ਗੈਜੇਟ ਡੈਸਕ—ਪ੍ਰਾਈਵੇਟ ਮੈਸੇਜਿੰਗ ਪਲੇਟਫਾਰਮ ਟੈਲੀਗ੍ਰਾਮ ਦਾ ਦਾਅਵਾ ਹੈ ਕਿ ਪਿਛਲੇ 24 ਘੰਟਿਆਂ 'ਚ 30 ਲੱਖ ਯੂਜ਼ਰਸ ਨਾਲ ਇਸ ਜੁੜੇ ਹਨ। ਹੁਣ ਤੁਸੀਂ ਸੋਚ ਰਹੇ ਹੋਵੋਗੋ ਕਿ ਅਚਾਨਕ ਅਜਿਹਾ ਕਿਉਂ ਹੋਇਆ ਕਿ ਇਨੀ ਵੱਡੀ ਗਿਣਤੀ 'ਚ ਯੂਜ਼ਰਸ ਨੇ ਇਸ ਪਲੇਟਫਾਰਮ 'ਤੇ ਸਾਈਨ ਅਪ ਕੀਤਾ। ਤੁਹਾਨੂੰ ਦੱਸ ਦੇਈਏ ਕਿ ਫੇਸਬੁੱਕ ਜੋ ਕੱਲ ਕਰੀਬ 8 ਘੰਟੇ ਤੋਂ ਜ਼ਿਆਦਾ ਸਮੇਂ ਤੱਕ ਡਾਊਨ ਰਹਿਣ ਕਾਰਨ ਕਰੀਬ 30 ਲੱਖ ਯੂਜ਼ਰਸ ਨੇ ਟੈਲੀਗ੍ਰਾਮ ਵੱਲ ਰੁਖ ਕੀਤਾ। ਦੱਸਣਯੋਗ ਹੈ ਕਿ ਕੱਲ ਰਾਤ ਫੇਸਬੁੱਕ, ਮੈਸੇਂਜਰ ਅਤੇ ਇੰਸਟਾਗ੍ਰਾਮ ਕਈ ਘੰਟੇ ਤੱਕ ਠੱਪ ਰਹੇ। ਇਸ ਦੌਰਾਨ ਯੂਜ਼ਰਸ ਨੂੰ ਲਾਗਇਨ ਕਰਨ 'ਚ ਕਾਫੀ ਦਿੱਕਤ ਆਈ। ਟਵੀਟਰ 'ਤੇ ਲਗਾਤਾਰ ਯੂਜ਼ਰਸ ਨੇ ਸ਼ਕਰੀਨਸ਼ਾਟ ਵੀ ਸ਼ੇਅਰ ਕੀਤੇ, ਜਿਸ 'ਚ ਜ਼ਿਆਦਾਤਰ ਯੂਜ਼ਰਸ ਦੀ ਸ਼ਿਕਾਇਤ ਕੀਤੀ ਸੀ ਕਿ ਉਹ ਲਾਈਕ ਅਤੇ ਕਾਮੈਂਟ ਨਹੀਂ ਕਰ ਪਾ ਰਹੇ ਹਨ। ਇਹ ਸਮੱਸਿਆ ਭਾਰਤ ਸਮੇਤ ਅਮਰੀਕਾ, ਯੂ.ਕੇ. ਅਤੇ ਫਿਲੀਪੀਂਸ ਸਮੇਤ ਦੁਨੀਆ ਦੇ ਕਈ ਦੇਸ਼ਾਂ 'ਚ ਦੇਖੀ ਗਈ।
ਇਸ ਦੌਰਾਨ ਫੇਸਬੁੱਕ ਦੇ ਡਾਊਨ ਰਹਿਣ ਦਾ ਸਭ ਤੋਂ ਵੱਡਾ ਫਾਇਦਾ ਟੈਲੀਗ੍ਰਾਮ ਨੂੰ ਹੋਇਆ। ਟੈਲੀਗ੍ਰਾਮ ਦੇ ਫਾਊਂਡਰ ਅਤੇ ਸੀ.ਈ.ਓ. ਪਾਵੇਲ ਡੂਰੋਵ ਇਸ ਗੱਲ ਦੀ ਜਾਣਕਾਰੀ ਪਰਸਨਲ ਟੈਲੀਗ੍ਰਾਮ ਚੈਨਲ 'ਤੇ ਦਿੱਤੀ ਹੈ। ਇਥੇ ਉਨ੍ਹਾਂ ਨੇ ਲਿਖਿਆ ਕਿ ਪਿਛਲੇ 24 ਘੰਟਿਆਂ 'ਚ 30 ਲੱਖ ਨਵੇਂ ਯੂਜ਼ਰਸ ਟੈਲੀਗ੍ਰਾਮ ਨਾਲ ਜੁੜੇ ਹਨ। ਜੋ ਲੋਕ ਟੈਲੀਗ੍ਰਾਮ ਤੋਂ ਅਣਜਾਣ ਹਨ ਕਿ ਉਨ੍ਹਾਂ ਨੂੰ ਦੱਸ ਦੇਈਏ ਕਿ ਇਹ ਇਕ ਫ੍ਰੀ ਐਨਕ੍ਰਿਪਿਟੇਡ ਮੈਸੇਜਿੰਗ ਸਰਵਿਸ ਪਲੇਟਫਾਰਮ ਹੈ। ਟੈਲੀਗ੍ਰਾਮ ਨੇ ਸਾਲ 2013 'ਚ ਹੀ ਐਂਡ-ਟੂ-ਐਂਡ ਐਨਕਰੀਪਸ਼ਨ ਫੀਚਰ ਜੋੜਿਆ ਸੀ ਜੋ ਕਿ ਵਟਸਐਪ 'ਤੇ 3 ਸਾਲ ਬਾਅਦ ਭਾਵ 2016 'ਚ ਆਇਆ। ਇਹ ਬਹੁਤ ਹੱਦ ਤਕ ਵਟਸਐਪ ਦੀ ਤਰ੍ਹਾਂ ਹੈ। ਫੇਸਬੁੱਕ ਦੀ ਤੁਲਨਾ 'ਚ ਇਹ ਇਸ ਮਾਮਲੇ 'ਚ ਬਿਹਤਰ ਹੈ ਕਿ ਇਸ 'ਤੇ ਵਿਗਿਆਪਨ ਨਜ਼ਰ ਨਹੀਂ ਆਉਂਦੇ। ਪਿਛਲੇ ਸਾਲ ਮਾਰਚ 'ਚ ਇਸ ਪਲੇਟਫਾਰਮ 'ਤੇ 20 ਕਰੋੜ ਐਕਟੀਵ ਯੂਜ਼ਰਸ ਸਨ।
48 ਮੈਗਾਪਿਕਸਲ ਵਾਲੇ Oppo F11 Pro ਦੀ ਪਹਿਲੀ ਸੇਲ ਕੱਲ, ਜਾਣੋ ਖੂਬੀਆਂ ਤੇ ਲਾਂਚ ਆਫਰਸ
NEXT STORY