ਜਲੰਧਰ- ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਨੇ ਫੇਕ ਨਿਊਜ਼ ਨਾਲ ਨਜਿੱਠਣ ਲਈ ਆਪਣੇ ਨਵੇਂ ਟੂਲਸ ਦੀ ਸ਼ੁਰੂਆਤ ਕਰ ਦਿੱਤੀ ਹੈ। ਫੇਸਬੁੱਕ 'ਤੇ ਕੁਝ ਅਜਿਹੀਆਂ ਫੇਕ ਨਿਊਜ਼ ਵਾਇਰਲ ਹੋ ਰਹੀਆਂ ਹਨ ਜਿਸ ਨਾਲ ਕਈ ਵਾਰ ਯੂਜ਼ਰਸ ਭਰਮ 'ਚ ਪੈ ਜਾਂਦੇ ਹਨ। ਇਸ ਤੋਂ ਨਜਿੱਠਣ ਲਈ ਫੇਸਬੁੱਕ ਨੇ ਅਜਿਹਾ ਫੀਚਰ ਡਿਜ਼ਾਈਨ ਕੀਤਾ ਹੈ ਜਿਸ ਨਾਲ ਨਿਊਜ਼ ਫੀਡ 'ਚ ਸ਼ੇਅਰ ਕੀਤੀਆਂ ਜਾ ਰਹੀਆਂ ਫੇਕ ਨਿਊਜ਼ ਨੂੰ ਰਿਪੋਰਟ ਕਰਨਾ ਆਸਾਨ ਹੋ ਜਾਵੇਗਾ। ਇਸ ਤੋਂ ਇਲਾਵਾ ਕੰਪਨੀ ਚਾਰ ਸੁਤੰਤਰ ਫੈਕਟ ਚੈਕਿੰਗ ਕੰਪਨੀਆਂ ਦੇ ਨਾਲ ਵੀ ਕੰਮ ਕਰ ਰਹੀਆਂ ਹਨ। ਇਸ ਤਹਿਤ ਵਾਇਰਲ ਖਬਰਾਂ ਦੀ ਪੜਤਾਲ ਕੀਤੀ ਜਾਵੇਗੀ ਅਤੇ ਖਬਰ ਗਲਤ ਪਾਏ ਜਾਣ 'ਤੇ ਉਸ ਨੂੰ ਹਟਾਇਆ ਵੀ ਜਾਵੇਗਾ।
ਫੇਸਬੁੱਕ ਖੁਦ ਹਰ ਪੋਸਟ ਦੀ ਸੱਚਾਈ ਦੀ ਜਾਂਚ ਨਹੀਂ ਕਰੇਗਾ ਸਗੋਂ ਫੇਸਬੁੱਕ ਦੇ ਸੀ.ਈ.ਓ. ਜ਼ੁਕਰਬਰਗ ਨੇ ਕਿਹਾ ਹੈ ਕਿ ਫੇਸਬੁੱਕ ਇਸ ਲਈ ਥਰਡ ਪਾਰਟੀਆਂ ਅਤੇ ਕਮਿਊਨਿਟੀ 'ਤੇ ਭਰੋਸਾ ਕਰੇਗਾ। ਇਸ ਲਈ ਫੇਸਬੁੱਕ ਕੁਝ ਫੈਕਟ ਚੈਕਿੰਗ ਕੰਪਨੀਆਂ ਦਾ ਸਹਾਰਾ ਲਵੇਗੀ। ਜੇਕਰ ਕਿਸੇ ਸਟੋਰੀ ਨੂੰ ਫੇਸਬੁੱਕ ਵੱਲੋਂ ਗਲਤ ਮਾਰਕ ਕਰ ਦਿੱਤਾ ਗਿਆ ਤਾਂ ਉਸ ਸਟੋਰੀ ਨੂੰ ਕੋਈ ਸ਼ੇਅਰ ਕਰਨ ਵਾਲੇ ਯੂਜ਼ਰ ਨੂੰ ਚਿਤਾਵਨੀ ਦਿੱਤੀ ਜਾਵੇਗੀ। ਹੁਣ ਫੇਕ ਨਿਊਜ਼ 'ਤੇ ਇਕ ਰੈੱਡ ਲੇਬਲ ਹੋਵੇਗਾ ਜੋ ਦੱਸੇਗਾ ਕਿ ਉਸ ਨੂੰ ਫੈਕਟ ਚੈਕਰਜ਼ ਨੇ ਗਲਤ ਮਾਰਕ ਕੀਤਾ ਹੈ। 'learn why this is disputed' ਲਿੰਕ 'ਤੇ ਕਲਿੱਕ ਕਰਕੇ ਯੂਜ਼ਰਸ ਇਸ ਬਾਰੇ ਜ਼ਿਆਦਾ ਡਿਟੇਲ 'ਚ ਜਾਣਕਾਰੀ ਹਾਸਿਲ ਕਰ ਸਕਣਗੇ। ਫੇਸਬੁੱਕ ਦੇ ਹੋਮਪੇਜ 'ਤੇ ਨਿਊਜ਼ ਫੀਡ 'ਚ ਵੀ ਅਜਿਹੀਆਂ ਫੇਕ ਨਿਊਜ਼ ਹੇਠਾਂ ਦਿਖਾਈ ਦੇ ਸਕਦੀਆਂ ਹਨ। ਇਸ ਦੇ ਬਾਵਜੂਦ ਜੇਕਰ ਤੁਸੀਂ ਨਿਊਜ਼ ਪੋਸਟ ਕਰਦੇ ਹੋ ਤਾਂ ਫੇਸਬੁੱਕ ਦੇ ਐਡਵਰਟਾਈਜ਼ਿੰਗ ਟੂਲ ਰਾਹੀ ਤੁਹਾਡੀ ਨਿਊਜ਼ ਨੂੰ ਪ੍ਰੋਮੋਟ ਨਹੀਂ ਕੀਤਾ ਜਾਵੇਗਾ।
ਹਲਕਾ ਹੋਣ ਦੇ ਨਾਲ ਪੋਰਟੇਬਲ ਵੀ ਹੈ ਇਹ ਇਲੈਕਟ੍ਰਿਕ ਸਕੂਟਰ
NEXT STORY