ਜਲੰਧਰ— ਸੈਮਸੰਗ ਗਲੈਕਸੀ ਨੋਟ 8 ਕੰਪਨੀ ਦਾ ਪਹਿਲਾਂ ਫਲੈਗਸ਼ਿਪ ਸਮਾਰਟਫੋਨ ਹੋਵੇਗਾ ਜੋ ਡਿਊਲ ਰਿਅਰ ਕੈਮਰਾ ਨਾਲ ਪੇਸ਼ ਕੀਤਾ ਜਾਵੇਗਾ। ਦੋ ਮਹੀਨੇ ਪਹਿਲਾਂ ਦੱਖਣੀ ਕੋਰੀਅਨ ਪਬਲਿਕੇਸ਼ਨ ਨੇ ਨੋਟ 8 'ਚ ਹੋਣ ਵਾਲੇ ਕੈਮਰੇ ਦੀ ਕਾਨਫਿਗਰੇਸ਼ਨ ਦਾ ਖੁਲਾਸਾ ਕੀਤਾ ਸੀ। ਖੁਲਾਸੇ 'ਚ ਸਾਹਮਣੇ ਆਇਆ ਸੀ ਕਿ ਦੋਵੇਂ ਕੈਮਰੇ 3x ਆਪਟੀਕਲ ਜ਼ੂਮ ਨੂੰ ਸਪੋਰਟ ਕਰੇਗੀ।
Kuo ਮੁਤਾਬਕ ਗਲੈਕਸੀ ਨੋਟ 8 'ਚ ਉਪਲੱਬਧ ਡਿਊਲ ਕੈਮਰਾ ਸਿਸਟਮ 'ਚ ਵਾਇਡ-ਐੈਂਗਲ ਅਤੇ ਟੈਲੀਫੋਟੋ ਲੈਂਜ਼ ਹੋਵੇਗਾ। ਆਈਫੋਨ 7 ਪਲੱਸ ਅਤੇ ਵਨਪਲੱਸ 5 'ਚ ਟੈਲੀਫੋਟੋ ਲੈਂਜ਼ ਨਾਲ ਉਪਲੱਬਧ ਹੋਵੇਗਾ। Kuo ਨੇ ਕਿਹਾ ਕਿ ਸਟੈਂਡਰਡ ਸੈਂਸਰ 13 ਮੈਗਾਪਿਕਸਲ ਦਾ ਹੋਵੇਗਾ ਅਤੇ ਟੈਲੀਫੋਟੋ ਸੈਂਸਰ 12 ਮੈਗਾਪਿਕਸਲ ਦਾ ਹੋਵੇਗਾ। ਉਨ੍ਹਾਂ ਨੇ ਇਸ ਗੱਲ ਦਾ ਦਾਅਵਾ ਕੀਤਾ ਹੈ ਕਿ ਦੋਵਾਂ ਹੀ ਸੈਂਸਰ 'ਚ 3X ਆਪਟੀਕਲ ਜ਼ੂਮ ਅਤੇ ਆਪਟੀਕਲ ਇਮੇਜ ਸਟੈਬਲਾਇਜੇਸ਼ਨ ਦਾ ਸਪੋਰਟ ਹੋਵੇਗਾ। ਫਿਲਹਾਲ ਇਸ ਦੀ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਸੈਮਸੰਗ ਕਦੋਂ ਵਾਇਡ-ਐਂਗਲ ਲੈਂਜ਼ ਅਤੇ ਟੈਲੀਫੋਟੋ ਲੈਂਜ਼ ਦੇ ਕਾਮਬਿਨੇਸ਼ਨ ਦੀ ਵਰਤੋਂ ਕਰੇਗਾ। ਦੱਖਣੀ ਕੋਰੀਅਨ ਮੀਡੀਆ ਮੁਤਾਬਕ 23 ਅਗਸਤ ਨੂੰ ਗਲੈਕਸੀ ਨੋਟ 8 ਪੇਸ਼ ਕੀਤਾ ਜਾਵੇਗਾ। ਹੁਣ ਤਕ ਸਾਹਮਣੇ ਆਈਆਂ ਖਬਰਾਂ ਮੁਤਾਬਕ ਸੈਮਸੰਗ ਇਸ ਸਾਲ ਕਈ ਡਿਊਲ ਰਿਅਰ ਕੈਮਰਾ ਸੈਟਅਪ ਨਾਲ ਸਮਾਰਟਫੋਨ ਪੇਸ਼ ਕਰ ਸਕਦਾ ਹੈ। ਇਨ੍ਹਾਂ ਚੋਂ ਸਭ ਤੋਂ ਪਹਿਲਾ ਨਾਮ ਆਉਂਦਾ ਹੈ ਗਲੈਕਸੀ J7 (2017) ਦੇ ਚੀਨੀ ਵੇਰੀਅੰਟ ਦਾ। ਮੰਨਿਆ ਜਾ ਰਿਹਾ ਹੈ ਕਿ ਇਸ ਡਿਵਾਇਸ ਦੇ ਚੀਨੀ ਵੇਰੀਅੰਟ ਨੂੰ ਕੰਪਨੀ ਡਿਊਲ ਰਿਅਰ ਕੈਮਰੇ ਨਾਲ ਪੇਸ਼ ਕਰ ਸਕਦੀ ਹੈ। ਇਸ ਤੋਂ ਇਲਾਵਾ ਗਲਕੈਸੀ ਸੀ 10 ਅਤੇ ਗਲੈਕਸੀ ਸੀ 7 (2017) ਨੂੰ ਵੀ ਡਿਊਲ ਕੈਮਰੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਇਸ ਸਮਾਰਟਫੋਨ 'ਚ 6.3 ਇੰਚ ਦੀ ਡਿਸਪਲੇ ਹੈ ਜੋ QHD+ Resolution ਨੂੰ ਸਪੋਰਟ ਕਰੇਗੀ। ਇਸ ਦੇ ਨਾਲ ਹੀ ਸਨੈਪਡਰੈਗਨ 835 ਅਕੇ Exynos 8895 ਚਿਪਸੈੱਟ 'ਤੇ ਪੇਸ਼ ਕੀਤਾ ਜਾ ਸਕਦਾ ਹੈ। ਇਸ 'ਚ 6 ਜੀ.ਬੀ ਰੈਮ ਹੋਣ ਦੀ ਗੱਲ ਕਹੀ ਗਈ ਹੈ।
Truecaller ਕਰਦੇ ਹੋ ਇਸਤੇਮਾਲ ਤਾਂ ਇਨ੍ਹਾਂ ਪੰਜ ਖਾਸ ਫੀਚਰਸ ਦੇ ਬਾਰੇ 'ਚ ਜਰੂਰ ਜਾਣੋ
NEXT STORY