ਗੈਜੇਟ ਡੈਸਕ– ਫੇਸਬੁੱਕ ਜਲਦ ਹੀ ਆਪਣੀ ਪੋਰਟਲ TV ਸਟ੍ਰੀਮਿੰਗ ਡਿਵਾਈਸ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਯੂਜ਼ਰ ਨੂੰ ਬਸ ਇਸ ਡਿਵਾਈਸ ਨੂੰ ਆਪਣੇ ਟੀ. ਵੀ. ਨਾਲ ਅਟੈਚ ਕਰਨਾ ਪਵੇਗਾ, ਜਿਸ ਤੋਂ ਬਾਅਦ ਉਹ ਆਨਲਾਈਨ ਕੰਟੈਂਟ ਦਾ ਅਨੰਦ ਉਠਾ ਸਕਣਗੇ। ਇਹ ਡਿਵਾਈਸ ਅਮੇਜ਼ਨ ਫਾਇਰ ਸਟਿੱਕ ਵਾਂਗ ਹੀ ਕੰਮ ਕਰੇਗੀ। ਰਿਪੋਰਟ ਅਨੁਸਾਰ ਇਸ ਡਿਵਾਈਸ 'ਚ ਮਾਈਕ੍ਰੋਫੋਨ, ਸਪੀਕਰ ਤੇ ਇਕ ਕੈਮਰਾ ਮਿਲੇਗਾ, ਜੋ ਵੀਡੀਓ ਚੈਟਿੰਗ ਤੋਂ ਇਲਾਵਾ ਆਗਮੈਂਟਿਡ ਰਿਐਲਿਟੀ (ਏ. ਆਰ.) ਐਕਸਪੀਰੀਐਂਸ ਵੀ ਦੇਵੇਗਾ।
ਐਂਡ੍ਰਾਇਡ 'ਤੇ ਆਧਾਰਿਤ ਹੋਵੇਗੀ ਡਿਵਾਈਸ
ਰਿਪੋਰਟ ਅਨੁਸਾਰ ਇਹ ਟੀ. ਵੀ. ਸਟ੍ਰੀਮਿੰਗਡਿਵਾਈਸ ਐਂਡ੍ਰਾਇਡਦੇ ਕਸਟੋਮਾਈਜ਼ਡ ਵਰਜ਼ਨ 'ਤੇ ਆਧਾਰਿਤ ਹੋਵੇਗੀ। ਫੇਸਬੁੱਕ ਦੇ ਏ. ਆਰ. ਤੇ ਵਰਚੁਅਲ ਰਿਐਲਿਟੀ (ਵੀ. ਆਰ.) ਦੇ ਵਾਈਸ ਪ੍ਰੈਜ਼ੀਡੈਂਟ ਐਂਡ੍ਰਿਊ ਬੋਸਵਰਥ ਨੇ ਪੁਸ਼ਟੀ ਕੀਤੀ ਹੈ ਕਿ ਸਾਲ ਦੇ ਅਖੀਰ ਤਕ ਕੰਪਨੀ ਬਹੁਤ ਕੁਝ ਲਿਆਉਣ ਵਾਲੀ ਹੈ।

ਇਨ੍ਹਾਂ ਕੰਪਨੀਆਂ ਨਾਲ ਚੱਲ ਰਹੀ ਹੈ ਫੇਸਬੁੱਕ ਦੀ ਗੱਲ
ਫੇਸਬੁੱਕ ਨੇ ਨੈੱਟਫਲਿਕਸ, ਡਿਜ਼ਨੀ ਤੇ ਐੱਚ. ਬੀ. ਓ. ਨਾਲ ਕੰਟੈਂਟ ਐਡ ਕਰਨ ਲਈ ਸੰਪਰਕ ਕੀਤਾ ਹੈ ਤਾਂ ਜੋ ਉਹ ਆਪਣੇ ਹਾਰਡਵੇਅਰ 'ਚ ਉਨ੍ਹਾਂ ਦੀਆਂ ਸੇਵਾਵਾਂ ਮੁਹੱਈਆ ਕਰਵਾ ਸਕੇ।

ਲੀਕ ਹੋਈਆਂ ਕੀਮਤਾਂ
ਰਿਪੋਰਟ ਵਿਚ ਇਸ ਡਿਵਾਈਸ ਦੀਆਂ ਲੀਕ ਹੋਈਆਂ ਕੀਮਤਾਂ ਬਾਰੇ ਦੱਸਿਆ ਗਿਆ ਹੈ। ਇਸ ਵਿਚੋਂ ਸਭ ਤੋਂ ਛੋਟੀ ਡਿਵਾਈਸ ਦੀ ਕੀਮਤ 199 ਡਾਲਰ (ਲਗਭਗ 14 ਹਜ਼ਾਰ ਰੁਪਏ) ਹੋ ਸਕਦੀ ਹੈ,ਜਦਕਿ Portal Plus ਡਿਵਾਈਸ ਦੀ ਕੀਮਤ 349 ਡਾਲਰ (ਲਗਭਗ 25 ਹਜ਼ਾਰ ਰੁਪਏ) ਹੋਣ ਦਾ ਅੰਦਾਜ਼ਾ ਹੈ। ਇਸ ਵਿਚ ਯੂਜ਼ਰਜ਼ ਨੂੰ 10 ਜਾਂ 15 ਇੰਚ ਦੀ ਡਿਸਪਲੇਅ ਦਾ ਬਦਲ ਵੀ ਮਿਲੇਗਾ।
ਅਧਿਕਾਰਤ ਰਿਲੀਜ਼ ਤੋਂ ਪਹਿਲਾਂ iOS 13 ’ਚ ਸਾਰਮਣੇ ਆਈ ਸੁਰੱਖਿਆ ਖਾਮੀ
NEXT STORY