ਗੈਜੇਟ ਡੈਸਕ– ਜਿਓਨੀ ਨੇ ਕਰੀਬ ਇਕ ਸਾਲ ਬਾਅਦ ਭਾਰਤੀ ਸਮਾਰਟਫੋਨ ਬਾਜ਼ਾਰ ’ਚ ਵਾਪਸੀ ਕਰਦੇ ਹੋਏ Gionee Max ਸਮਾਰਟਫੋਨ ਨੂੰ ਲਾਂਚ ਕੀਤਾ ਸੀ। ਇਸ ਫੋਨ ’ਚ ਆਕਟਾ-ਕੋਰ ਪ੍ਰੋਸੈਸਰ ਅਤੇ ਡਿਊਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਹ ਇਕ ਐਂਟਰੀ ਲੈਵਲ ਸਮਾਰਟਫੋਨ ਹੈ ਜਿਸ ਨੂੰ 2 ਜੀ.ਬੀ. ਰੈਮ ਅਤੇ 32 ਜੀ.ਬੀ. ਦੀ ਇੰਟਰਨਲ ਸਟੋਰੇਜ ਨਾਲ ਲਿਆਇਆ ਗਿਆ ਹੈ। ਇਸ ਫੋਨ ਦੀ ਕੀਮਤ 5,999 ਰੁਪਏ ਹੈ। ਗਾਹਕ ਇਸ ਨੂੰ ਕਾਲੇ, ਲਾਲ ਅਤੇ ਰਾਇਲ ਬਲਿਊ ਰੰਗ ’ਚ 30 ਸਤੰਬਰ ਨੂੰ ਯਾਨੀ ਅੱਜ ਦੁਪਹਿਰ 12 ਵਜੇ ਫਲਿਪਕਾਰਟ ਤੋਂ ਖ਼ਰੀਦ ਸਕਣਗੇ।

Gionee Max ਦੇ ਫੀਚਰਜ਼
ਇਸ ਫੋਨ ’ਚ ਡਿਊਲ ਸਿਮ ਸੁਪੋਰਟ ਦੇ ਨਾਲ ਐਂਡਰਾਇਡ 10 ਆਪਰੇਟਿੰਗ ਸਿਸਟਮ ਦਿੱਤਾ ਗਿਆ ਹੈ। ਇਸ ਵਿਚ 6.1 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਹੈ। ਇਸ ਤੋਂ ਇਲਾਵਾ ਡਿਸਪਲੇਅ ’ਤੇ 2.5ਡੀ ਕਰਵਡ ਗਲਾਸ ਦਾ ਪ੍ਰੋਟੈਕਸ਼ਨ ਹੈ। ਇਸ ਫੋਨ ’ਚ Unisoc 9863A ਪ੍ਰੋਸੈਸਰ ਹੈ ਜੋ ਕਿ ਇਕ ਆਕਟਾ-ਕੋਰ ਪ੍ਰੋਸੈਸਰ ਹੈ।
ਫੋਟੋਗ੍ਰਾਫੀ ਲਈ ਫੋਨ ’ਚ ਡਿਊਲ ਰੀਅਰ ਕੈਮਰਾ ਹੈ ਜਿਸ ਵਿਚ ਇਕ ਲੈੱਨਜ਼ 13 ਮੈਗਾਪਿਕਸਲ ਦਾ ਅਤੇ ਦੂਜਾ ਡੈਪਥ ਸੈਂਸਰ ਹੈ। ਉਥੇ ਹੀ ਸੈਲਫੀ ਲਈ 5 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਇਸ ਫੋਨ ’ਚ 5,000mAh ਦੀ ਬੈਟਰੀ ਹੈ। ਕੁਨੈਕਟੀਵਿਟੀ ਲਈ ਫੋਨ ’ਚ 4G LTE, ਵਾਈ-ਫਾਈ, ਬਲੂਟੂਥ 4.2, ਜੀ.ਪੀ.ਐੱਸ./ਏ-ਜੀ.ਪੀ.ਐੱਸ. ਅਤੇ 3.5mm ਦਾ ਹੈੱਡਫੋਨ ਜੈੱਕ ਹੈ।
ਸ਼ਾਓਮੀ ਨੇ ਭਾਰਤ ’ਚ ਲਾਂਚ ਕੀਤੇ ਨਵੇਂ ਬੂਟ ਅਤੇ ਬਲਬ, ਜਾਣੋ ਕੀਮਤ ਤੇ ਖੂਬੀਆਂ
NEXT STORY