ਗੈਜੇਟ ਡੈਸਕ—ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਦਾ ਇਕ ਹੋਰ ਪ੍ਰਾਈਵੇਸੀ ਬੱਗ ਸਾਹਮਣੇ ਆਇਆ ਹੈ। ਇਸ ਬੱਗ ਜਾਂ ਟੈਕਨੀਕਲ ਗਲਿਚ ਕਾਰਨ ਕਰੀਬ 68 ਲੱਖ ਫੇਸਬੁੱਕ ਯੂਜ਼ਰਸ ਦੇ ਅਕਾਊਂਟ ਪ੍ਰਭਾਵਿਤ ਹੋਏ ਹਨ। ਇਸ ਬੱਗ ਕਾਰਨ ਐਪ, ਯੂਜ਼ਰਸ ਦੇ ਟਾਈਮਲਾਈਨ ਫੋਟੋਜ਼, ਫੇਸਬੁੱਕ ਸਟੋਰੀਜ਼ ਅਤੇ ਇਥੇ ਤੱਕ ਕੀ ਉਹ ਫੋਟੋਜ਼ ਜੋ ਯੂਜ਼ਰਸ ਨੇ ਫੇਸਬੁੱਕ 'ਤੇ ਤਾਂ ਅਪਲੋਡ ਕੀਤੀਆਂ ਪਰ ਸ਼ੇਅਰ ਨਾ ਕੀ ਨੂੰ ਐਕਸੈੱਸ ਕਰਨ ਦਾ ਰਾਈਟ ਦਿੰਦਾ ਹੈ। ਫੇਸਬੁੱਕ ਦਾ ਕਹਿਣਾ ਹੈ ਕਿ ਇਹ ਬੱਗ 12 ਦਿਨ 13 ਤੋਂ 25 ਸਤੰਬਰ ਤੱਕ ਰਿਹਾ ਹੈ। ਜਿਸ ਨੂੰ 25 ਸਤੰਬਰ ਨੂੰ ਠੀਕ ਕਰ ਦਿੱਤਾ ਗਿਆ ਸੀ। ਹਾਲਾਂਕਿ ਫੇਸਬੁੱਕ ਦਾ ਕਹਿਣਾ ਹੈ ਕਿ ਉਨ੍ਹਾਂ ਐਪਸ ਨੂੰ ਮੈਸੇਂਜਰ 'ਤੇ ਭੇਜੀਆਂ ਗਈਆਂ ਫੋਟੋਜ਼ ਦਾ ਐਕਸੈੱਸ ਨਹੀਂ ਮਿਲਿਆ ਹੈ। ਫੇਸਬੁੱਕ ਦਾ ਕਹਿਣਾ ਹੈ ਕਿ ਉਹ ਅਲਰਟ ਰਾਹੀਂ ਉਨ੍ਹਾਂ ਲੋਕਾਂ ਨੂੰ ਸਾਵਧਾਨ ਕਰਨਗੇ ਜਿਨ੍ਹਾਂ ਦੀਆਂ ਫੋਟੋਜ਼ ਐਕਸੈੱਸ ਹੋਈਆਂ ਹਨ। ਫੇਸਬੁੱਕ ਨੇ ਇਸ ਗਲਤੀ ਲਈ ਆਪਣੇ ਯੂਜ਼ਰਸ ਤੋਂ ਮੁਆਫੀ ਮੰਗੀ ਹੈ।
ਨਿਯਮ ਤੋੜਨ 'ਤੇ ਯੂਟਿਊਬ ਨੇ ਰਿਮੂਵ ਕੀਤੀਆਂ 5 ਕਰੋੜ 80 ਲੱਖ ਵੀਡੀਓਜ਼
NEXT STORY