ਜਲੰਧਰ- ਈ-ਕਾਮਰਸ ਵੈੱਬਸਾਈਟ ਫਲਿੱਪਕਾਰਟ ਦੀ ਬਿਗ 10 ਸੇਲ 14 ਮਈ ਤੋਂ ਸ਼ੁਰੂ ਹੋ ਗਈ ਹੈ ਅਤੇ ਇਹ 18 ਮਈ ਤੱਕ ਚੱਲੇਗੀ। ਕੰਪਨੀ ਨੇ ਇਸ ਦੌਰਾਨ 5 ਗੁਣਾ ਮੁਨਾਫਾ ਹੋਣ ਦੀ ਉਮੀਦ ਲਾਈ ਹੈ। ਸੇਲ 'ਚ ਕਈ ਇਲੈਕਟ੍ਰਾਨਿਕ ਆਈਟਮ ਅਤੇ ਸਮਾਰਟਫੋਨਜ਼ 'ਤੇ ਜ਼ਬਰਦਸਤ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਕੰਪਨੀ ਜੇ ਡਾਇਰੈਕਟਰ ਸਮਰੀਤੀ ਰਵੀਚੰਦਰਨ ਨੇ ਕਿਹਾ ਹੈ ਕਿ ਅਸੀਂ ਕਈ ਮਹੀਨਿਆਂ ਤੋਂ ਇਸ ਸੇਲ ਦੀ ਤਿਆਰੀ ਕਰ ਰਹੇ ਹਾਂ। ਇਹ ਸਾਡੇ ਲਈ ਵੱਡਾ ਅਵਸਰ ਹੈ।
ਕਿੰਨਾ ਸਮਾਰਟਫੋਨਜ਼ 'ਤੇ ਮਿਲੇਗਾ ਕਿੰਨਾ ਡਿਸਕਾਊਂਟ?
ਫਲਿੱਪਕਾਰਟ 'ਤੇ ਸ਼ਿਓਮੀ ਰੈੱਡਮੀ ਨੋਟ4 ਨੂੰ 9999 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਇਸ ਨਾਲ ਹੀ ਗੂਗਲ ਦੇ ਫਲੈਗਸ਼ਿਪ ਸਮਾਰਟਫੋਨ ਪਿਕਸਲ ਨੂੰ 43,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਇਸ ਫੋਨ ਦੀ ਅਸਲ ਕੀਮਤ 57,000 ਰੁਪਏ ਹੈ। ਤੁਹਾਨੂੰ ਦੱਸ ਦਈਏ ਕਿ ਇਸ ਫੋਨ 'ਤੇ 13,000 ਰੁਪਏ ਦਾ ਫਲੈਟ ਡਿਸਕਾਊਂਟ ਦਿੱਤਾ ਜਾ ਰਿਹਾ ਹੈ। 9000 ਰੁਪਏ ਤੱਕ ਦਾ ਐਕਸਚੇਂਜ ਆਫਰ ਵੀ ਦਿੱਤਾ ਜਾ ਰਿਹਾ ਹੈ। ਇਸ ਨਾਲ ਹੀ ਜੇਕਰ ਗਾਹਕ ਐੱਚ. ਡੀ. ਐੱਫ. ਸੀ. ਦੇ ਕ੍ਰੇਡਿਟ ਕਾਰਡ ਤੋਂ ਸ਼ਾਪਿੰਗ ਕਰਦੇ ਹੈ ਤਾਂ ਉਨ੍ਹਾਂ ਨੂੰ 10 ਫੀਸਦੀ ਦਾ ਜ਼ਿਆਦਾ ਡਿਸਕਾਊਂਟ ਅਤੇ ਫੋਨਪੇ ਤੋਂ ਪੇਮੈਂਟ ਕਰਨ 'ਤੇ 30 ਫੀਸਦੀ ਤੱਕ ਦਾ ਕੈਸ਼ਬੈਕ ਮਿਲੇਗਾ।
ਰਿਪੋਰਟਸ ਦੀ ਮੰਨੀਏ ਤਾਂ ਇਸ ਦੌਰਾਨ ਆਈਫੋਨ 7 ਹੁਣ ਤੱਕ ਦੀ ਸਭ ਤੋਂ ਘੱਟ ਕੀਮਤ 'ਚ ਖਰੀਦਿਆ ਜਾ ਸਕਦਾ ਹੈ। ਐਕਸਚੇਂਜ ਆਫਰ ਤੋਂ ਬਾਅਦ ਇਸ ਫੋਨ ਨੂੰ 23,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਵੀ ਕਈ ਸਮਾਰਟਫੋਨਜ਼ ਵਰਗੇ ਟੀ. ਵੀ. ਅਤੇ ਅੋਪੋ 'ਤੇ ਆਫਰ ਦਿੱਤਾ ਜਾ ਰਿਹਾ ਹੈ।
ਹੁਣ whatsapp 'ਚ ਇਸ ਤਰ੍ਹਾਂ ਸ਼ਡਿਊਲ ਕਰੋ ਮੈਸੇਜ਼
NEXT STORY