ਜਲੰਧਰ- ਚੀਨੀ ਮੋਬਾਈਲ ਫੋਨ ਨਿਰਮਾਤਾ ਕੰਪਨੀ ਜਿਓਨੀ ਨੇ ਭਾਰਤੀ ਬਾਜ਼ਾਰ 'ਚ ਮੈਰਾਥਨ ਐਮ4 ਮਾਡਲ ਨੂੰ ਪੇਸ਼ ਕੀਤਾ ਹੈ। ਇਸ ਫੋਨ 'ਚ 5000 ਐਮ.ਏ.ਐਚ. ਦੀ ਬੈਟਰੀ ਦਿੱਤੀ ਗਈ ਹੈ। ਮੈਰਾਥਨ ਐਮ4 ਦੇ ਲਈ ਕੰਪਨੀ ਨੇ 50 ਘੰਟੇ ਟਾਕਟਾਈਮ ਦਾ ਦਾਅਵਾ ਕੀਤਾ ਹੈ।
ਜਿਓਨੀ ਮੈਰਾਥਨ ਐਮ4 ਆਪਣੇ ਪੁਰਾਣੇ ਮਾਡਲ ਮੈਰਾਥਨ ਐਮ3 ਦਾ ਹੀ ਅਪਗ੍ਰੇਡ ਮਾਡਲ ਹੈ। ਕੰਪਨੀ ਨੇ 50 ਘੰਟੇ ਟਾਕਟਾਈਮ ਦੇ ਨਾਲ 440 ਘੰਟੇ ਸਟੈਂਡਬਾਇ ਟਾਈਮ ਦਾ ਦਾਅਵਾ ਕੀਤਾ ਹੈ। ਭਾਰਤੀ ਬਾਜ਼ਾਰ 'ਚ ਜਿਓਨੀ ਮੈਰਾਥਨ ਐਮ4 ਦੀ ਕੀਮਤ 15499 ਰੁਪਏ ਹੈ। ਫੋਨ ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ 'ਚ 5 ਇੰਚ ਦੀ ਐਚ.ਡੀ. ਅਮੋਲੇਡ ਸਕਰੀਨ ਦਿੱਤੀ ਗਈ ਹੈ। ਇਸ ਦੇ ਨਾਲ ਹੀ ਵਧੀਆ ਪ੍ਰੋਸੈਸਿੰਗ ਲਈ 1.3 ਗੀਗਾਹਾਰਟਜ਼ ਦਾ 64 ਬਿਟਸ ਓਕਟਾਕੋਰ ਪ੍ਰੋਸੈਸਰ ਹੈ।
ਫੋਨ ਦੀ ਇੰਟਰਨਲ ਮੈਮੋਰੀ 16 ਜੀ.ਬੀ. ਇੰਟਰਨਲ ਮੈਮੋਰੀ ਤੇ 2 ਜੀ.ਬੀ. ਰੈਮ ਦਿੱਤੀ ਗਈ ਹੈ। ਐਂਡਰਾਇਡ ਆਪ੍ਰੇਟਿੰਗ ਸਿਸਟਮ 5.0 ਲਾਲੀਪਾਪ ਆਧਾਰਿਤ ਇਸ ਫੋਨ ਨੂੰ ਅਮਿਗੋ 3.0 ਯੂਜ਼ਰ ਇੰਟਰਫੇਸ ਨਾਲ ਲੈਸ ਕੀਤਾ ਗਿਆ ਹੈ। ਫੋਨ 'ਚ ਫੋਟੋਗ੍ਰਾਫੀ ਲਈ 8 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ ਜਦਕਿ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।
Siri ਬਣੇਗਾ ਤੁਹਾਡਾ ਪਰਸਨਲ ਅਸਿਸਟੈਂਟ
NEXT STORY