ਜਲੰਧਰ— ਹਾਲ ਹੀ ਵਿਚ ਦੁਨੀਆ ਦੇ ਸਭ ਤੋਂ ਵੱਡੇ ਏਅਰਕ੍ਰਾਫਟ ਏਅਰਲੈਂਡਰ 10 ਨੇ ਪਹਿਲੀ ਟੈਸਟ ਫਲਾਈਟ ਲਈ ਸਾਰੇ ਜ਼ਰੂਰੀ ਮਾਨਕਾਂ ਨੂੰ ਸਫਲਤਾ ਨਾਲ ਪੂਰਾ ਕਰ ਲਿਆ ਹੈ, ਜਿਸ ਤਹਿਤ ਕੁਝ ਹੀ ਦਿਨਾਂ ਬਾਅਦ ਇਹ ਏਅਰਕ੍ਰਾਫਟ ਆਪਣੀ ਪਹਿਲੀ ਟੈਸਟ ਉਡਾਣ ਭਰੇਗਾ। ਹੀਲੀਅਮ ਗੈਸ ਨਾਲ ਚੱਲਣ ਵਾਲੇ ਇਸ ਏਅਰਕ੍ਰਾਫਟ ਦੀ ਲੰਬਾਈ 92 ਮੀਟਰ ਹੈ, ਨਾਲ ਹੀ ਇਹ 26 ਮੀਟਰ ਉੱਚਾ ਅਤੇ 44 ਮੀਟਰ ਚੌੜਾ ਹੈ। ਇੰਨੇ ਵੱਡੇ ਆਕਾਰ ਦਾ ਹੋਣ ਦੇ ਬਾਵਜੂਦ ਇਹ ਏਅਰਕ੍ਰਾਫਟ 48 ਪੈਸੰਜਰਜ਼ ਅਤੇ 50 ਟਨ ਮਾਲ ਨੂੰ ਇਕੱਠੇ ਚੁੱਕ ਕੇ 92 ਮੀਲ ਪ੍ਰਤੀ ਘੰਟਾ ਦੀ ਰਫਤਾਰ ਨਾਲ ਉੱਡ ਸਕਦਾ ਹੈ। ਖਾਸ ਗੱਲ ਹੈ ਕਿ ਇਸ ਨੂੰ ਪਹਾੜਾਂ ਉੱਤੇ, ਮੈਦਾਨਾਂ ਵਿਚ, ਬਰਫ 'ਤੇ ਜਾਂ ਪਾਣੀ ਵਿਚ ਕਿਤੇ ਵੀ ਲੈਂਡ ਕਰਵਾਇਆ ਜਾ ਸਕਦਾ ਹੈ ।
ਇਸ ਏਅਰਕ੍ਰਾਫਟ ਨੂੰ ਫੌਜੀ ਲੋੜਾਂ ਦੀ ਪੂਰਤੀ ਲਈ, ਨਿਗਰਾਨੀ ਲਈ ਜਾਂ ਸੰਚਾਰ ਮਾਧਿਅਮ ਲਈ ਵਰਤੋਂ 'ਚ ਲਿਆਇਆ ਜਾ ਸਕਦਾ ਹੈ । ਏਅਰਲੈਂਡਰ-10 ਦਾ ਨਿਰਮਾਣ ਬ੍ਰਿਟਿਸ਼ ਕੰਪਨੀ ਹਾਈਬ੍ਰਿਡ ਏਅਰ ਵ੍ਹੀਕਲਸ ਨੇ ਕੀਤਾ ਹੈ । ਕੰਪਨੀ ਨੇ ਕਿਹਾ ਹੈ ਕਿ ਇਸ ਏਅਰਕ੍ਰਾਫਟ ਨਾਲ ਆਵਾਜ਼ ਜਾਂ ਹਵਾ ਪ੍ਰਦੂਸ਼ਣ ਬਿਲਕੁਲ ਵੀ ਨਹੀਂ ਹੋਵੇਗਾ, ਇਸ ਲਈ ਇਹ ਭਵਿੱਖ ਵਿਚ ਕੀਤੀਆਂ ਜਾਣ ਵਾਲੀਆਂ ਹਵਾਈ ਯਾਤਰਾਵਾਂ ਲਈ ਸਭ ਤੋਂ ਵਧੀਆ ਬਦਲ ਬਣ ਸਕਦਾ ਹੈ।
ਵਿਗਿਆਨੀਆਂ ਨੇ ਤਿਆਰ ਕੀਤਾ 'ਇਲੈਕਟ੍ਰੋਨਿਕ' ਗੁਲਾਬ
NEXT STORY