ਨਵੀਂ ਦਿੱਲੀ- ਗੂਗਲ ਕੋਈ ਨਾ ਕੋਈ ਐਪ ਲਾਂਚ ਕਰਦਾ ਰਹਿੰਦਾ ਹੈ, ਇਸੇ ਸਿਲਸਿਲੇ ਵਿਚ ਇਹ ਹੁਣ ਕਾਲਿੰਗ ਲਈ ਨਵਾਂ ਫੋਨ ਐਪ ਲੈ ਕੇ ਆਇਆ ਹੈ। ਇਸ ਦੀ ਖ਼ਾਸ ਗੱਲ ਇਹ ਹੈ ਕਿ ਇਹ ਕਾਲ ਆਉਣ ਵਾਲੇ ਦਾ ਨਾਮ ਜਾਂ ਨੰਬਰ ਬੋਲ ਕੇ ਦੱਸੇਗਾ। ਗੂਗਲ ਦੇ ਇਸ ਐਪ ਵਿਚ ਯੂਜ਼ਰਜ਼ ਨੂੰ ਹੋਰ ਵੀ ਕਈ ਤਰ੍ਹਾਂ ਦੇ ਬਦਲ ਮਿਲਣਗੇ।
ਗੂਗਲ ਦਾ ਇਹ ਐਪ ਫੋਨ ਵਿਚ ਡਾਇਰਲ ਦਾ ਕੰਮ ਕਰੇਗਾ। ਪਹਿਲਾਂ ਇਸ ਐਪ ਨੂੰ ਪਿਕਸਲ ਸਮਾਰਟ ਫੋਨ ਲਈ ਲਾਂਚ ਕੀਤਾ ਗਿਆ ਸੀ ਪਰ ਹੁਣ ਐਂਡ੍ਰਾਇਡ ਯੂਜ਼ਰਜ਼ ਲਈ ਵੀ ਉਪਲਬਧ ਕਰਾ ਦਿੱਤਾ ਗਿਆ ਹੈ। ਇਹ ਐਪ ਸਪੈਮ ਕਾਲ ਬਾਰੇ ਵੀ ਅਲਰਟ ਕਰਦਾ ਹੈ।
ਇਹ ਵੀ ਪੜ੍ਹੋ- ਬੁਰੀ ਖ਼ਬਰ! 15 ਦਿਨਾਂ ਅੰਦਰ 7 ਬਾਈਕਸ ਤੇ ਕਾਰਾਂ ਦੀ ਕੀਮਤ 'ਚ ਭਾਰੀ ਵਾਧਾ
ਇਸ ਐਪ ਦਾ ਨਾਮ Phone by Google - Caller ID & Spam Protection ਹੈ। ਇਹ ਐਪ ਵੱਖ-ਵੱਖ ਸਮਾਰਟ ਫੋਨ 'ਤੇ ਵੱਖ-ਵੱਖ ਐਂਡ੍ਰਾਇਡ ਆਪਰੇਟਿੰਗ ਸਿਸਟਮ ਦੇ ਹਿਸਾਬ ਨਾਲ ਇੰਸਟਾਲ ਹੁੰਦਾ ਹੈ। ਇਸ ਨੂੰ ਹੁਣ ਤੱਕ 50 ਕਰੋੜ ਤੋਂ ਜ਼ਿਆਦਾ ਵਾਰ ਇੰਸਟਾਲ ਕੀਤਾ ਗਿਆ ਹੈ। ਇਸ ਐਪ ਨੂੰ ਗੂਗਲ ਪਲੇਅ ਸਟੋਰ ਤੋਂ ਫੋਨ ਵਿਚ ਇੰਸਟਾਲ ਕੀਤਾ ਜਾ ਸਕਦਾ ਹੈ। ਪਹਿਲੀ ਵਾਰ ਓਪਨ ਕਰਨ 'ਤੇ ਇਹ ਡਿਫਾਲਟ ਫੋਨ ਐਪ ਦੀ ਮਨਜ਼ੂਰੀ ਮੰਗਦਾ ਹੈ। ਤੁਹਾਨੂੰ ਇਸ ਨੂੰ ਡਿਫਾਲਟ ਐਪ ਬਣਾਉਣਾ ਹੋਵੇਗਾ। ਇਸ ਐਪ ਦੀ ਸੈਟਿੰਗ ਵਿਚ ਜਾ ਕੇ ਤੁਸੀਂ ਹੋਰ ਬਦਲ ਦੇਖ ਸਕਦੇ ਹੋ। ਇਸ ਐਪ ਦਾ ਮੁਕਾਬਲਾ ਟਰੂ ਕਾਲਰ ਨਾਲ ਹੋ ਸਕਦਾ ਹੈ। ਹੋ ਸਕਦਾ ਹੈ ਕਿ ਹੁਣ ਤੁਹਾਨੂੰ ਕਾਲਰ ਦੇ ਨਾਂ ਬਾਰੇ ਜਾਣਨ ਲਈ ਵੱਖਰੇ ਤੌਰ 'ਤੇ ਟਰੂ ਕਾਲਰ ਇੰਸਟਾਲ ਕਰਨ ਦੀ ਜ਼ਰੂਰਤ ਨਾ ਪਵੇ।
ਇਹ ਵੀ ਪੜ੍ਹੋ- ਪੰਜਾਬ 'ਚ ਪੈਟਰੋਲ 100 ਰੁ: ਦੇ ਨਜ਼ਦੀਕ, ਕੀਮਤਾਂ 'ਚ 10ਵੀਂ ਵਾਰ ਇੰਨਾ ਉਛਾਲ
► ਗੂਗਲ ਦੇ ਨਵੇਂ ਐਪ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ
pTron ਨੇ 1000 ਰੁਪਏ ਤੋਂ ਵੀ ਘੱਟ ਕੀਮਤ ’ਚ ਲਾਂਚ ਕੀਤਾ ਨਵਾਂ ਵਾਇਰਲੈੱਸ ਬਲੂਟੂਥ ਨੈੱਕਬੈਂਡ
NEXT STORY