ਜਲੰਧਰ : ਫੇਸਬੁਕ ਆਪਣੇ ਲਾਈਵ ਵੀਡੀਓ ਫੀਚਰ ਨੂੰ ਹੋਰ ਵਧੀਆ ਬਣਾਉਣ 'ਚ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ। ਫੇਸਬੁਕ ਬਹੁਤ ਜਲਦ ਲਾਈਵ ਵੀਡੀਓ 'ਚ ਐੱਮ. ਐੱਸ. ਕਿਊ. ਆਰ. ਡੀ. ਵਰਗਾ ਫੇਸ ਸਵੈਪਿੰਗ ਫੀਚਰ ਐਡ ਕਰਨ ਜਾ ਰਹੀ ਹੈ। ਇਸ ਤੋਂ ਇਲਾਵਾ ਸਨੈਪਚੈਟ ਦੀ ਤਰ੍ਹਾਂ ਕਈ ਅਲੱਗ-ਅਲੱਗ ਫਿਲਟਰ ਤੇ ਮਾਸਕ ਐਡ ਹੋਣਗੇ। ਇਸ ਤੋਂ ਪਹਿਲਾਂ ਫੇਸਬੁਕ ਵੱਲੋਂ ਮਾਰਚ 'ਚ ਬੈਲਾਰੁਸਨ ਸਟਾਰਟਅਪ ਮੈਸਕਿਊਰੇਡ ਨਾਲ ਮਿਲ ਕੇ ਐੱਮ. ਐੱਸ. ਕਿਊ. ਆਰ. ਡੀ. ਵਰਗੇ ਫੀਚਰ ਐਡ ਕਰਨ ਲਈ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ।
ਕੁਝ ਸਮੇਂ ਬਾਅਦ ਫੇਸਬੁਕ ਲਾਈਵ 'ਚ ਡ੍ਰਾਪ-ਇਨ ਫੀਚਰ ਐਡ ਕੀਤਾ ਜਾਵੇਗਾ ਜਿਸ ਨਾਲ ਲਾਈਵ ਬ੍ਰੋਡਕਾਸਟ 'ਚ ਫ੍ਰੈਂਡਜ਼ ਨੂੰ ਐਡ ਕੀਤਾ ਜਾ ਸਕੇਗਾ। ਫੇਸਬੁਕ ਲਾਈਵ 'ਚ ਲਾਈਵ ਬ੍ਰੋਡਕਾਸਟ ਨੂੰ ਸਕੈਡਿਊਲ ਕਰਨ ਦਾ ਫੀਚਰ ਵੀ ਐਡ ਕੀਤਾ ਜਾਵੇਗਾ। ਇਹ ਸਾਰੇ ਫੀਚਰ ਸ਼ੁਰੂਆਤ 'ਚ ਵੈਰੀਫਾਈਡ ਪੇਜਿਜ਼ ਦੇ ਓਨਰਜ਼ ਨੂੰ ਹੀ ਮਿਲਣਗੇ ਪਰ ਸਮਾਂ ਬੀਤਣ 'ਤੇ ਹੋ ਸਕਦਾ ਹੈ ਕਿ ਫੇਸਬੁਕ ਦੇ ਇਹ ਫੀਚਰ ਸਭ ਲਈ ਅਵੇਲੇਬਲ ਹੋ ਜਾਣ।
ਇਹ ਐਪ ਇੰਗਲਿਸ਼ ਸਿੱਖਣ ਦੇ ਨਾਲ-ਨਾਲ ਦਵੇਗੀ ਕੈਸ਼ ਇਨਾਮ
NEXT STORY