ਜਲੰਧਰ- ਗੂਗਲ ਨੇ ਅਮੇਜ਼ਨ ਦੇ ਅਲੈਕਸਾ ਅਤੇ ਐਪਲ ਦੇ ਸੀਰੀ ਨੂੰ ਜ਼ਬਰਦਸਤ ਟੱਕਰ ਦੇਣ ਲਈ ਆਪਣੇ ਗੂਗਲ ਅਸਿਸਟੈਂਟ 'ਚ ਕੁਝ ਨਵੇਂ ਫੀਚਰਸ ਸ਼ਾਮਿਲ ਕੀਤੇ ਹਨ। ਗੂਗਲ ਨੇ ਡਿਵੈੱਲਪਰਸ ਨੂੰ ਐਪਸ ਨਿਰਮਾਣ ਲਈ ਵੀ ਇਨੇਬਲ ਕਰ ਦਿੱਤਾ ਹੈ, ਇਹ ਗੂਗਲ ਅਸਿਸਟੈਂਟ ਨੂੰ ਕਈ ਨਵੀਆਂ ਭਾਸ਼ਾਵਾਂ ਦਾ ਸਪੋਟਰ ਵੀ ਦੇਵੇਗਾ, ਜਿਵੇਂ ਸਪੈਨਿਸ਼, ਪੁਰਤਗਾਲੀ, ਇਟਾਲੀਅਨ ਅਤੇ ਇੰਡੀਅਨ ਇੰਗਲਿਸ਼।
ਸਾਰੇ ਬਦਲਾਵਾਂ ਦੇ ਨਾਲ ਹੀ ਹੁਣ ਗੂਗਲ ਅਸਿਸਟੈਂਟ ਨੂੰ ‘What’s New’ aur What’s “rending’ ਸੈਕਸ਼ਨ ਵੀ ਮਿਲ ਗਿਆ ਹੈ, ਜਿਸ ਨਾਲ ਕਿ ਵਰਚੁਅਲ ਅਸਿਸਟੈਂਟ ਮੋਬਾਇਲ ਐਪ ਦੀ ਡਾਇਰੈਕਟਰੀ ਫੰਕਸ਼ਨੈਲਿਟੀ ਵੀ ਵਧ ਜਾਵੇਗੀ। ਇਹ ਡਾਇਨਾਮਿਕ ਸੈਕਸ਼ਨ ਡਿਵੈੱਲਪਰ ਨੂੰ ