ਜਲੰਧਰ- ਕੁੱਝ ਦਿਨ ਪਹਿਲਾਂ ਹੀ ਵਟਸਐਪ ਦੀ ਇੰਨਕ੍ਰਿਪਸ਼ਨ ਸਰਵਿਸ ਨੂੰ ਲੈ ਕੇ ਕਾਫੀ ਮੁੱਦੇ ਸਾਹਮਣੇ ਆਏ ਸਨ ਅਤੇ ਐਂਡ ਟੂ ਐਂਡ ਇੰਨਕ੍ਰਿਪਸ਼ਨ ਸਰਵਿਸ ਨਾਲ ਯੂਜ਼ਰਜ਼ ਦੀ ਨਿਜ਼ੀ ਕਨਵਰਸੇਸ਼ਨ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਇਸੇ ਤਹਿਤ ਹੁਣ ਫੇਸਬੁਕ ਵੀ ਆਪਣੇ ਯੂਜ਼ਰਜ਼ ਲਈ ਐਂਡ ਟੂ ਐਂਡ ਇੰਨਕ੍ਰਿਪਸ਼ਨ ਸਰਵਿਸ ਲੈ ਕੇ ਆ ਰਹੀ ਹੈ। ਫੇਸਬੁਕ ਆਪਣੇ ਮੈਸੇਂਜਰ ਲਈ ਇਸ ਸਰਵਿਸ ਨੂੰ ਸ਼ੁਰੂ ਕਰਨ ਜਾ ਰਹੀ ਹੈ। ਕੰਪਨੀ ਵੱਲੋਂ ਇਸ ਨਵੇਂ ਫੀਚਰ ਸੀਕ੍ਰੇਟ ਕਨਵਰਸੇਸ਼ਨ ਦੀ ਟੈਸਟਿੰਗ ਸ਼ੁਰੂ ਕਰ ਦਿੱਤੀ ਗਈ ਹੈ ਜੋ ਐਂਡ ਟੂ ਐਂਡ ਇੰਨਕ੍ਰਿਪਸ਼ਨ ਨੂੰ ਸਪੋਰਟ ਕਰਦਾ ਹੈ।
ਵਟਸਐਪ ਦੀ ਤਰ੍ਹਾਂ ਫੇਸਬੁਕ ਮੈਸੇਂਜਰ 'ਚ ਵੀ ਐਂਡ ਟੂ ਐਂਡ ਇੰਨਕ੍ਰਿਪਸ਼ਨ ਬਾਏ ਡਿਫਾਲਟ ਹੀ ਕੰਮ ਕਰੇਗੀ। ਮੈਸੇਂਜਰ 'ਤੇ ਚੈਟਿੰਗ ਦੌਰਾਨ ਜੇਕਰ ਸੈਂਡਰ ਕਿਸੇ ਤਰ੍ਹਾਂ ਦੀ ਨਿਜ਼ੀ ਗੱਲ ਨੂੰ ਸ਼ੇਅਰ ਕਰਨਾ ਚਾਹੇ ਤਾਂ ਉਹ ਸੀਕ੍ਰੇਟ ਕਨਵਰਸੇਸ਼ਨ ਆਪਸ਼ਨ ਨੂੰ ਸਲੈਕਟ ਕਰ ਸਕਦੇ ਹਨ ਅਤੇ ਇਸ ਕਨਵਰਸੇਸ਼ਨ ਲਈ ਆਪਣੇ ਅਨੁਸਾਰ 5 ਸੈਕਿੰਡ ਤੋਂ ਲੈ ਕੇ 6 ਘੰਟੇ ਤੱਕ ਦਾ ਟਾਈਮ ਸੈੱਟ ਕਰ ਸਕਦੇ ਹਨ। ਇਸ ਨਾਲ ਮੈਸੇਜ ਰੀਡ ਹੋਣ ਤੋਂ ਬਾਅਦ ਸਲੈਕਟ ਕੀਤੇ ਗਏ ਟਾਈਮ 'ਚ ਆਪਣੇ ਆਪ ਡਿਲੀਟ ਹੋ ਡਿਲੀਟ ਹੋ ਜਾਣਗੇ। ਫੇਸਬੁਕ ਦੀ ਇਕ ਬਲਾਗ ਪੋਸਟ ਮੁਤਾਬਿਕ ਕੰਪਨੀ ਇਕ ਸਿੰਗਲ ਪ੍ਰੋਟੋਕੋਲ ਦੀ ਵਰਤੋਂ ਕਰ ਰਹੀ ਹੈ ਜਿਸ ਨੂੰ ਓਪਨ ਵਿਸਪਰ ਸਿਸਟਮ ਵੱਲੋਂ ਡਵੈਲਪ ਕੀਤਾ ਗਿਆ ਹੈ।
ਜਲਦੀ ਹੀ ਲਾਂਚ ਹੋ ਸਕਦੈ Xiaomi ਦਾ ਇਹ ਡਿਊਲ ਕੈਮਰਾ ਸਮਾਰਟਫੋਨ
NEXT STORY