ਜਲੰਧਰ— ਗੈਜੇਟ ਦੀ ਦੁਨੀਆ ਦੀ ਦਿੱਗਜ ਕੰਪਨੀ ਐਪਲ ਨੂੰ ਬੀਤੇ 13 ਸਾਲਾਂ 'ਚ ਪਹਿਲੀ ਵਾਰ ਝਟਕਾ ਲੱਗਾ ਹੈ। ਮੰਗਲਵਾਰ ਨੂੰ ਜਾਰੀ ਹੋਏ ਦੂਜੀ ਤਿਮਾਹੀ ਦੇ ਅੰਕੜਿਆਂ ਮੁਤਾਬਕ, ਕੰਪਨੀ ਦੀ ਕੁਲ ਕਮਾਈ 'ਚ 13 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦਾ ਕਾਰਨ ਚੀਨ 'ਚ ਕੰਪਨੀ ਦੇ ਪ੍ਰਦਰਸ਼ਨ ਅਤੇ ਆਈਫੋਨ ਦੀ ਵਿਕਰੀ ਨੂੰ ਲੈ ਕੇ ਜ਼ਿਆਦਾ ਭਰੋਸਾ ਦਿਖਾਉਣਾ ਮੰਨਿਆ ਜਾ ਰਿਹਾ ਹੈ, ਜਦੋਂਕਿ ਆਈਫੋਨ ਦੀ ਵਿਕਰੀ 'ਚ ਗਿਰਾਵਟ ਆ ਰਹੀ ਹੈ।
ਦੁਨੀਆ 'ਚ ਹੁਣ ਲੋਕ ਆਈਫੋਨ ਬਹੁਤ ਜ਼ਿਆਦਾ ਨਹੀਂ ਖਰੀਦ ਰਹੇ ਹਨ। ਐਪਲ ਦੀ ਰਿਪੋਰਟ ਮੁਤਾਬਕ ਆਈਫੋਨ ਦੀ ਸ਼ਿਪਮੈਂਟ ਬੀਤੇ ਸਾਲ 61 ਮਿਲੀਅਨ ਤੋਂ ਘੱਟ ਕੇ ਇਸ ਸਾਲ 50 ਮਿਲੀਅਨ 'ਤੇ ਪਹੁੰਚ ਗਈ ਹੈ। ਮਹਿਰਾਂ ਮੁਤਾਬਕ, ਸਤੰਬਰ 'ਚ ਅਗਲੇ ਆਈਫੋਨ ਦੇ ਲਾਂਚ ਦੇ ਨਾਲ ਕੰਪਨੀ ਦੇ ਮੁਨਾਫੇ 'ਚ ਵੀ ਵਾਧਾ ਹੋ ਸਕਦਾ ਹੈ।
ਰਿਪੋਰਟ ਮੁਤਾਬਕ, ਪਿਛਲੇ ਸਾਲ ਇਸੇ ਤਿਮਾਹੀ 'ਚ ਐਪਲ ਨੇ 58 ਅਰਬ ਡਾਲਰ ਦੀ ਵਿਕਰੀ ਕੀਤੀ ਸੀ ਜੋ ਇਸ ਸਾਲ ਘੱਟ ਕੇ 50 ਅਰਬ ਡਾਲਰ ਰਹਿ ਗਈ ਹੈ। ਐਪਲ ਦੀ ਵਿਕਰੀ 'ਚ 2003 ਤੋਂ ਬਾਅਦ ਪਹਿਲੀ ਵਾਰ ਗਿਰਾਵਟ ਦਰਜ ਕੀਤੀ ਗਈ ਹੈ। ਇਸ ਤਿਮਾਹੀ 'ਚ ਐਪਲ ਨੇ ਪੰਜ ਕਰੋੜ, 12 ਲੱਖ ਆਈਫੋਨ ਵੇਚੇ, ਜਦੋਂਕਿ 2015 'ਚ ਇਸੇ ਸਮਾਂ ਮਿਆਦ 'ਚ ਕੰਪਨੀ ਨੇ 6 ਕਰੋੜ, 12 ਲੱਖ ਆਈਫੋਨ ਵੇਚੇ ਸਨ।
ਇਸ ਦੌਰਾਨ ਚੀਨ 'ਚ ਆਈਫੋਨ ਦੀ ਵਿਕਰੀ 'ਚ 26 ਫੀਸਦੀ ਦੀ ਗਿਰਾਵਟ ਆਈ। ਡਾਲਰ ਦੇ ਮਜਬੂਤ ਹੋਣ ਦਾ ਵੀ ਇਨ੍ਹਾਂ ਨਤੀਜਿਆਂ 'ਤੇ ਅਸਰ ਪਿਆ ਹੈ। ਇਨ੍ਹਾਂ ਨਤੀਜਿਆਂ ਦਾ ਅਸਰ ਐਪਲ ਦੇ ਸ਼ੇਅਰਾਂ 'ਤੇ ਵੀ ਦੇਖਿਆ ਗਿਆ ਹੈ। ਐਪਲ ਦੇ ਸ਼ੇਅਰਾਂ 'ਚ ਪਿਛਲੇ ਇਕ ਸਾਲ 'ਚ 20 ਫੀਸਦੀ ਦੀ ਗਿਰਾਵਰਕ ਆਈ ਹੈ। ਹਾਲਾਂਕਿ ਕੰਪਨੀ ਦੇ ਸੀ.ਈ.ਓ. ਟਿਮ ਕੁਟ ਨੇ ਕਿਹਾ ਹੈ ਕਿ ਵੱਡੀ ਅਰਥਵਿਵਸਥਾ ਦੇ ਸੰਕਟ 'ਚ ਹੋਣ ਤੋਂ ਬਾਅਦ ਵੀ ਕੰਪਨੀ ਨੇ ਬਿਹਤਰ ਪ੍ਰਦਰਸ਼ਨ ਕੀਤਾ ਹੈ।
ਜਲਦੀ ਹੀ ਲਾਂਚ ਹੋਵੇਗਾ 6GB ਰੈਮ ਵਾਲਾ ਇਹ ਸਮਾਰਟਫੋਨ
NEXT STORY