ਜਲੰਧਰ— ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਜਿਓਨੀ ਨੇ 22 ਫਰਵਰੀ ਨੂੰ ਹੋਣ ਵਾਲੇ MWC 2016 ਟ੍ਰੇਡ ਸ਼ੋਅ ਲਈ ਆਪਣੀ ਯੋਜਨਾ ਦਾ ਖੁਲਾਸਾ ਕੀਤਾ ਹੈ। ਇਸ ਮੋਬਾਇਲ ਵਰਲਡ ਕਾਨਫ੍ਰੈਂਸ ਦੌਰਾਨ ਦੁਨੀਆ ਦੀਆਂ ਕਈ ਵੱਡੀਆਂ ਕੰਪਨੀਆਂ ਆਪਣੇ ਸਮਾਰਟਫੋਨ ਲਾਂਚ ਕਰਨਗੀਆਂ। ਇਸ ਦੌਰਾਨ ਜਿਓਨੀ ਵੀ ਆਪਣਾ ਨਵਾਂ ਸਮਾਰਟਫੋਨ Elife S8 ਲਾਂਚ ਕਰੇਗੀ। ਇਹ ਕੰਪਨੀ ਦਾ ਸਭ ਤੋਂ ਸ਼ਾਨਦਾਰ ਸਮਾਰਟਫੋਨ ਹੋਵੇਗਾ।
ਯੂ.ਕੇ. ਦੀ ਵੈੱਬਸਾਈਟ ਟਾਈਮਸ ਮੁਤਾਬਕ ਇਸ ਫੋਨ 'ਚ ਡਿਸਪਲੇ ਲਈ ਪ੍ਰੈਸ਼ਰ ਸੈਂਸਟਿਵ ਟੱਚ ਸਕ੍ਰੀਨ ਤਕਨੀਕ ਦੀ ਵਰਤੋਂ ਸਭ ਤੋਂ ਪਹਿਲਾਂ ਐਪਲ ਨੇ ਆਈਫੋਨ 6S ਅਤੇ 6S ਪਲਸ 'ਚ ਕੀਤੀ ਹੈ ਜਿਸ ਨੂੰ 3D ਟੱਚ ਦਾ ਨਾਂ ਦਿੱਤਾ ਗਿਆ ਹੈ। ਇਹ ਤਕਨੀਕ ਹੁਣ ਜਿਓਨੀ ਆਪਣੇ ਫੋਨ 'ਚ ਵੀ ਲਾਂਚ ਕਰਨ ਵਾਲੀ ਹੈ। ਹਾਲਾਂਕਿ ਜਿਓਨੀ S8 ਦੇ ਹੋਰ ਸਪੈਸੀਫਿਕੇਸ਼ਨ ਦੀ ਜਾਣਕਾਰੀ ਨਹੀਂ ਦਿੱਤੀ ਹੈ ਪਰ ਪੂਰੀ ਉਮੀਦ ਹੈ ਕਿ ਇਹ ਸਮਾਰਟਫੋਨ ਘੱਟ ਕੀਮਤ 'ਚ ਸ਼ਾਨਦਾਰ ਸਪੈਸੀਫਿਕੇਸ਼ਨ ਵਾਲਾ ਹੋਵੇਗਾ।
ਮੁਸੀਬਤ ਵੇਲੇ ਸਮਾਰਟਫੋਨ ਨੂੰ ਬਦਲੇਗਾ ਸੇਫਟੀ ਅਲਾਰਮ 'ਚ ਇਹ ਐਪ
NEXT STORY