ਜਲੰਧਰ- ਮਾਈਕ੍ਰੋਸਾਫਟ ਦੇ ਸਰਫੇਸ ਲੈਪਟਾਪ ਤੋਂ ਬਾਅਦ ਐੱਚ. ਪੀ ਨੋਟਬੁੱਕ ਵੇਰਿਅੰਟ ਪੇਸ਼ ਕੀਤਾ ਹੈ, ਜੋ ਐਜੂਕੇਸ਼ਨ-ਫੋਕਸਡ ਸਾਫਟਵੇਅਰ ਨਾਲ ਲੈਸ ਹੈ। ਐੱਚ. ਪੀ ਨੇ ProBook x360 Education Edition ਲੈਪਟਾਪ ਲਾਂਚ ਕੀਤਾ ਹੈ। ਲੈਪਟਾਪਸ ਵਿੰਡੋਜ਼ 10ਐੱਸ 'ਤੇ ਕੰਮ ਕਰਦੇ ਹਨ। ਨਾਲ ਹੀ ਦੋਨਾਂ ਦੀ ਕੀਮਤ 299 ਡਾਲਰ ਮਤਲਬ ਕਰੀਬ 19,200 ਰੁਪਏ ਹੈ।
HP ProBook x360 Education Edition ਦੇ ਫੀਚਰਸ :
ਇਸ 'ਚ 11.6 ਇੰਚ ਦੀ ਡਿਸਪਲੇ ਦਿੱਤੀ ਗਈ ਹੈ। ਇਹ ਲੈਪਟਾਪ ਇੰਟੈੱਲ ਸੇਲੇਰਾਨ ਪ੍ਰੋਸੈਸਰ ਅਤੇ 4 ਜੀ. ਬੀ ਰੈਮ ਨਾਲ ਲੈਸ ਹੈ। ਇਸ 'ਚ 64 ਜੀ. ਬੀ ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਇਸ ਲੈਪਟਾਪ ਨੂੰ ਪਿਛਲੇ ਸਾਲ ਦਿਸੰਬਰ 'ਚ ਸਕੂਲ ਅਤੇ ਸਟੂਡੇਂਟਸ ਨੂੰ ਧਿਆਨ 'ਚ ਰੱਖ ਕੇ ਬਣਾਇਆ ਗਿਆ ਸੀ। ਉਥੇ ਹੀ, ਨਵਾਂ ProBook x360 ਮਿਲਟਰੀ ਸਟੈਂਡਰਡ ਸਰਟੀਫਾਇਡ ਹੈ, ਜੋ ਇਸ ਨੂੰ ਪਹਿਲਾਂ ਤੋਂ ਕਿਤੇ ਜ਼ਿਆਦਾ ਮਜਬੂਤ ਬਣਾਉਂਦਾ ਹੈ। ਇਸ 'ਚ ਡਿਊਲ ਕੈਮਰਾ ਸਿਸਟਮ ਦਿੱਤਾ ਗਿਆ ਹੈ। ਕੁਨੈੱਕਟੀਵਿਟੀ ਲਈ ਇਸ 'ਚ ਦੋ ਯੂ. ਐੱਸ. ਬੀ 3.1 ਪੋਰਟਸ, ਯੂ. ਐੱਸ. ਬੀ ਟਾਈਪ-ਸੀ ਪੋਰਟਸ, ਐੱਚ. ਡੀ. ਐੱਮ. ਆਈ 1.4ਬੀ ਪੋਰਟ, ਏ. ਸੀ ਪਾਵਰ ਕੁਨੈੱਕਟਰ ਅਤੇ 3.5 ਐੱਮ. ਐੱਮ ਆਡੀਓ ਜੈੱਕ ਜਿਹੇ ਫੀਚਰਸ ਦਿੱਤੇ ਗਏ ਹਨ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ ਲੈਪਟਾਪ 11 ਘੰਟੇ ਤੱਕ ਦਾ ਬੈਟਰੀ ਬੈਕਅਪ ਦੇ ਸਕਦਾ ਹੈ।
14 ਮਈ ਤੋਂ ਫਲਿੱਪਕਾਰਟ 'ਤੇ 'ਬਿਗ 10 ਸੇਲ' ਹੋਵੇਗੀ ਸ਼ੁਰੂ
NEXT STORY