ਜਲੰਧਰ- ਦੁਨੀਆ ਦੀ ਪ੍ਰਸਿੱਧ ਟੌਰੰਟ ਵੈੱਬਸਾਈਟ ExtraTorrent ਹਮੇਸ਼ਾ ਲਈ ਬੰਦ ਹੋ ਗਈ ਹੈ। ਪਿਛਲੇ ਹਫਤੇ ਇਹ ਟੌਰੰਟ ਇੰਡੈੱਕਸ ਸਾਈਟ ਲੰਬੇ ਸਮੇਂ ਤੱਕ ਡਾਊਨ ਰਹੀ ਸੀ। ਹੁਣ ਸਾਈਟ ਦੇ ਹੋਮਪੇਜ 'ਤੇ ਮੈਸੇਜ ਪੈ ਕੇ ਇਸ ਨੂੰ ਹਮੇਸ਼ਾ ਲਈ ਬੰਦ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਗਈ ਹੈ।
ਹੋਮਪੇਜ 'ਤੇ ਮੈਸੇਜ ਲਿਖਿਆ ਹੈ ਕਿ ਐਕਸਟਰਾ ਟੌਰੰਟ ਹਮੇਸ਼ਾ ਲਈ ਬੰਦ ਹੋ ਗਈ ਹੈ। ਇਹ ਸਾਰੇ ਮਿਰਰਸ ਦੇ ਨਾਲ ਆਫਲਾਈਨ ਹੋ ਗਈ ਹੈ। ਅਸੀਂ ਪੂਰਾ ਡਾਟਾ ਹਮੇਸ਼ਾ ਲਈ ਹਟਾ ਦਿੱਤਾ ਹੈ। ਇਸ ਮੈਸੇਜ 'ਚ ET ਦੇ ਸਪੋਰਟਰਸ ਅਤੇ ਟੌਰੰਟ ਕਮਿਊਨਿਟੀ ਦਾ ਧੰਨਵਾਦ ਕੀਤਾ ਗਿਆ ਹੈ ਅਤੇ ਫਰਜ਼ੀ ExtraTorrent ਵੈੱਬਸਾਈਟਸ ਅਤੇ ਕਲੋਨਜ਼ ਤੋਂ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ। ਅਖੀਰ 'ਚ ਲਿਖਿਆ ਗਿਆ ਹੈ ਕਿ ET was a place to be....
ExtraTorrent ਦੇ ਚੀਫ Sam (ਕੋਡਨੇਮ) ਨੇ TorrentFreak ਨਾਲ ਗੱਲ ਕਰਦੇ ਹੋਏ ਪੁੱਸ਼ਟੀ ਕੀਤੀ ਹੈ ਕਿ ਉਨ੍ਹਾਂ ਨੇ ਹੁਣ ਇਸ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਹੁਣ ਅਲਵਿਦਾ ਕਹਿਣ ਦਾ ਸਮਾਂ ਆ ਗਿਆ ਹੈ। ਹੁਣ ਤੱਕ ਇਹ ਸਾਫ ਨਹੀਂ ਹੋ ਸਕਿਆ ਹੈ ਕਿ ExtraTorrent ਨੂੰ ਬੰਦ ਕਰਨ ਦਾ ਫੈਸਲਾ ਕਾਨੂੰਨੀ ਕਾਰਨਾਂ ਕਰਕੇ ਲਿਆ ਗਿਆ ਜਾਂ ਕਿਸੇ ਹੋਰ ਕਾਰਨ।
ਐਕਸਟਰਾ ਟੌਰੰਟ ਦਾ ਬੰਦ ਹੋਣਾ ਟੌਰੰਟ ਇੰਡੈਕਸ ਲਈ ਤੀਜਾ ਵੱਡਾ ਝਟਕਾ ਹੈ ਕਿਉਂਕਿ ਇਸ ਤੋਂ ਪਹਿਲਾਂ ਇਕ ਸਾਲ ਦੇ ਅੰਦਰ ਦੋ ਵੱਡੀਆਂ ਟੌਰੰਟ ਸਾਈਟਾਂ Kickass Torrents ਅਤੇ Torrentz.eu ਬੰਦ ਹੋ ਚੁੱਕੀਆਂ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਟੌਰੰਟਸ ਕਾਰਨ ਘਾਟਾ ਚੁੱਕਣ ਵਾਲੀ ਐਂਟਰਟੇਨਮੈਂਟ ਇੰਡਸਟਰੀ ਦਾ ਪ੍ਰੈਸ਼ਰ ਟੌਰੰਟ ਸਾਈਟਸ 'ਤੇ ਲਗਾਤਾਰ ਬਣਿਆ ਹੋਇਆ ਹੈ।
25 ਮਈ ਨੂੰ ਲਾਂਚ ਹੋਵੇਗਾ Xiaomi Mi max 2 ਸਮਾਰਟਫੋਨ
NEXT STORY