ਜਲੰਧਰ-ਰਿਪੋਰਟ ਅਨੁਸਾਰ ਰੇਂਜ਼ਰ ਫੋਨ ਨੂੰ ਇਕ ਨਵਾਂ ਫਰਮਵੇਅਰ ਅਪਡੇਟ ਮਿਲੀ ਹੈ। ਜੇਕਰ ਤੁਸੀਂ Netflix ਜਿਆਦਾ ਵਰਤੋਂ ਕਰਦੇ ਹੋ ਅਤੇ ਤੁਹਾਨੂੰ ਇਸ 'ਤੇ ਮੌਜੂਦ ਕੰਟੇਂਟ ਪਸੰਦ ਹੈ ਤਾਂ ਹੁਣ ਤੁਸੀਂ ਇਸ ਐਪ 'ਤੇ HDR 10 ਸਮੱਰਥਾ ਦੀ ਵਰਤੋਂ ਕਰਕੇ ਕੰਟੈਂਟ ਦਾ ਮਜ਼ਾ ਲੈ ਸਕਦੋ ਹੋ। ਇਸ ਅਪਡੇਟ 'ਚ ਇਹ ਸਪੋਰਟ ਇਸ ਸਮਾਰਟਫੋਨ 'ਚ ਦਿੱਤੀ ਗਈ ਹੈ। ਇਸ ਦਾ ਮਤਲਬ ਹੁਣ ਤੁਸੀਂ ਜਿਆਦਾ ਵਧੀਆ ਵਿਵਿਡ ਅਤੇ ਵਾਈਡਰ ਕਲਰ ਰੇਂਜ 'ਚ ਇਸ ਕੰਟੈਂਟ ਦਾ ਮਜ਼ਾ ਲੈ ਸਕਦੇ ਹੋ।
ਰਿਪੋਰਟ ਅਨੁਸਾਰ ਇਸ ਅਪਡੇਟ ਤੋਂ ਬਾਅਦ ਸਮਾਰਟਫੋਨ 'ਚ ਡਾਲਬੀ ਡਿਗਿਰਲ 5.1 ਵੀ ਇੰਨੇਬਲ ਹੋ ਗਿਆ ਹੈ। ਇਸ ਅਪਡੇਟ ਤੋਂ ਬਾਅਦ ਫੋਨ ਦੇ ਡਿਊਲ ਲਾਊਡ-ਸਪੀਕਰਾਂ ਨੂੰ ਇਹ ਸਪੋਰਟ ਮਿਲ ਗਈ ਹੈ। ਇਸ ਅਪਡੇਟ ਦੇ ਮਿਲਣ ਤੋਂ ਬਾਅਦ Razer Phone ਅਜਿਹਾ ਪਹਿਲਾਂ ਫੋਨ ਬਣ ਗਿਆ ਹੈ, ਜੋ HDR 10 ਅਤੇ ਡਾਲਬੀ ਡਿਜੀਟਲ 5.1 Surround Sound ਨੂੰ ਸਪੋਰਟ ਕਰਦਾ ਹੈ।
ਇਸ ਤੋਂ ਇਲਾਵਾ ਤੁਹਾਨੂੰ ਇਹ ਵੀ ਦੱਸ ਦਿੱਤਾ ਜਾਂਦਾ ਹੈ ਕਿ ਇਸ ਅਪਡੇਟ ਤੋਂ ਬਾਅਦ ਸਮਾਰਟਫੋਨ ਨੂੰ ਐਂਡਰਾਇਡ ਸਕਿਓਰਟੀ ਪੈਚ ਵੀ ਮਿਲ ਗਿਆ ਹੈ, ਜੋ ਜਨਵਰੀ 2017 ਦਾ ਹੈ। ਇਸ ਤੋਂ ਇਲਾਵਾ ਨਵੇਂ ਅਪਡੇਟ ਦੇ ਮਿਲਣ ਨਾਲ ਫੋਨ ਦੇ ਕੈਮਰੇ 'ਚ ਕਾਫੀ ਸੁਧਾਰ ਹੋਇਆ ਹੈ। ਇਹ ਇਸ ਲਈ ਵੀ ਹੋਇਆ ਲੱਗਦਾ ਹੈ ਕਿਉਕਿ ਕੰਪਨੀ ਨੇ ਪਹਿਲਾਂ ਹੀ ਕਿਹਾ ਸੀ ਕਿ ਉਹ ਆਪਣੇ ਫੋਨ ਦੇ ਕੈਮਰੇ ਦੇ ਕਾਫੀ ਸੁਧਾਰ ਕਰਨ ਵਾਲੀ ਹੈ। ਇਸ ਦੇ ਨਾਲ ਹੀ ਤੁਹਾਨੂੰ ਇਕ ਵਧੀਆ ਕੈਮਰਾ ਐਕਸਪੀਰੀਅੰਸ ਦੇਣ ਵਾਲੀ ਹੈ। ਇਸ ਤੋਂ ਇਲਾਵਾ ਜੋ ਲੋਕ ਆਪਣੇ ਫੋਨ ਨੂੰ ਪਰਸਨਲਾਈਜ਼ਡ ਕਰਨਾ ਚਾਹੁੰਦੇ ਹਨ। ਉਨ੍ਹਾਂ ਲਈ ਇਕ ਥੀਮ ਸਟੋਰ ਨੂੰ ਵੀ ਇਸ ਦੇ ਨਾਲ ਸ਼ਾਮਿਲ ਕੀਤਾ ਗਿਆ ਹੈ।
ਪਰ ਇਹ ਅਪਡੇਟ ਨੂੰ ਕੁਝ ਸਟੈਪ 'ਚ ਸਮਾਰਟਫੋਨ ਨੂੰ ਦਿੱਤਾ ਜਾਣ ਵਾਲਾ ਹੈ। ਇਸ ਦਾ ਮਤਲਬ ਹੈ ਕਿ ਇਹ ਅਪਡੇਟ ਤੁਹਾਨੂੰ ਹੁਣ ਇਸੇ ਸਮੇਂ ਨਹੀਂ ਮਿਲਣ ਵਾਲਾ ਹੈ, ਇਸ ਨੂੰ ਪੂਰੀ ਤਰ੍ਹਾਂ ਨਾਲ ਤੁਹਾਨੂੰ ਮਿਲਣ 'ਚ ਕੁਝ ਸਮਾਂ ਹੋਰ ਵੀ ਲੱਗ ਸਕਦਾ ਹੈ।
ਭਾਰਤ 'ਚ HTC U11 ਯੂਜ਼ਰਸ ਲਈ ਜਾਰੀ ਹੋਈ Android 8 0 Oreo ਅਪਡੇਟ
NEXT STORY