ਜਲੰਧਰ- ਜਿਓਨੀ ਨੇ ਇਸ ਹਫਤੇ ਚੀਨ 'ਚ ਆਪਣਾ ਨਵਾਂ ਸਮਾਰਟਫੋਨ ਜਿਓਨੀ M7 Power ਲਾਂਚ ਕੀਤਾ ਹੈ। ਇਹ ਸਮਾਰਟਫੋਨ ਬਿਗ ਗੋਲਡ ਸਟੀਲ 2 ਦੇ ਨਾਲ ਆਉਂਦਾ ਹੈ। ਉਥੇ ਹੀ ਹੁਣ ਜਿਓਨੀ ਨੇ ਆਪਣੇ ਇਸ ਸਮਾਰਟਫੋਨ ਨੂੰ ਥਾਈਲੈਂਡ ਮੋਬਾਇਲ ਐਕਪੋ 2017 'ਚ ਗਲੋਬਲ ਮਾਰਕੀਟ ਲਈ ਪੇਸ਼ ਕਰ ਦਿੱਤਾ ਹੈ। ਇਸ ਦੀ ਕੀਮਤ 9,990 ਥਾਈ baht (ਕਰੀਬ 19,590 ਰੁਪਏ) ਹੈ।
ਫੀਚਰਸ
ਜਿਓਨੀ M7 Power 'ਚ 6-ਇੰਚ ਦੀ 18:9 ਫੁਲਵਿਊ ਡਿਸਪਲੇਅ ਦਿੱਤੀ ਗਈ ਹੈ। ਉਥੇ ਹੀ ਇਸ ਦਾ ਰੈਜ਼ੋਲਿਊਸ਼ਨ 1440x720 ਪਿਕਸਲ ਹੈ। ਫੋਨ 'ਚ 1.4 ਗੀਗਾਹਰਟਜ਼ ਸਨੈਪਡ੍ਰੈਗਨ 435 ਪ੍ਰੋਸੈਸਰ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਵਿਚ ਹਾਈ ਗ੍ਰੇਡ 6-ਸੀਰੀਜ਼ ਐਲੂਮੀਨੀਅਮ ਬੈਕ ਸ਼ੇਲ ਦੇ ਨਾਲ laser-engraved ਅਤੇ laser-drilled ਦਿੱਤਾ ਗਿਆ ਹੈ। ਉਥੇ ਹੀ ਫੋਨ ਦੇ ਬੈਕ 'ਚ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ।
ਫੋਨ 'ਚ 4ਜੀ.ਬੀ. ਰੈਮ ਦੇ ਨਾਲ 64ਜੀ.ਬੀ. ਸਟੋਰੇਜ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 256ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਇਹ ਫੋਨ 7.1.1 ਨੂਗਾ 'ਤੇ ਆਧਾਰਿਤ Amigo OS 5.0 'ਤੇ ਚੱਲਦਾ ਹੈ।
ਫੋਟੋਗ੍ਰਾਫੀ ਲਈ ਇਸ ਫੋਨ 'ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਇਸ ਵਿਚ ਐੱਲ.ਈ.ਡੀ. ਫਲੈਸ਼, ਐੱਫ/2.0 ਅਪਰਚਰ ਅਤੇ ਪੀ.ਡੀ.ਏ.ਐੱਫ. ਵੀ ਦਿੱਤਾ ਗਿਆ ਹੈ। ਉਥੇ ਹੀ ਵੀਡੀਓ ਕਾਲਿੰਗ ਤੇ ਸੈਲਫੀ ਲਈ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।
ਪਾਵਰ ਬੈਕਅਪ ਲਈ ਜਿਓਨੀ M7 Power 'ਚ 5,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਕੁਨੈਕਟੀਵਿਟੀ ਲਈ 4ਜੀ ਵੀ.ਓ.ਐੱਲ.ਟੀ.ਈ., ਵਾਈ-ਫਾਈ 802.11 ਬੀ/ਜੀ/ਐੱਨ, ਬਲੂਟੁਥ 4.2 ਅਤੇ ਜੀ.ਪੀ.ਐੱਸ. ਸ਼ਾਮਲ ਹਨ।
ਅਲਟਰਾ-ਫਾਸਟ ਚਾਰਜਿੰਗ ਤਕਨੀਕ ਨਾਲ Pebble ਨੇ ਲਾਂਚ ਕੀਤਾ 10,000mAh ਦਾ Power Bank
NEXT STORY