ਗੈਜੇਟ ਡੈਸਕ– ਟੈਕਨਾਲੋਜੀ ਦੀ ਦੁਨੀਆ ’ਚ 1 ਜੂਨ 2021 ਤੋਂ ਦੋ ਵੱਡੇ ਬਦਲਾਅ ਹੋਣ ਜਾ ਰਹੇ ਹਨ, ਜਿਸ ਨਾਲ ਯੂਜ਼ਰਸ ਨੂੰ ਜ਼ੋਰਦਾਰ ਝਟਕਾ ਲੱਗ ਸਕਦਾ ਹੈ। ਮਤਲਬ ਯੂਜ਼ਰਸ ਨੂੰ ਗੂਗਲ ਫੋਟੋਜ਼ ਦੀ ਮੁਫ਼ਤ ਸੇਵਾ ਲਈ ਪੈਸੇ ਦੇਣੇ ਹੋਣਗੇ। ਨਾਲ ਹੀ ਯੂਟਿਊਬ ਤੋਂ ਕਮਾਈ ਕਰਨ ਵਾਲਿਆਂ ਨੂੰ ਟੈਕਸ ਦੇ ਦਾਇਰੇ ’ਚ ਲਿਆਇਆ ਜਾਵੇਗਾ। ਅਜਿਹੇ ’ਚ ਸੋਸ਼ਲ ਮੀਡੀਆ ਪਲੇਟਫਾਰਮ ਯੂਜ਼ਰ ਨੂੰ ਯੂਟਿਊਬ ਅਤੇ ਗੂਗਲ ਫੋਟੋਜ਼ ਦੇ ਇਨ੍ਹਾਂ ਬਦਲਾਵਾਂ ਬਾਰੇ ਵਿਸਤਾਰ ਨਾਲ ਜਾਣ ਲੈਣਾ ਚਾਹੀਦਾ ਹੈ, ਜਿਸ ਨਾਲ ਇਸ ਦੇ ਇਸਤੇਮਾਲ ਨੂੰ ਲੈ ਕੇ ਕੋਈ ਭਰਮ ਨਾ ਰਹੇ।
ਇਹ ਵੀ ਪੜ੍ਹੋ– DSLR ਵਰਗੇ ਕੈਮਰਾ ਫੀਚਰ ਨਾਲ ਆ ਸਕਦੇ ਹਨ ਸਾਰੇ iPhone 13 ਮਾਡਲ
Google Photo ਸਟੋਰੇਜ ’ਤੇ ਲੱਗੇਗਾ ਚਾਰਜ
ਗੂਗਲ ਫੋਟੋਜ਼ ਦੀ ਮੁਫ਼ਤ ਕਲਾਊਡ ਸਟੋਰੇਜ ਦੀ ਸੁਵਿਧਾ ਨੂੰ ਜੂਨ 2021 ਤੋਂ ਬੰਦ ਹੋ ਰਹੀ ਹੈ। ਕੰਪਨੀ ਇਸ ਦੀ ਥਾਂ ਪੇਡ ਸਬਸਕ੍ਰਿਪਸ਼ਨ ਮਾਡਲ ਲੈ ਕੇ ਆਏਗੀ। ਕੰਪਨੀ ਵਲੋਂ ਇਸ ਨੂੰ ਗੂਗਲ ਵਨ ਨਾਂ ਦਿੱਤਾ ਗਿਆ ਹੈ। ਮਤਲਬ ਹੁਣ ਗੂਗਲ ਵਲੋਂ ਗੂਗਲ ਫੋਟੋਜ਼ ਦੀ ਕਲਾਊਡ ਸਟੋਰੇਜ ਲਈ ਚਾਰਜ ਵਸੂਲਿਆ ਜਾਵੇਗਾ। ਮੌਜੂਦਾ ਸਮੇਂ ’ਚ ਗੂਗਲ ਫੋਟੋ ਅਨਲਿਮਟਿਜ ਮੁਫ਼ਤ ਸਟੋਰੇਜ ਦੀ ਸੁਵਿਧਾ ਨਾਲ ਆਉਂਦੀ ਹੈ। ਹਾਲਾਂਕਿ, ਗੂਗਲ ਵਲੋਂ ਗਾਹਕਾਂ ਨੂੰ 1 ਜੂਨ 2021 ਤੋਂ ਸਿਰਫ਼ 15 ਜੀ.ਬੀ. ਮੁਫ਼ਤ ਕਲਾਊਡ ਸਟੋਰੇਜ ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਜੇਕਰ 15 ਜੀ.ਬੀ. ਤੋਂ ਜ਼ਿਆਦਾ ਫੋਟੋਜ਼ ਅਤੇ ਡਾਕਿਊਮੈਂਟ ਆਨਲਾਈਨ ਸਟੋਰ ਕਰੋਗੇ ਤਾਂ ਪ੍ਰਤੀ ਮਹੀਨਾ ਦੇ ਹਿਸਾਬ ਨਾਲ 1.99 ਡਾਲਰ (146 ਰੁਪਏ) ਚਾਰਜ ਦੇਣਾ ਹੋਵੇਗਾ। ਜਿਸ ਦਾ ਸਾਲਾਨਾ ਸਬਸਕ੍ਰਿਪਸ਼ਨ ਚਾਰਜ 19.99 ਡਾਲਕ (ਕਰੀਬ 1464 ਰੁਪਏ) ਹੈ।
