ਗੈਜੇਟ ਡੈਸਕ– ਦੁਨੀਆ ਦੀ ਮਸ਼ਹੂਰ ਸੋਸ਼ਲ ਨੈੱਟਵਰਕਿੰਗ ਵੈੱਬਸਾਈਟ ਫੇਸਬੁੱਕ ਐਤਵਾਰ ਯਾਨੀ ਅੱਜ ਠੱਪ ਹੋ ਗਈ। ਫੇਸਬੁੱਕ ’ਚ ਇਹ ਪਰੇਸ਼ਾਨੀ ਸਿਰਫ ਭਾਰਤ ’ਚ ਹੀ ਨਹੀਂ ਸਗੋਂ ਪੂਰੀ ਦੁਨੀਆ ਦੇ ਯੂਜ਼ਰਜ਼ ਨੂੰ ਝੱਲਣੀ ਪਈ। ਫੇਸਬੁੱਕ ਸਾਈਟ ਡਾਊਨ ਹੋਣ ਕਾਰਨ ਯੂਜ਼ਰਜ਼ ਆਪਣੀ ਨਿਊਜ਼ ਫੀਡ ਨਹੀਂ ਦੇਖ ਪਾ ਰਹੇ ਸਨ। ਲਾਗ-ਇੰਨ ਕਰਨ ’ਤੇ ਫੇਸਬੁੱਕ ਯੂਜ਼ਰ ਆਪਣੀ ਪ੍ਰੋਫਾਈਲ ਦੇਖ ਪਾ ਰਹੇ ਸਨ। ਇਸ ਤੋਂ ਇਲਾਵਾ ਸਟੇਟਸ, ਤਸਵੀਰਾਂ ਅਤੇ ਵੀਡੀਓ ਪੋਸਟ ’ਚ ਵੀ ਪਰੇਸ਼ਾਨੀ ਹੋ ਰਹੀ ਸੀ ਪਰ ਕੁਝ ਸਮੇਂ ਬਾਅਦ ਇਹ ਠੀਕ ਹੋ ਗਈ। ਦੁਨੀਆ ਭਰ ਦੇ ਯੂਜ਼ਰਜ਼ ਨੇ ਫੇਸਬੁੱਕ ਡਾਊਨ ਹੋਣ ਦੀ ਸ਼ਿਕਾਇਤ ਟਵਿਟਰ ’ਤੇ ਕੀਤੀ ਹੈ।

ਐਰਰ ਮੈਸੇਜ
ਫੇਸਬੁੱਕ ਖੋਲ੍ਹਣ ’ਤੇ ‘ਸਮਥਿੰਗ ਵੈਂਟ ਰੌਂਗ’ ਅਤੇ ‘ਟ੍ਰਾਈ ਰਿਫ੍ਰੈਸ਼ਿੰਗ ਦਿ ਪੇਜ’ ਦਾ ਮੈਸੇਜ ਦਿਖਾਈ ਦੇ ਰਿਹਾ ਸੀ। ਇਸ ਦੌਰਾਨ ਟਵਿਟਰ ’ਤੇ ਲੋਕਾਂ ਨੇ ਇਸ ਨੂੰ ਲੈ ਕੇ ਟਵੀਟ ਵੀ ਕੀਤੇ ਜਿਸ ਨਾਲ ਯੂਜ਼ਰਜ਼ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਇਸ ਤੋਂ ਪਹਿਲਾਂ ਵੀ ਹਈ ਸੀ ਡਾਊਨ
ਦੱਸ ਦੇਈਏ ਕਿ ਪਿਛਲੇ ਮਹੀਨੇ ਵੀ ਫੇਸਬੁੱਕ ਡਾਊਨ ਦੀ ਸਮੱਸਿਆ ਹੋਈ ਸੀ। ਉਸ ਦੌਰਾਨ ਥੋੜੀ ਦੇਰ ਤਕ ਫੇਸਬੁੱਕ ਡਾਊਨ ਰਹੀ ਸੀ ਅਤੇ ਯੂਜ਼ਰਜ਼ ਫੇਸਬੁੱਕ ’ਤੇ ਕਿਸੇ ਵੀ ਤਰ੍ਹਾਂ ਦੀ ਐਕਟੀਵਿਟੀਜ਼ ਨਹੀਂ ਕਰ ਪਾ ਰਹੇ ਸਨ। ਫਿਲਹਾਲ ਫੇਸਬੁੱਕ ਵਲੋਂ ਇਸ ਸਮੱਸਿਆ ਨੂੰ ਲੈ ਕੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ।
ਸ਼ਾਓਮੀ Mi A2 ਨੂੰ ਮਿਲਣੀ ਸ਼ੁਰੂ ਹੋਈ ਐਂਡ੍ਰਾਇਡ 9.0 pie ਸਟੇਬਲ ਅਪਡੇਟ
NEXT STORY