ਗੈਜੇਟ ਡੈਸਕ– 25ਵੀਂ ਇਲੈਕਟ੍ਰੋਨਿਕ ਐਂਟਰਟੇਨਮੈਂਟ ਐਕਸਪੋ ਨੂੰ ਅਮਰੀਕਾ ਦੇ ਲਾਸ ਏਂਜਲਿਸ ਕਨਵੈਂਸ਼ਨ ਸੈਂਟਰ ’ਚ ਸ਼ੁਰੂ ਕੀਤਾ ਗਿਆ ਹੈ। ਇਹ ਈਵੈਂਟ 11 ਜੂਨ ਤੋਂ 13 ਜੂਨ ਤਕ ਚੱਲੇਗਾ। ਈਵੈਂਟ ਦੌਰਾਨ ਹਾਰਡਵੇਅਰ ਨਿਰਮਾਤਾ, ਸਾਫਟਵੇਅਰ ਡਿਵੈਲਪਰਜ਼ ਅਤੇ ਵੀਡੀਓ ਗੇਮ ਇੰਡਸਟਰੀ ਦੇ ਪਬਲਿਸ਼ਰਜ਼ ਨੇ ਮਹੱਤਵਪੂਰਨ ਐਲਾਨ ਕੀਤੇ ਹਨ।
- ਵੀਡੀਓ ਗੇਮ ਡਿਵੈੱਲਪਰ ਕੰਪਨੀ EA Sports ਨੇ ਐਕਸਪੋ ’ਚ FIFA 20 ਗੇਮ ਦਾ ਪੂਰਨ ਤੌਰ ’ਤੇ ਵਿਕਸਿਤ ਰੂਪ ਪੇਸ਼ ਕੀਤਾ ਹੈ। ਗੇਮ ’ਚ ਇੰਪਰੂਵਡ ਗ੍ਰਾਫਿਕਸ ਦੇਖਣ ਨੂੰ ਮਿਲੇ ਹਨ। ਇਸ ਤੋਂ ਇਲਾਵਾ ਤੁਸੀਂ ਗੇਮ ’ਚ ਖੁਦ ਦਾ ਕਰੈਕਟਰ ਡਿਵੈੱਲਪ ਕਰ ਸਕੋਗੇ।
FIFA 20 ’ਚ ਪੂਰੀ ਦੁਨੀਆ ਦੇ ਗਰਾਊਂਡ ਮਾਡਲਜ਼ ਨੂੰ ਸ਼ਾਮਲ ਕੀਤਾ ਗਿਆ ਹੈ ਮਤਲਬ ਤੁਸੀਂ ਲੰਡਨ, ਐਮਸਟਰਡਮ ਅਤੇ ਟੋਕੀਓ ਦੇ ਗਰਾਊਂਡ ਮਾਡਲ ’ਚ ਮੈਚ ਖੇਡ ਸਕੋਗੇ। ਇਸ ਗੇਮ ਨੂੰ Xbox One, PlayStation 4 Pro ਅਤੇ PC ’ਤੇ ਮੁਹੱਈਆ ਕਰਵਾਇਆ ਜਾਵੇਗਾ।
ਗੇਮ ’ਚ ਸ਼ਾਮਲ ਕੀਤੀ ਗਈ AI ਤਕਨੀਕ
ਇਹ ਗੇਮ AI ਤਕਨੀਕ ’ਤੇ ਬਣਾਈ ਗਈ ਹੈ ਮਤਲਬ ਕੰਪਿਊਟਰਾਈਜ਼ਡ ਕੰਟਰੋਲ ਵਾਲੇ ਤੁਹਾਡੇ ਵਿਰੋਧੀ ਖਿਡਾਰੀ ਨੂੰ ਵੀ ਸਮੇਂ, ਜਗ੍ਹਾ ਅਤੇ ਪੁਜ਼ੀਸ਼ਨ ਦੀ ਜਾਣਕਾਰੀ ਰਹੇਗੀ ਅਤੇ ਇਸੇ ਹਿਸਾਬ ਨਾਲ ਗੇਮ ’ਚ ਡਿਫੀਕਲਟੀ ਵਧਦੀ ਜਾਵੇਗੀ।
ਸਭ ਤੋਂ ਸਸਤੇ ਐਂਡਰਾਇਡ ਵਨ ਸਮਾਰਟਫੋਨ Nokia 2.2 ਦੀ ਪਹਿਲੀ ਸੇਲ ਸ਼ੁਰੂ
NEXT STORY