ਗੈਜੇਟ ਡੈਸਕ– ਐਪਲ ਦੀ ਅਗਲੀ ਆਈਫੋਨ ਲਾਈਨਅਪ ਆਈਫੋਨ 13 ਸੀਰੀਜ਼ ਨੂੰ ਸਤੰਬਰ ’ਚ ਲਾਂਚ ਕੀਤਾ ਜਾ ਸਕਦਾ ਹੈ। ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਲਾਂਚ ਤੋਂ ਪਹਿਲਾਂ ਅਪਕਮਿੰਗ ਆਈਫੋਨ ਮਾਡਲਾਂ ਨੂੰ ਲੈ ਕੇ ਲੀਕਸ ਅਤੇ ਖ਼ਬਰਾਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ। DigiTimes ਦੀ ਨਵੀਂ ਰਿਪੋਰਟ ਮੁਤਾਬਕ, ਆਈਫੋਨ 13 ਸੀਰੀਜ਼ ਦੇ ਸਾਰੇ ਮਾਡਲ ਸੈਂਸਰ-ਸ਼ਿਫਟ ਆਪਟਿਕਲ ਇਮੇਜ ਸਟੇਬਿਲਾਈਜੇਸ਼ਨ ਨਾਲ ਆਉਣਗੇ। ਮੌਜੂਦਾ ਲਾਈਨਅਪ ’ਚ ਇਹ ਫੀਚਰ ਸਿਰਫ਼ ਸਭ ਤੋਂ ਮਹਿੰਗੇ ਮਾਡਲ ਯਾਨੀ ਆਈਫੋਨ 12 ਪ੍ਰੋ ਮੈਕਸ ’ਚ ਮਿਲਦਾ ਹੈ।
ਇਹ ਵੀ ਪੜ੍ਹੋ– ਸਸਤਾ ਹੋ ਗਿਆ 12GB ਰੈਮ ਵਾਲਾ ਇਹ 5ਜੀ ਫੋਨ, ਸਿਰਫ਼ 30 ਮਿੰਟਾਂ ’ਚ ਪੂਰੀ ਚਾਰਜ ਹੋ ਜਾਵੇਗੀ ਬੈਟਰੀ
ਇਹ ਟੈਕਨਾਲੋਜੀ ਬਿਹਤਰ ਇਮੇਜ ਸਟੇਬਿਲਾਈਜੇਸ਼ਨ ਅਤੇ ਫੋਟੋ ਕੁਆਲਿਟੀ ’ਚ ਸੁਧਾਰ ਲਈ ਲੈੱਨਜ਼ ਦੀ ਥਾਂ ਕੈਮਰੇ ਦੇ ਸੈਂਸਰ ਨੂੰ ਸਟੇਬਿਲਾਈਜ਼ ਕਰਦੀ ਹੈ। ਐਪਲ ਨੇ ਆਪਣੀ ਵੈੱਬਸਾਈਟ ’ਤੇ ਇਸ ਟੈਕਨਾਲੋਜੀ ਬਾਰੇ ਦੱਸਿਆ ਹੈ ਕਿ ਹੁਣ ਤਕ ਇਹ ਟੈਕਨਾਲੋਜੀ ਸਿਰਫ਼ ਡੀ.ਐੱਸ.ਐੱਲ.ਆਰ. ਕੈਮਰਿਆਂ ’ਚ ਮਿਲਦੀ ਸੀ। ਐਪਲ ਨੇ ਲਿਖਿਆ ਹੈ ਕਿ ਇਸ ਟੈਕਨਾਲੋਜੀ ਨੂੰ ਪਹਿਲੀ ਵਾਰ ਆਈਫੋਨ ਲਈ ਅਡਾਪਟ ਕੀਤਾ ਗਿਆ ਹੈ। ਕੰਪਨੀ ਨੇ ਦੱਸਿਆ ਹੈ ਕਿ ਚਾਹੇ ਤੁਸੀਂ ਗਾਰਡਨ ’ਚ ਦੌੜਦੇ ਹੋਏ ਆਪਣੇ ਬੱਚੇ ਦੀ ਵੀਡੀਓ ਰਿਕਾਰਡ ਕਰੋ ਜਾਂ ਖ਼ਰਾਬ ਸੜਕ ’ਤੇ ਕਾਰ ’ਚੋਂ ਹੱਥ ਬਾਹਰ ਕੱਢ ਕੇ ਆਈਫੋਨ ਨਾਲ ਕੁਝ ਸ਼ੂਟ ਕਰ ਰਹੇ ਹੋਵੋ, ਫਿਰ ਵੀ ਤੁਹਾਨੂੰ ਸ਼ਾਨਦਾਰ ਸਟੇਬਿਲਾਈਜੇਸ਼ਨ ਵੀਡੀਓ ’ਚ ਮਿਲੇਗੀ।
ਇਹ ਵੀ ਪੜ੍ਹੋ– ਸਰਕਾਰ ਦੀ ਚਿਤਾਵਨੀ: ਸੋਸ਼ਲ ਮੀਡੀਆ ’ਤੇ ਭੁੱਲ ਕੇ ਵੀ ਨਾ ਸ਼ੇਅਰ ਕਰੋ ਵੈਕਸੀਨ ਸਰਟੀਫਿਕੇਟ
DigiTimes ਨੇ ਸੂਤਰਾਂ ਦੇ ਹਵਾਲੇ ਤੋਂ ਆਪਣੀ ਇਕ ਰਿਪੋਰਟ ’ਚ ਦੱਸਿਆ ਹੈ ਕਿ ਉਮੀਦ ਹੈ ਕਿ ਜੁਲਾਈ ਤੋਂ ਸ਼ੁਰੂ ਹੋਣ ਵਾਲੇ ਵੌਇਸ ਕਾਈਲ ਮੋਟਰਸ (ਵੀ.ਸੀ.ਐੱਮ.) ਦੀ ਮੰਗ ’ਚ ਆਈਫੋਨ ਐਂਡਰਾਇਡ ਹੈਂਡਸੈੱਟ ਨੂੰ ਪਿੱਛੇ ਛੱਡ ਦੇਵੇਗਾ। ਇਹ ਹਿੱਸਾ ਆਮਤੌਰ ’ਤੇ ਕੈਮਰੇ ਦੇ ਫੋਕਸ ਫੰਕਸ਼ਨ ਦੇ ਰੂਪ ’ਚ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਉਮੀਦ ਹੈ ਕਿ ਇਸ ਨੂੰ ਸਾਰੇ ਆਈਫੋਨ 13 ਮਾਡਲਾਂ ’ਚ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ– ਏਅਰਟੈੱਲ ਗਾਹਕਾਂ ਨੂੰ CEO ਦੀ ਚਿਤਾਵਨੀ! ਅਜਿਹੀ ਕਾਲ ਤੇ ਮੈਸੇਜ ਤੋਂ ਰਹੋ ਦੂਰ
ਟਵਿੱਟਰ ਨੂੰ ਛੱਡ ਕੇ ਗੂਗਲ, ਫੇਸਬੁੱਕ, ਵ੍ਹਟਸਐਪ ਨੇ ਆਈ.ਟੀ. ਮੰਤਰਾਲਾ ਨਾਲ ਬਿਓਰਾ ਸਾਂਝਾ ਕੀਤਾ
NEXT STORY