ਹੌਲੀ-ਹੌਲੀ ਲੋਕਾਂ ਦੀ ਪਸੰਦ ਬਣਦੀ ਜਾ ਰਹੀ ਹੈ ਇਨਕ੍ਰਿਪਟਡ-ਮੈਸੇਜਿੰਗ ਐਪ ਟੈਲੀਗ੍ਰਾਮ
ਜਲੰਧਰ— ਟੈਲੀਗ੍ਰਾਮ (Telegram) ਇਕ ਕਲਾਊਡ-ਬੇਸਡ ਇੰਸਟੈਂਟ ਮੈਸੇਜਿੰਗ ਸਰਵਿਸ ਹੈ ਜਿਸ ਨੂੰ 2013 'ਚ ਜੋ ਭਰਾਵਾਂ Nikolai ਅਤੇ Pavel Durov ਨੇ ਵਿਕਸਿਤ ਕੀਤਾ ਸੀ ਪਰ ਇਸ ਮੈਸੇਜਿੰਗ ਐਪ ਨੂੰ ਅਲੱਗ ਤਰ੍ਹਾਂ ਦੀ ਸੋਚ ਰੱਖਣ ਵਾਲੇ Nikolai Durov ਨੇ (ਸਿਮੈਟ੍ਰਿਕ ਇਨਕ੍ਰਿਪਟਡ ਸਕੀਮ) MT Proto (ਮੋਬਾਇਲ ਪ੍ਰੋਟੋਕਾਲ) ਦੇ ਨਾਲ ਡਿਵੈੱਲਪ ਕੀਤਾ ਜਿਸ ਨਾਲ ਇਹ ਐਪ ਚੈਟਿੰਗ ਕਰਨ 'ਤੇ ਸੂਪਰ ਫਾਸਟ ਹੋਣ ਦੇ ਨਾਲ-ਨਾਲ ਕਾਫੀ ਆਸਾਨ ਅਤੇ ਸੁਰੱਖਿਅਤ ਬਣਾਈ ਗਈ ਹੈ। ਟੈਲੀਗ੍ਰਾਮ ਮੈਸੇਂਜਰ ਐਪ ਸਭ ਤੋਂ ਮਹਤਵਪੂਰਨ ਡਾਟਾ ਨੂੰ ਪ੍ਰਾਈਵੇਟ ਤਰੀਕੇ ਨਾਲ ਸੇਵ ਕਰਦੀ ਹੈ ਇਸ 'ਤੇ Barcelona 'ਚ ਹੋ ਰਹੇ ਮੋਬਾਇਲ ਵਰਲਡ ਕਾਂਗਰਸ 'ਚ ਟੈਲੀਗ੍ਰਾਮ ਦੇ ਫਾਊਂਡਰ ਅਤੇ ਸੀ.ਈ.ਓ. Pavel Durov ਨੇ ਕਿਹਾ ਕਿ ਉਹ ਐਪਲ ਦੇ ਇਨਕ੍ਰਿਪਟਡ ਇਸ਼ੂ ਨੂੰ ਸਹਿਮਤੀ ਦੇ ਰਹੇ ਹਨ ਜਿਸ ਨਾਲ ਉਹ ਯਕੀਨੀ ਤੌਰ 'ਤੇ Tim Cook ਦੇ ਨਾਲ ਹੈ।
ਟੈਲੀਗ੍ਰਾਮ ਨੂੰ ਲੈ ਕੇ Pavel Durov ਅਤੇ ਉਸ ਦੇ ਭਰਾ ਦਾ ਕਹਿਣਾ ਹੈ ਕਿ ਇਕ ਨਵੀਂ ਰਿਪੋਰਟ ਮੁਤਾਬਕ ਟੈਲੀਗ੍ਰਾਮ (ਫ੍ਰੀ ਇਨਕ੍ਰਿਪਟਡ ਮੈਸੇਜਿੰਗ ਐਪ) ਨੂੰ 100 ਮਿਲੀਅਨ ਲੋਕ ਵਿਸ਼ਵ ਪੱਧਰ 'ਤੇ ਹਰ ਮਹੀਨੇ ਯੂਜ਼ ਕਰ ਰਹੇ ਹਨ ਪਰ ਇਹ ਵਟਸਐਪ ਅਤੇ ਫੇਸਬੁੱਕ ਮੈਸੇਂਜਰ ਦੇ ਮੁਕਾਬਲੇ ਕਦੇ ਘੱਟ ਨਹੀਂ ਹੈ। Durov ਦਾ ਕਹਿਣਾ ਹੈ ਕਿ ਹਾਲ ਹੀ 'ਚ ਮਿਲੀ ਰਿਪੋਰਟ ਮੁਤਾਬਕ ਇਸ 'ਤੇ ਹਰ ਦਿਨ 350,000 ਯੂਜ਼ਰਸ ਸਾਈਨ ਅਪ ਕਰ ਰਹੇ ਹਨ ਅਤੇ ਕਿਹਾ ਕਿ ਮਾਰਕੀਟਿੰਗ ਲਈ ਅਜੇ ਉਨ੍ਹਾਂ ਕੋਲ ਬਜਟ ਨਹੀਂ ਹੈ। ਇਸ ਗੱਲ ਨੂੰ ਲੈ ਕੇ ਮੋਬਾਇਲ ਵਰਲਡ ਕਾਂਗਰਸ 'ਚ Durov ਨੇ ਲਗਾਤਾਰ 13 ਮਿੰਟ ਦਾ ਭਾਸ਼ਣ ਦਿੱਤਾ ਪਰ ਉਨ੍ਹਾਂ ਨੇ ਅੱਤਵਾਦ ਨੂੰ ਲੈ ਕੇ ਕੋਈ ਚਰਚਾ ਨਹੀਂ ਕੀਤੀ। ਇਸ 'ਤੇ Fortune ਮੈਗਜ਼ੀਨ ਦੇ ਲੇਖਕ Vivienne Walt ਨੇ ਰੂਸ ਦੇ ਸੰਸਥਾਪਕ ਦੀ ਪ੍ਰੋਫਾਇਲ 'ਤੇ ਪੋਸਟ ਕੀਤਾ ਕਿ ਇਨਕ੍ਰਿਪਸ਼ਨ ਅੱਤਵਾਦੀਆਂ ਨੂੰ ਰੋਕ ਨਹੀਂ ਸਕਦੀ ਅਤੇ ਜੇਕਰ ਤੁਸੀਂ ਟੈਲੀਗ੍ਰਾਮ ਨੂੰ ਬਲਾਕ ਕਰ ਦਈਏ ਤਾਂ ਇਸ ਗੱਲ ਦਾ ਅੱਤਵਾਦੀਆਂ 'ਤੇ ਕੋਈ ਅਸਰ ਨਹੀਂ ਹੋਵੇਗਾ।
Durov ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੋਈ ਬਾਹਰੀ ਇਨਵੈਸਟਮੈਂਟਸ ਨਹੀਂ ਕੀਤੀ ਹੈ ਉਨ੍ਹਾਂ ਕੋਲ ਰੂਸ ਦੇ 15 ਉਦਯੋਗਪਤੀਆਂ ਦੀ ਟੀਮ ਹੈ ਜੋ ਟੈਲੀਗ੍ਰਾਮ ਨੂੰ ਹੋਟਲ ਜਾਂ ਘਰਾਂ 'ਚ ਬੈਠ ਆਪਰੇਟ ਕਰਦੇ ਹਨ। W alt ਦੀ ਰਿਪੋਰਟ ਮੁਤਾਬਕ ਟੈਲੀਗ੍ਰਾਮ ਯੂਨਾਈਟਿਡ ਕਿੰਗਡਮ ਸਮੇਤ ਕਈ ਹੋਰ ਦੇਸ਼ਾਂ 'ਚ ਰਜ਼ਿਸਟਰਡ ਹੈ ਅਤੇ ਕੰਪਨੀ Durov ਦੇ ਖੁਦ ਦੇ ਪੈਸਿਆਂ ਨਾਲ ਹੀ ਹਰ ਮਹੀਨੇ ਇਸ ਐਪ ਨੂੰ ਚਲਾ ਰਹੀ ਹੈ। ਹਾਲ ਹੀ 'ਚ Durov ਇਸ ਨੂੰ ਲੈ ਕੇ ਬਿਜ਼ਨੈੱਸ ਮਾਡਲ ਤਿਆਰ ਕਰ ਰਹੇ ਹਨ ਜੋ ਕੰਪਨੀ ਨੂੰ ਅਸਲੀਅਤ 'ਚ ਲਾਭ ਦੇ ਸਕੇ। ਨਾਲ ਹੀ Durov ਇਸ ਗੱਲ 'ਤੇ ਵੀ ਧਿਆਨ ਦੇ ਰਹੇ ਹਨ ਕਿ ਟੈਲੀਗ੍ਰਾਮ ਨੂੰ ਯੂਜ਼ ਕਰਨ ਵਾਲੇ ਯੂਜ਼ਰਸ ਦੇ ਮੈਸੇਜਿਸ ਨੂੰ ਪ੍ਰਾਈਵੇਟ ਹੀ ਰੱਖਿਆ ਜਾਵੇ।
iTune ਦੇ ਬਿਨਾਂ ਵੀ ਹੋ ਸਕਦੈ ਆਈਫੋਨ 'ਚੋਂ ਡਾਟਾ ਟ੍ਰਾਂਸਫਰ ; ਜਾਣੋ ਕਿਵੇਂ
NEXT STORY