ਜਲੰਧਰ- ਉਦਯੋਗਪਤੀ ਮੁਕੇਸ਼ ਅੰਬਾਨੀ ਦੀ ਦੂਰਸੰਚਾਰ ਕੰਪਨੀ ਰਿਲਾਇੰਸ ਜਿਓ ਨੇ ਮੰਗਲਵਾਰ ਨੂੰ ਭਾਰਤ ਦੀ ਮੇਜ਼ਬਾਨੀ ਵਿਚ ਸ਼ੁਰੂ ਹੋਣ ਜਾ ਰਹੇ ਟੀ-20 ਵਿਸ਼ਵ ਕੱਪ ਦੌਰਾਨ ਰਾਜਧਾਨੀ ਦਿੱਲੀ ਦੇ ਫਿਰੋਜ਼ਸ਼ਾਹ ਕੋਟਲਾ ਸਟੇਡੀਅਮ ਸਮੇਤ ਸਾਰੇ ਸਟੇਡੀਅਮਾਂ ਵਿਚ ਟੈਕਸ ਫ੍ਰੀ ਅਨਲਿਮਟਿਡ ਵਾਈ ਫਾਈ ਸਹੂਲਤ ਮੁਹੱਈਆ ਕਰਾਉਣ ਦਾ ਐਲਾਨ ਕੀਤਾ ਹੈ।
ਕੰਪਨੀ ਨੇ ਜਾਰੀ ਬਿਆਨ ਵਿਚ ਕਿਹਾ ਕਿ ਇਸ ਦੇ ਮੱਦੇਨਜ਼ਰ ਆਯੋਜਨ ਸਥਾਨਾਂ 'ਤੇ ਉਸ ਨੇ 37 ਛੋਟੇ ਸੈੱਲ ਲਗਾਏ ਹਨ। ਕੰਪਨੀ ਕੋਲਕਾਤਾ ਦੇ ਈਡਨ ਗਾਰਡਨ, ਮੁੰਬਈ ਦੇ ਵਾਨਖੇੜੇ ਸਟੇਡੀਅਮ, ਚੰਡੀਗੜ੍ਹ ਦੇ ਮੋਹਾਲੀ, ਧਰਮਸ਼ਾਲਾ ਤੇ ਬੰਗਲੌਰ ਦੇ ਸਟੇਡੀਅਮਾਂ ਵਿਚ ਵੀ ਇਹ ਸਹੂਲਤ ਦੇਵੇਗੀ। ਇਸ ਤਹਿਤ ਦਰਸ਼ਕ 15 ਐੱਮ. ਬੀ. ਪੀ. ਐੱਸ. ਸਪੀਡ 'ਤੇ ਇੰਟਰਨੈੱਟ ਸੇਵਾ ਦਾ ਲਾਭ ਚੁੱਕ ਸਕਣਗੇ।
ਜ਼ਿਕਰਯੋਗ ਹੈ ਕਿ ਕੰਪਨੀ ਅਜੇ ਦੇਸ਼ ਦੇ ਕਈ ਹਵਾਈ ਅੱਡਿਆਂ ਸਮੇਤ ਵੱਖ-ਵੱਖ ਆਵਾਜਾਈ ਸਥਾਨਾਂ 'ਤੇ ਇਸ ਤਰ੍ਹਾਂ ਦੀਆਂ ਸੇਵਾਵਾਂ ਦੇ ਰਹੀ ਹੈ। ਉਹ ਅਗਲੇ ਸਾਲ ਅਪ੍ਰੈਲ ਤੋਂ ਵੱਡੇ ਪੱਧਰ 'ਤੇ 4-ਜੀ ਸੇਵਾ ਸ਼ੁਰੂ ਕਰੇਗੀ।
10,000mAh ਬੈਟਰੀ ਨਾਲ ਲੈਸ ਪਾਵਰ ਬੈਂਕ xiaomi Mi ਪ੍ਰਾਇਮ ਲਾਂਚ
NEXT STORY