ਜਲੰਧਰ- ਦੂਰਸੰਚਾਰ ਸਰਵਿਸ ਦੇਣ ਵਾਲੀ ਕੰਪਨੀ ਰਿਲਾਇੰਸ ਕਮਿਊਨੀਕੇਸ਼ੰਸ (ਆਰਕਾਮ) ਨੇ 149 ਰੁਪਏ 'ਚ ਇਕ ਮਹੀਨੇ ਤਕ ਅਨਮਿਲਟਿਡ ਵਾਇਸ ਕਾਲਿੰਗ ਪਲਾਨ ਪੇਸ਼ ਕੀਤਾ ਹੈ। ਇਸ ਪਲਾਨ ਦੇ ਨਾਲ 300 ਐੱਮ.ਬੀ. ਇੰਟਰਨੈੱਟ ਡਾਟਾ ਵੀ ਮਿਲੇਗਾ।
ਆਰਕਾਮ ਨੇ ਇਕ ਪ੍ਰੈਸ ਰੀਲੀਜ਼ 'ਚ ਲਿਖਿਆ ਕਿ ਨਵਾਂ 149 ਰੁਪਏ ਵਾਲਾ ਅਨਲਿਮਟਿਡ ਵਾਇਸ ਕਾਲ ਪਲਾਨ 2ਜੀ, 3ਜੀ ਅਤੇ 4ਜੀ ਪਲੇਟਫਾਰਮ 'ਤੇ ਉਪਲੱਬਧ ਹੋਵੇਗਾ। ਇਸ ਪਲਾਨ ਰਾਹੀਂ ਆਰਕਾਮ ਹੋਰ ਟੈਲੀਕਾਮ ਕੰਪਨੀਆਂ ਦੇ ਗਾਹਕਾਂ ਨੂੰ ਲੁਭਾਉਣਾ ਚਾਹੁੰਦੀ ਹੈ। ਗਾਹਕ ਇਸ ਸੇਵਾ ਦਾ ਫਾਇਦਾ ਸਮਾਰਟਫੋਨ ਦੇ ਨਾਲ ਫੀਚਰ ਫੋਨ 'ਤੇ ਵੀ ਚੁੱਕ ਸਕਣਗੇ। ਆਫਰ ਦੇ ਤਹਿਤ ਕਿਸੇ ਵੀ ਨੈੱਟਵਰਕ 'ਤੇ ਅਨਲਿਮਟਿਡ ਵਾਇਸ ਕਾਲ ਕਰ ਸਕਣਗੇ। ਇਸ ਵਿਚ ਐੱਸ.ਟੀ.ਡੀ. ਕਾਲ ਵੀ ਸ਼ਾਮਲ ਹੈ। ਇਸ ਦੇ ਨਾਲ ਆਰਕਾਮ ਦਾ 300 ਐੱਮ.ਬੀ. ਇੰਟਰਨੈੱਟ ਡਾਟਾ ਵੀ ਮਿਲੇਗਾ।
ਦੂਜੇ ਪਾਸੇ ਰਿਲਾਇੰਸ ਜਿਓ ਆਪਣਾ 4ਜੀ ਸਿਮ ਖਰੀਦਣ ਵਾਲੇ ਗਾਹਕਾਂ ਨੂੰ ਵੈਲਕਾਮ ਆਫਰ ਦੇ ਰਹੀ ਹੈ। ਇਸ ਤਹਿਤ 31 ਦਸੰਬਰ ਤਕ ਰਿਲਾਇੰਸ ਜਿਓ ਸਿਮ 'ਤੇ ਸਭ ਕੁਝ ਫ੍ਰੀ ਹੈ। ਕਾਲ (ਜੇਕਰ ਫੋਨ ਲੱਗ ਜਾਵੇ) ਤੋਂ ਲੈ ਕੇ ਐੱਸ.ਐੱਮ.ਐੱਸ. ਤਕ, ਇੰਟਰਨੈੱਟ (ਹਰ ਰੋਜ਼ 4ਜੀ.ਬੀ. ਤਕ) ਤੋਂ ਲੈ ਕੇ ਰੋਮਿੰਗ ਤਕ ਅਤੇ ਹੋਰ ਜਿਓ ਸਰਵਿਸ ਗਾਹਕਾਂ ਲਈ ਬਿਲਕੁਲ ਫ੍ਰੀ ਹੈ। ਹਾਲਾਂਕਿ ਹੁਣ ਕੰਪਨੀ ਨੇ ਸਾਫ ਕਰ ਦਿੱਤਾ ਹੈ ਕਿ ਇਨ੍ਹਾਂ ਆਫਰ ਦਾ ਫਾਇਦਾ 3 ਦਸੰਬਰ ਤਕ ਸਿਮ ਖਰੀਦਣ ਵਾਲੇ ਗਾਹਕਾਂ ਨੂੰ ਹੀ ਮਿਲੇਗਾ।
13MP ਕੈਮਰਾ ਅਤੇ 3GB ਰੈਮ ਨਾਲ ਲਾਂਚ ਹੋਇਆ Eluga Mark 2 ਸਮਾਰਟਫੋਨ
NEXT STORY