ਇਹ ਵੀ ਪੜ੍ਹੋ– ਵੱਡੇ ਪਲਾਨ ਦੀ ਤਿਆਰੀ ’ਚ ਐਪਲ! ਬਦਲੇਗੀ AirPods ਦਾ ਡਿਜ਼ਾਇਨ, ਫਿਟਨੈੱਸ ਟ੍ਰੈਕਰ ਦੀ ਤਰ੍ਹਾਂ ਵੀ ਕਰੇਗਾ ਕੰਮ
YouTube ਵੀਡੀਓ ’ਤੇ ਲੱਗੇਗਾ ਟੈਕਸ
ਯੂਟਿਊਬ ’ਤੇ ਵੀਡੀਓ ਬਣਾ ਕੇ ਅਪਲੋਡ ਕਰਕੇ ਪੈਸੇ ਕਮਾਉਣਾ ਆਮ ਗੱਲ ਹੋ ਗਿਆ ਹੈ ਪਰ ਜੂਨ ਤੋਂ ਯੂਟਿਊਬ ਤੋਂ ਹੋਣ ਵਾਲੀ ਕਮਾਈ ’ਤੇ ਟੈਕਸ ਦੇਣਾ ਪੈ ਸਕਦਾ ਹੈ। ਹਾਲਾਂਕਿ ਯੂਟਿਊਬ ਦੇ ਅਮਰੀਕੀ ਕੰਟੈਂਟ ਕ੍ਰਿਏਟਰਾਂ ਕੋਲੋਂ ਟੈਕਸ ਨਹੀਂ ਲਿਆ ਜਾਵੇਗਾ ਪਰ ਭਾਰਤ ਸਮੇਤ ਬਾਕੀ ਦੁਨੀਆ ਦੇ ਕੰਟੈਂਟ ਕ੍ਰਿਏਟਰਾਂ ਨੂੰ ਯੂਟਿਊਬ ਦੀ ਕਮਾਈ ’ਤੇ ਟੈਕਸ ਦੇਣਾ ਹੋਵੇਗਾ। ਹਾਲਾਂਕਿ, ਤੁਹਾਨੂੰ ਸਿਰਫ਼ ਉਨ੍ਹਾਂ ਹੀ ਵਿਊਜ਼ ਦਾ ਟੈਕਸ ਦੇਣਾ ਹੋਵੇਗਾ, ਜੋ ਤੁਹਾਨੂੰ ਅਮਰੀਕੀ ਵਿਊਅਰਜ਼ ਤੋਂ ਮਿਲੇ ਹਨ। ਯੂਟਿਊਬ ਦੀ ਇਸ ਨਵੀਂ ਟੈਕਸ ਪਾਲਿਸੀ ਦੀ ਸ਼ੁਰੂਆਤ ਜੂਨ 2021 ਤੋਂ ਹੋ ਜਾਵੇਗੀ।
ਇਹ ਵੀ ਪੜ੍ਹੋ– ਸਰਕਾਰ ਦੀ ਚਿਤਾਵਨੀ: ਸੋਸ਼ਲ ਮੀਡੀਆ ’ਤੇ ਭੁੱਲ ਕੇ ਵੀ ਨਾ ਸ਼ੇਅਰ ਕਰੋ ਵੈਕਸੀਨ ਸਰਟੀਫਿਕੇਟ
ਇਸ ਟੈਕਸ ਦੇ ਦਾਇਰੇ ’ਚ ਭਾਰਤੀ ਯੂਟਿਊਬ ਕੰਟੈਂਟ ਕ੍ਰਿਏਟਰਸ ਵੀ ਆਉਣਗੇ, ਜਿਨ੍ਹਾਂ ਨੂੰ ਕਮਾਈ ’ਤੇ 24 ਫੀਸਦੀ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਟੈਕਸ ਦੇਣਾ ਹੋਵੇਗਾ। ਯੂਟਿਊਬ ਕੰਟੈਂਟ ਕ੍ਰਿਏਟਰਾਂ ਨੂੰ ਨਵੇਂ ਨਿਯਮ ਤਹਿਤ ਆਪਣੀ ਕਮਾਈ ਦਾ 31 ਮਈ ਤੋਂ ਪਹਿਲਾਂ ਖੁਲਾਸਾ ਕਰਨਾ ਹੋਵੇਗਾ। ਅਜਿਹੇ ’ਚ ਗੂਗਲ ਵਲੋਂ ਯੂਟਿਊਬ ਕੰਟੈਂਟ ਕ੍ਰਿਏਟਰਾਂ ਤੋਂ 15 ਫੀਸਦੀ ਦੇ ਹਿਸਾਬ ਨਾਲ ਟੈਕਸ ਲਿਆ ਜਾਵੇਗਾ। ਉਥੇ ਹੀ 31 ਮਈ ਤਕ ਕਮਾਈ ਦਾ ਖੁਲਾਸਾ ਨਾ ਕਰਨ ’ਤੇ ਕੰਪਨੀ ਯੂਜ਼ਰ ਕੋਲੋਂ 24 ਫੀਸਦੀ ਟੈਕਸ ਲਵੇਗੀ।
ENFIELD ਦੇ ਸ਼ੌਕੀਨਾਂ ਲਈ ਜਲਦ ਲਾਂਚ ਹੋਣ ਜਾ ਰਿਹਾ ਹੈ ਇਹ ਨਵਾਂ ਮਾਡਲ
NEXT STORY