ਜਲੰਧਰ- ਜਿਓਨੀ ਇੰਡੀਆ ਨੇ ਆਪਣੇ ਗਾਹਕਾਂ ਨੂੰ ਲੁਭਾਉਣ ਲਈ ਕਈ ਆਫਰ ਪੇਸ਼ ਕੀਤੇ ਹਨ। ਕੰਪਨੀ ਨੇ ਸਮਾਰਟਫੋਨ 'ਤੇ ਆਫਰ ਦੇਣ ਲਈ ਰਿਲਾਇੰਸ ਜਿਓ ਅਤੇ ਪੇ.ਟੀ.ਐੱਮ. ਦੇ ਨਾਲ ਹਿੱਸੇਦਾਰੀ ਕੀਤੀ ਹੈ ਜਿਸ ਤਹਿਤ ਜਿਓਨੀ ਦਾ ਸਮਾਰਟਫੋਨ ਖਰੀਦਣ 'ਤੇ ਰਿਲਾਇੰਸ ਜਿਓ ਵੱਲੋਂ 60ਜੀ.ਬੀ. ਤੱਕ ਮੁਫਤ 4ਜੀ ਡਾਟਾ ਮਿਲ ਰਿਹਾ ਹੈ। ਪੇ.ਟੀ.ਐੱਮ. ਮਾਲ ਐਪ ਤੋਂ 700 ਰੁਪਏ ਜਾਂ ਜ਼ਿਆਦਾ ਦੀ ਖਰੀਦਾਰੀ ਕਰਨ 'ਤੇ 500 ਰੁਪਏ ਦਾ ਕੈਸ਼ਬੈਕ ਮਿਲੇਗਾ।
ਸ਼ੁਰੂਆਤ 'ਜਿਓ-ਜਿਓਨੀ ਐਡੀਸ਼ਨਲ ਡਾਟਾ' ਆਫਰ ਤੋਂ ਕਰਦੇ ਹਾਂ। 16 ਜੂਨ ਤੋਂ ਬਾਅਦ ਖਰੀਦਦੇ ਗਏ ਚੁਣੇ ਹੋਏ ਜਿਓਨੀ ਸਮਾਰਟਫੋਨ ਦੇ ਨਾਲ ਯੂਜ਼ਰਜ਼ ਨੂੰ ਵਾਧੂ 4ਜੀ ਡਾਟਾ ਮਿਲੇਗਾ। ਉਦਾਹਰਣ ਦੇ ਤੌਰ 'ਤੇ ਜਿਓਨੀ ਪਾਇਨੀਅਰ ਪੀ5ਐੱਲ ਜਾਂ ਜਿਓਨੀ ਪੀ7 ਖਰੀਦਣ ਵਾਲੇ ਗਾਹਕਾਂ ਨੂੰ ਹਰ ਰੀਚਾਰਜ 'ਤੇ 2ਜੀ.ਬੀ. 4ਜੀ ਡਾਟਾ ਵਾਧੂ ਮਿਲੇਗਾ। ਇਸੇ ਤਰ੍ਹਾਂ Gionee Elife S6, Gionee Elife S7, Gionee Marathon M5, Gionee S Plus, Gionee S6s, Gionee F103 Pro, Gionee Marathon M5 lite CDMA, Gionee Marathon M4 , Marathon M5 Lite, Gionee P7 Max ਅਤੇ Gionee F103 ਦੇ ਗਾਹਕਾਂ ਨੂੰ ਹਰ ਰੀਚਾਰਜ 'ਤੇ 5ਜੀ.ਬੀ. ਵਾਧੂ ਡਾਟਾ ਮਿਲੇਗਾ।
ਜਿਓਨੀ ਏ1, ਜਿਓਨੀ ਮੈਰਾਥਨ ਐੱਮ5 ਪਲੱਸ, ਜਿਓਨੀ ਐੱਸ6 ਪ੍ਰੋ ਅਤੇ ਜਿਓਨੀ ਈਲਾਇਫ ਈ8 ਯੂਜ਼ਰ ਨੂੰ ਹਰ ਰੀਚਾਰਜ ਦੇ ਨਾਲ 10ਜੀ.ਬੀ. 4ਜੀ ਡਾਟਾ ਮਿਲੇਗਾ। ਇਨ੍ਹਾਂ ਸਮਾਰਟਫੋਨ ਦੇ ਨਾਲ 31 ਮਾਰਚ 2018 ਤੱਕ 6 ਵਾਰ ਰੀਚਾਰਜ ਕਰਕੇ ਵਾਧੂ ਛੋਟ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਲਈ ਘੱਟੋ-ਘੱਟ 309 ਰੁਪਏ ਵਾਲੇ ਪੈਕ ਤੋਂ ਰੀਚਾਰਜ ਕਰਾਉਣਾ ਪਵੇਗਾ। ਇਸ ਦਾ ਮਤਲਬ ਹੈ ਕਿ Gionee A1, Gionee M5 Plus, Gionee S6 Pro ਅਤੇ Gionee Elife E8 ਦੇ ਗਾਹਕ ਰਿਲਾਇੰਸ ਜਿਓ ਵੱਲੋਂ ਸਭ ਤੋਂ ਜ਼ਿਆਦਾ 60ਜੀ.ਬੀ. ਡਾਟਾ ਪਾਉਣਗੇ।
ਇਸ ਤੋਂ ਇਲਾਵਾ ਜਿਓਨੀ ਨੇ ਆਪਣੇ ਸਮਾਰਟਫੋਨ ਦੀ ਖਰੀਦਾਰੀ 'ਤੇ ਕੈਸ਼ਬੈਕ ਆਫਰ ਲਈ ਪੇ.ਟੀ.ਐੱਮ. ਦੇ ਨਾਲ ਹਿੱਸੇਦਾਰੀ ਕੀਤੀ ਹੈ। ਜਿਓਨੀ ਏ1 ਜਾਂ ਪੀ7 ਮੈਕਸ ਦੀ ਖਰੀਦਾਰੀ 'ਤੇ 250 ਰੁਪਏ ਦੇ ਦੋ ਕੈਸ਼ਬੈਕ ਵਾਊਟਰ ਮਿਲੇਗਾ। ਹਰ ਵਾਊਚਰ ਪਾਉਣ ਲਈ ਗਾਹਕਾਂ ਨੂੰ ਪੇ.ਟੀ.ਐੱਮ. ਵਾਲੇਟ 'ਚੋਂ ਘੱਟੋ-ਘੱਟ 350 ਰੁਪਏ ਦੀ ਖਰੀਦਾਰੀ ਕਰਨ 'ਤੇ 250 ਰੁਪਏ ਕੈਸ਼ਬੈਕ ਵਾਊਚਰ ਮਿਲੇਗਾ।
ਇਸ ਸਾਲ ਦੇ ਅਖਿਰ ਤੱਕ ਆਧਿਕਾਰਕ ਤੌਰ 'ਤੇ ਰਿਲੀਜ਼ ਕੀਤਾ ਜਾਵੇਗਾ Andriod O
NEXT STORY