ਗੈਜੇਟ ਡੈਸਕ- ਐਲੋਨ ਮਸਕ ਨੇ ਹਾਲ ਹੀ 'ਚ ਇਕ ਪੋਸਟ ਰਾਹੀਂ ਦੱਸਿਆ ਕਿ ਵਿਦਿਆਰਥੀਆਂ ਲਈ SuperGrok ਫ੍ਰੀ 'ਚ ਉਪਲੱਬਧ ਹੈ ਪਰ ਇਸ ਆਫਰ ਦੇ ਨਾਲ ਕੁਝ ਸ਼ਰਤਾਂ ਵੀ ਜੁੜੀਆਂ ਹੋਈਆਂ ਹਨ, ਜਿਨ੍ਹਾਂ ਨੂੰ ਜਾਣਨਾ ਜ਼ਰੂਰੀ ਹੈ। xAI ਦੇ ਇੰਜੀਨੀਅਰ Arno Gau ਨੇ ਇਕ ਹੋਰ ਪੋਸਟ 'ਚ ਸਾਫ ਕੀਤਾ ਹੈ ਕਿ ਵਿਦਿਆਰਥੀਆਂ ਨੂੰ Grok.com 'ਤੇ SuperGrok ਦੀ ਸਹੂਲਤ ਸਿਰਫ ਸਿਰਫ ਦੋ ਮਹੀਨੇ ਲਈ ਫ੍ਰੀ 'ਚ ਮਿਲੇਗੀ ਅਤੇ ਇਹ ਤਾਂ ਹੀ ਸੰਭਵ ਹੈ ਜਦੋਂ ਵਿਦਿਆਰਥੀ (.edu) ਈਮੇਲ ਆਈਡੀ ਰਾਹੀਂ ਲਾਗਇਨ ਕਰੋ।
ਧਿਆਨ ਦੇਣ ਵਾਲੀ ਗੱਲ ਇਹ ਹੈ ਕਿ .edu ਡੋਮੇਨ ਸਿਰਫ ਅਮਰੀਕਾ ਦੀਆਂ ਯੂਨੀਵਰਸਿਟੀਜ਼ ਨੂੰ ਦਿੱਤਾ ਜਾਂਦਾ ਹੈ, ਇਸਲਈ ਭਾਰਤ 'ਚ ਪੜ੍ਹ ਰਹੇ ਵਿਦਿਆਰਥੀਆਂ ਲਈ ਇਹ ਸਹੂਲਤ ਅਜੇ ਉਪਲੱਬਧ ਨਹੀਂ ਹੈ, ਹਾਲਾਂਕਿ, Gau ਨੇ ਇਹ ਵੀ ਕਿਹਾ ਹੈ ਕਿ ਆਉਣ ਵਾਲੇ ਸਮੇਂ 'ਚ ਉਹ ਦੂਜੇ ਦੇਸ਼ਾਂ ਦੇ "edu-ਵਰਗੇ' ਈਮੇਲ ਐਡਰੈੱਸ ਨੂੰ ਵੀ ਸਪੋਰਟ ਦੇਣਾ ਸ਼ੁਰੂ ਕਰਾਂਗੇ।
ਵਿਦਿਆਰਥੀਆਂ ਨੂੰ ਹੋ ਰਹੀ ਪਰੇਸ਼ਾਨੀ
Gau ਦੀ ਪੋਸਟ 'ਤੇ ਕਈ ਵਿਦਿਆਰਥੀਆਂ ਨੇ ਦੱਸਿਆ ਕਿ ਉਹ .edu ਈਮੇਲ ਹੋਣ ਦੇ ਬਾਵਜੂਦ SuperGrok ਲਈ ਰਜਿਸਟਰ ਨਹੀਂ ਕਰ ਪਾ ਰਹੇ ਹਨ। ਅਜਿਹੇ 'ਚ Arno Gau ਨੇ ਸੁਝਾਅ ਦਿੱਤਾ ਹੈ ਕਿ ਜੇਕਰ ਕਿਸੇ ਨੂੰ ਸਾਈਨਅਪ ਕਰਨ 'ਚ ਪਰੇਸ਼ਾਨੀ ਆ ਰਹੀ ਹੈ ਤਾਂ xAI ਸਪੋਰਟ ਟੀਮ ਨਾਲ ਸੰਪਰਕ ਕਰੋ।
ਕੀ ਹੈ SuperGrok
SuperGrok, ਦਰਅਸਲ X Premium+ ਸਬਸਕ੍ਰਿਪਸ਼ਨ ਦਾ ਹੀ ਇਕ ਵਰਜ਼ਨ ਹੈ ਪਰ ਇਸਨੂੰ ਸਿਰਫ Grok AI ਚੈਟਬਾਟ ਇਸਤੇਮਾਲ ਕਰਨ ਵਾਲਿਆਂ ਲਈ ਬਣਾਇਆ ਗਿਆ ਹੈ ਯਾਨੀ ਜੇਕਰ ਤੁਸੀਂ X ਦੀਆਂ ਪ੍ਰੀਮੀਅਮ ਸੇਵਾਵਾਂ 'ਚ ਰੁਚੀ ਨਹੀਂ ਰੱਖਦੇ ਪਰ ਸਿਰਫ Grok AI ਇਸਤੇਮਾਲ ਕਰਨਾ ਚਾਹੁੰਦੇ ਹੋ ਤਾਂ SuperGrok ਤੁਹਾਡੇ ਲਈ ਹੈ। ਇਸ ਵਿਚ ਓਹੀ ਸਾਰੇ ਏਆਈ ਫੀਚਰਜ਼ ਮਿਲਦੇ ਹਨ ਜੋ X Premium+ 'ਚ ਹੁੰਦੇ ਹਨ।
ਕੀ ਟਰੰਪ ਦੀਆਂ ਟੈਰਿਫ਼ ਨੀਤੀਆਂ ਨਾਲ ਮਹਿੰਗੇ ਹੋ ਜਾਣਗੇ ਸਮਾਰਟਫ਼ੋਨ ?
NEXT STORY