ਜਲੰਧਰ- HTC U 11 ਯੂਜ਼ਰਸ ਲਈ ਇਕ ਚੰਗੀ ਖਬਰ ਹੈ, ਅਸਲ 'ਚ ਕੰਪਨੀ ਨੇ ਆਪਣੇ ਇਸ ਫਲੈਗਸ਼ਿਪ ਡਿਵਾਇਸ ਲਈ ਭਾਰਤ 'ਚ ਲੇਟੈਸਟ ਐਂਡ੍ਰਾਇਡ 8.0 ਓਰਿਓ ਅਪਡੇਟ ਜਾਰੀ ਕਰ ਦਿੱਤੀ ਹੈ। ਇਸ ਗੱਲ ਦਾ ਐਲਾਨ ਕੰਪਨੀ ਰਾਹੀਂ ਆਧਿਕਾਰਤ ਟਵਿੱਟਰ ਅਕਾਊਟ ਦੇ ਰਾਹੀਂ ਦਿੱਤੀ ਗਈ ਹੈ।
HTC ਨੇ ਜਾਣਕਾਰੀ ਦਿੱਤੀ ਹੈ ਕਿ HTC U11 ਨੂੰ ਐਂਡ੍ਰਾਇਡ ਓਰਿਓ 30 ਜਨਵਰੀ ਤੋਂ ਮਿਲਣਾ ਸ਼ੁਰੂ ਹੋ ਜਾਵੇਗਾ। ਇਸ ਟਵੀਟ 'ਚ ਲਿੱਖਿਆ ਹੈ "HTC U11 is going to be packed with more awesomeness. Android Oreo is coming.#HTCU11"
HTC U 11 ਲਈ ਇਹ ਅਪਡੇਟ OTA ਮਤਲਬ ਓਵਰ ਦ ਏਅਰ ਰਾਹੀਂ ਜਾਰੀ ਕੀਤਾ ਗਿਆ ਹੈ। ਓਰਿਓ ਅਪਡੇਟ ਤੋਂ ਬਾਅਦ ਯਜ਼ਰਸ ਨੂੰ ਆਪਣੇ ਸਮਾਰਟਫੋਨ 'ਚ ਕਈ ਨਵੇਂ ਫੀਚਰਸ ਦੀ ਸਹੂਲਤ ਮਿਲੇਗੀ ਜਿਸ 'ਚ ਐਪ ਸ਼ਾਰਟਕਟਸ ਅਤੇ ਪਿਕਚਰ- ਇਨ-ਪਿਕਚਰ ਮੋਡ ਆਦਿ ਹਨ, ਜਿਸ ਦੇ ਨਾਲ ਦੋ ਟਾਸਕ ਨੂੰ ਵੀ ਯੂਜ਼ਰ ਇਕ ਸਮੇਂ 'ਚ ਇਸਤੇਮਾਲ ਕਰ ਸਕਣਗੇ। ਜਿਵੇਂ ਯੂਜ਼ਰ ਚਾਅਣ ਤਾਂ ਯੂਟਿਊਬ ਵੀਡੀਓ ਨੂੰ ਮਿਨਿਮਾਇਜ਼ ਕਰਕੇ ਨਾਲ ਹੀ ਮੈਸੇਜ ਜਾਂ ਈਮੇਲ ਆਦਿ ਵੀ ਕਰ ਸਕਦੇ ਹਨ।
ਐਂਡ੍ਰਾਇਡ ਓਰਿਓ 'ਚ ਹੋਰ ਵੀ ਕਈ ਫੀਚਰਸ ਦੀ ਸਹੂਲਤ ਯੂਜ਼ਰਸ ਨੂੰ ਮਿਲੇਗੀ ਜਿਸ 'ਚ ਬੈਕਗ੍ਰਾਊਂਡ ਲਿਮਿਟਸ, APK ਦੇ ਰਾਹੀਂ ਐਪਸ ਨੂੰ ਇੰਸਟਾਲ ਕਰਨਾ, 60 ਨਵੀਂ ਇਮੋਜੀ, ਨੋਟੀਫਿਕੇਸ਼ਨ ਡਾਟਸ, ਐਪਸ ਲਈ ਵਾਇਜ਼-gamut ਕਲਰ, ਸਨੂਜਿੰਗ ਲਈ ਇੰਡੀਵਿਜ਼ੂਅਲ ਨੋਟੀਫਿਕੇਸ਼ਨ, ਅਡੈਪਟਿਵ ਆਇਕਨਸ, ਕੀ-ਬੋਰਡ ਨੈਵੀਗੇਸ਼ਨ ਆਦਿ ਹਨ।
ਐਪਲ ਇਸ ਸਾਲ ਪੇਸ਼ ਕਰ ਸਕਦੀ ਹੈ ਤਿੰਨ ਨਵੇਂ iPhones
NEXT STORY