਈ 500 ਵਾਟ ਦੀ ਮੋਟਰ ਮਦਦ ਕਰਦੀ ਹੈ ਅਤੇ ਵ੍ਹੀਲ ਦੇ ਅੰਦਰ ਹੀ 36 ਵੋਲਟ ਦੀ ਬੈਟਰੀ ਵੀ ਲੱਗੀ ਹੈ । ਜਿਓਆਰਬਿਟਲ ਰਿਮ ਵਿਚ 3 ਵ੍ਹੀਲਸ ਲੱਗੇ ਹਨ ਪਰ ਇਸ ਵਿਚੋਂ ਇਕ ਹੀ ਇਲੈਕਟ੍ਰਿਕ ਪਾਵਰ ਉੱਤੇ ਚੱਲਦਾ ਹੈ, ਬਾਕੀ ਦੇ ਦੋ ਸਥਿਰਤਾ ਲਈ ਹਨ ।
ਇਸ ਵ੍ਹੀਲ ਨੂੰ ਸਾਲਿਡ ਫੋਰਮ ਨਾਲ ਬਣਾਇਆ ਗਿਆ ਹੈ, ਜਿਸ 'ਤੇ ਫਲੈਟ ਟਾਇਰ ਲੱਗੇ ਹਨ ਅਤੇ ਇਸ ਦਾ ਭਾਰ 9.07 ਕਿਲੋਗ੍ਰਾਮ ਹੈ। ਜਿਥੋਂ ਤਕ ਥ੍ਰੋਟਲ ਦੀ ਗੱਲ ਹੈ ਤਾਂ ਇਹ ਛੋਟੇ ਜਿਹੇ ਲੀਵਰ ਦੇ ਰੂਪ ਵਿਚ ਆਉਂਦਾ ਹੈ, ਜਿਸ ਨੂੰ ਹੈਂਡਲ ਬਾਰ ਉੱਤੇ ਅਟੈਚ ਕੀਤਾ ਜਾ ਸਕਦਾ ਹੈ, ਜਿਸ ਵਿਚ ਇਕ ਪਾਵਰ ਬਟਨ ਲੱਗਾ ਹੈ । ਇਸ ਬਟਨ ਨਾਲ ਵ੍ਹੀਲ ਘੁੰਮਦਾ ਹੈ ਅਤੇ ਬੈਟਰੀ ਇੰਡੀਕੇਸ਼ਨ ਲਈ ਲਾਈਟਸ ਲੱਗੀਆਂ ਹਨ ।
ਜਿਓਆਰਬਿਟਲ ਦੀਆਂ ਖਾਸ ਗੱਲਾਂ
ਰਦੋ ਵੇਰੀਐਂਟਸ 26 ਇੰਚ ਅਤੇ 28 ਇੰਚ, 29 ਇੰਚ ਅਤੇ 700ਸੀ ਬਾਈਕਸ ਲਈ ਮੁਹੱਈਆ।
ਰਬੈਟਰੀ ਦੇ ਸਹਾਰੇ 19 ਕਿਲੋਮੀਟਰ ਤਕ ਦੀ ਦੂਰੀ ਤਹਿ ਕਰਦਾ ਹੈ।
ਰਇਸ ਤੋਂ ਇਲਾਵਾ ਦੂਜਾ ਵੇਰੀਐਂਟ (28 ਇੰਚ, 29 ਇੰਚ ਅਤੇ 700ਸੀ) 32 ਕਿਲੋਮੀਟਰ ਦੀ ਦੂਰੀ ਤਹਿ ਕਰ ਸਕਦਾ ਹੈ।
-32 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਸਿਰਫ਼ 6 ਸੈਕੰਡ ਵਿਚ ਫੜ ਲਵੇਗੀ ਬਾਈਕ।
ਰ-ਇਸ ਦੀ ਟਾਪ ਸਪੀਡ 19 ਅਤੇ 32 ਕਿਲੋਮੀਟਰ ਪ੍ਰਤੀ ਘੰਟਾ।
ਰ-ਰਿਮੂਵੇਬਲ ਅਤੇ ਆਸਾਨੀ ਨਾਲ ਚਾਰਜ ਹੋਣ ਵਾਲੀ ਬੈਟਰੀ।
ਰ-3 ਘੰਟੇ (26 ਇੰਚ) ਅਤੇ 4 ਘੰਟੇ (700ਸੀ) ਵਿਚ ਹੋ ਜਾਂਦਾ ਹੈ ਚਾਰਜ।
ਇੰਸਟਾਗ੍ਰਾਮ ਨਾਂ ਬਦਲਣ ਲਈ ਲਿਟ੍ਰਾਗ੍ਰਾਮ 'ਤੇ ਪਾ ਰਹੀ ਏ ਦਬਾਅ
NEXT STORY