ਜਲੰਧਰ : ਇਸ ਗੱਲ ਤੋਂ ਸਭ ਵਾਕਿਫ ਹਨ ਕਿ ਫੇਸਬੁਕ ਤੇ ਵਾਟਸਐਪ ਬਲੈਕਬੈਰੀ ਨੋਕੀਆ ਤੇ ਹੋਰ ਪੁਰਾਣੇ ਪਲੈਟਫਾਰਮਾਂ 'ਤੇ ਆਪਣੀਆਂ ਐਪਸ ਨੂੰ ਡਿਸਕੰਟੀਨਿਊ ਕਰਨ ਦੀ ਗੱਲ ਕਹਿ ਚੁੱਕਾ ਹੈ। ਇਸ ਤੋਂ ਬਾਅਦ ਇਹ ਖਬਰ ਆਈ ਸੀ ਕਿ ਫੇਸਬੁਕ ਤੇ ਵਾਟਸਐਪ ਇਸ ਸਾਲ ਦੇ ਅੰਤ ਤੱਕ ਇਨ੍ਹਾਂ ਪਲੈਟਫਾਰਮਜ਼ 'ਤੇ ਆਪਣੀਆਂ ਐਪਸ ਨੂੰ ਬੰਦ ਕਰ ਰਿਹਾ ਹੈ।
ਹੁਣ ਹਾਲਹੀ 'ਚ ਇਹ ਖਬਰ ਆਈ ਹੈ ਕਿ ਇਸ ਸਾਲ ਅਪ੍ਰੈਲ ਮਹੀਨੇ ਤੱਕ ਇਹ ਐਪਸ ਬਲੈਕਬੈਰੀ ਪਲੈਟਫਾਰਮ 'ਤੇ ਬੰਦ ਹੋ ਜਾਣਗੀਆਂ। ਬਲੈਕਬੈਰੀ ਦਾ ਇਸ 'ਤੇ ਬਿਆਨ ਆਇਆ ਹੈ ''ਅਸੀਂ ਇਸ ਫੈਸਲੇ ਤੋਂ ਨਾਖੁਸ਼ ਹਾਂ ਕਿਉਂਕਿ ਸਾਡੇ ਕਈ ਯੂਜ਼ਰ ਇਨ੍ਹਾਂ ਐਪਸ ਨੂੰ ਬਹੁਤ ਪਸੰਦ ਕਰਦੇ ਹਨ, ਅਸੀਂ ਫੇਸਬੁਕ ਤੇ ਵਾਟਸਐਪ ਨੂੰ ਆਪਣੇ ਨਾਲ ਕੰਮ ਕਰਨ ਲਈ ਮਨਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਫੇਸਬੁਕ ਆਪਣੀ ਗੱਲ 'ਤੇ ਅੜਿਆ ਹੋਇਆ ਹੈ।''
ਬਲੈਕਬੈਰੀ ਨੇ ਫੇਸਬੁਕ ਦੇ ਇਸ ਫੈਸਲੇ 'ਤੇ ਭਾਰੀ ਨਿਰਾਸ਼ਾ ਜਤਾਈ ਹੈ। ਬਲੈਕਬੈਰੀ ਯੂਜ਼ਰ ਇਸ ਗੱਲ ਦਾ ਖਾਸ ਧਿਆਨ ਰੱਖਣ ਕਿ ਉਹ ਮਾਰਚ ਮਹੀਨੇ ਦੇ ਅੰਤ ਤੱਕ ਫੇਸਬੁਕ ਐਪ ਦੀ ਜ਼ਰੂਰੀ ਅਪਡੇਟ ਨੂੰ ਡਾਊਨਲੋਡ ਕਰ ਲੈਣ। ਬਲੈਕਬੈਰੀ ਓ. ਐੱਸ. 10 ਤੇ 7.1 ਓ. ਐੱਸ. ਵਰਤਨ ਵਾਲੇ ਕਈ ਯੂਜ਼ਰ ਇਨ੍ਹਾਂ ਐਪਸ ਦੇ ਬੰਦ ਹੋ ਜਾਣ ਨਾਲ ਪ੍ਰਭਾਵਿਤ ਹੋਣਗੇ।
ਹੁਣ ਤੁਸੀਂ ਵੀ ਬਣ ਸਕਦੇ ਹੋ Iron Man
NEXT STORY