ਜਲੰਧਰ : ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਆਪਣੇ ਯੂਜ਼ਰਸ ਲਈ ਨਿਊਜ਼ ਫੀਡ 'ਚ ਇਕ ਨਵਾਂ ਬਦਲਾਵ ਕਰਨ ਜਾ ਰਹੀ ਹੈ ਜਿਸ ਦੇ ਤਹਿਤ ਤੁਸੀਂ ਨਿਊਜ਼ ਫੀਡ ਨੂੰ ਪਸੰਦ ਦੇ ਹਿਸਾਬ ਨਾਲ ਕਸਟਮਾਇਜ ਕਰ ਸਕਣਗੇ। ਫਿਲਹਾਲ ਇਸ ਫੀਚਰ ਦੀ ਟੈਸਟਿੰਗ ਸ਼ੁਰੂ ਹੋ ਗਈ ਹੈ ਅਤੇ ਡਿਵੈੱਲਪਰਸ ਇਸ ਨੂੰ ਯੂਜ਼ ਕਰ ਰਹੇ ਹਨ।
ਇਸ ਨਵੇਂ ਫੀਚਰ 'ਚ ਨਿਊਜ਼ ਫੀਡ ਨੂੰ ਕਸਟਮਾਇਜ ਕਰਨ ਲਈ ਇਸ ਨੂੰ ਕਈ ਕੈਟਾਗਰੀਜ਼ 'ਚ ਵੰਡਿਆ ਗਿਆ ਹੈ, ਜਿਨ੍ਹਾਂ 'ਚ ਟ੍ਰੈਵਲ, ਮਿਊਜ਼ੀਕ, ਟੀ. ਵੀ, ਫਿਲਮ, ਫੂਡ ਅਤੇ ਵਿਗਿਆਨ ਆਦਿ ਸ਼ਾਮਿਲ ਹਨ। ਇਸ ਨਵੇਂ ਫੀਚਰ ਨਾਲ ਜੇਕਰ ਤੁਸੀਂ ਕਿਸੇ ਨੂੰ ਸਲੇਕਟ ਕਰਦੇ ਹੋ ਤਾਂ ਉਨ੍ਹਾਂ ਨਾਲ ਜੁੜ੍ਹੇ ਪੋਸਟ ਤੁਹਾਨੂੰ ਸਭ ਤੋਂ ਪਹਿਲਾਂ ਸ਼ੋਅ ਹੋਣਗੇ। ਹਾਲਾਂਕਿ ਤੁਸੀਂ ਹੁਣ ਵੀ ਨਿਊਜ਼ ਫੀਡ ਦੀ ਤਰਜੀਹ ਨੂੰ ਬਦਲ ਸਕਦੇ ਹੋ ਪਰ ਇਹ ਕਾਫ਼ੀ ਲਿਮਟਿਡ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਫੇਸਬੁੱਕ ਜਲਦ ਹੀ ਆਮ ਯੂਜ਼ਰ ਲਈ ਇਸ ਫੀਚਰ ਨੂੰ ਸ਼ੁਰੂ ਕਰ ਦਵੇਗੀ।
ਯੂਟਿਊਬ ਦੀ ਕਿਸੇ ਵੀ ਵੀਡੀਓ ਨੂੰ ਵਰਚੁਅਲ ਰਿਐਲਿਟੀ 'ਚ ਦੇਖਣਾ ਹੋਵੇਗਾ ਸੰਭਵ
NEXT STORY