ਜਲੰਧਰ: ਹਾਲ ਹੀ 'ਚ ਵਾਟਸਐਪ ਦੁਆਰਾ ਐੈੱਨਕ੍ਰਿਪਸ਼ਨ ਫੀਚਰ ਨੂੰ ਐਡ ਕੀਤਾ ਹੈ ਜਿਸ ਦੇ ਨਾਲ ਕੋਈ ਵੀ ਹੈਕਰ ਤੁਹਾਡੇ ਪਰਸਨਲ ਮੈਸੇਜ ਵੇਖ ਜਾਂ ਹੈਕ ਨਹੀਂ ਕਰ ਪਾਵੇਗਾ। ਇਸ ਦੇ ਨਾਲ ਹੀ ਸੋਸ਼ਲ ਨੈੱਟਵਰਕਿੰਗ ਸਾਇਟ ਫੇਸਬੁੱਕ ਨੇ ਇਹ ਐਲਾਨ ਕੀਤਾ ਸੀ ਕਿ ਮੈਸੇਂਜਰ ਐਪ ਲਈ ਐਂਡ ਟੂ ਐਂਡ ਐਨਕ੍ਰਿਪਸ਼ਨ ਲਿਆਇਆ ਜਾਵੇਗਾ। ਹੁਣ ਕੰਪਨੀ ਨੇ ਆਪਣੇ ਮੈਸੇਂਜਰ ਐਪ 'ਚ ਇਹ ਫੀਚਰ ਦੇਣਾ ਸ਼ੁਰੂ ਕੀਤਾ ਹੈ। ਫਿਲਹਾਲ ਇਸ ਦਾ ਬੀਟਾ ਵਰਜਨ ਦਿੱਤਾ ਜਾ ਰਿਹਾ ਹੈ। ਪਰ ਇਹ ਫੀਚਰ ਤੁਹਾਨੂੰ ਫੇਸਬੁਕ ਮੈਸੇਂਜਰ 'ਚ ਸਕਿਓਰਿਟੀ ਸਲੇਕਟ ਕਰਨ 'ਤੇ ਮਿਲੇਗਾ।
ਜੇਕਰ ਤੁਸੀਂ ਫੇਸਬੁੱਕ ਮੈਸੇਂਜਰ ਅਪਡੇਟ ਕੀਤਾ ਹੈ ਤਾਂ ਤੁਹਾਨੂੰ ਸੈਟਿੰਗਸ 'ਚ ਇਕ ਸੀਕਰੇਟ ਕਨਵਰਸੇਸ਼ਨ ਦਾ ਆਪਸ਼ਨ ਵਿਖੇਗਾ। ਇਸ 'ਚ ਤੁਸੀਂ ਆਪਣੇ ਚੈਟਸ ਲਈ ਐਂਡ ਟੂਐਂਡ ਐਨਕ੍ਰਿਪਸ਼ਨ ਸਲੇਕਟ ਕਰ ਸਕਦੇ ਹਨ। ਇਸ ਫੀਚਰ ਦੇ ਜ਼ਰੀਏ ਤੁਹਾਡੇ ਹਰ ਤਰਾਂ ਦੇ ਮੈਸੇਜ ਐਨਕ੍ਰਿਪਟ ਹੋ ਜਾਣਗੇ ਜਿਹੇ ਸੈਂਡਰ ਜਾਂ ਰਸੀਵਰ ਤੋਂ ਇਲਾਵਾ ਕੋਈ ਵੀ ਡਿਕੋਡ ਨਹੀਂ ਕਰ ਸਕਦਾ।
ਇਹ ਫੀਚਰ ਵਾਟਸਐਪ 'ਚ ਦਿੱਤੇ ਗਏ ਐਂਡ ਟੂ ਐਂਡ ਐਨਕ੍ਰਿਪਸ਼ਨ ਦੀ ਤਰ੍ਹਾਂ ਹੀ ਹੈ। ਪਰ ਵਾਟਸਐਪ 'ਚ ਇਹ ਡਿਫਾਲਟ ਹੈ ਅਤੇ ਫੇਸਬੁੱਕ 'ਚ ਆਪਟ ਇਸ, ਮਤਲਬ ਇਥੇ ਤੂਹਾਨੂੰ ਸਲੇਕਟ ਕਰਨਾ ਹੋਵੇਗਾ। ਮੈਸੇਂਜਰ ਦੇ ਪ੍ਰੋਫਾਇਲ 'ਚ ਕਲਿੱਕ ਕਰਕੇ ਤੁਸੀਂ ਇਸ ਨੂੰ ਵੇਖ ਸਕਦੇ ਹੋ।
ਰਿਪੋਰਟਸ ਦੇ ਮੁਤਾਬਕ ਆਉਣ ਵਾਲੇ ਦਿਨਾਂ 'ਚ ਇਸ ਇਸ ਫੀਚਰ ਨੂੰ ਹੋਰ ਵੀ ਐਡਵਾਂਸ ਬਣਾਇਆ ਜਾ ਸਕਦਾ ਹੈ। ਮਤਲਬ ਯੂਜ਼ਰਸ ਚੈਟਸ ਨੂੰ ਆਪਣੇ ਆਪ ਨਾਲ ਖਤਮ ਹੋਣ ਦਾ ਟਾਇਮ ਸੇਟ ਕਰ ਸਕਦੇ ਹੋ। ਫਿਲਹਾਲ ਇਹ ਫੀਚਰ ਕੁਝ ਬੀਟਾ ਟੈਸਟਰਸ ਨੂੰ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਸਭ ਤੋਂ ਸਕਿਓਰ ਚੈਟਿੰਗ ਐਪ ਮੰਨਿਆ ਜਾਣ ਵਾਲਾ ਟੈਲੀਗਰਾਮ 'ਚ ਇਸ ਤਰਾਂ ਦਾ ਹੀ ਫੀਚਰ ਹੈ।
ਇਹ ਹਨ ਹੁਣ ਤੱਕ ਦੇ ਸਭ ਤੋਂ ਕੰਫਰਟੇਬਲ ਹੈੱਡਫੋਨ
NEXT STORY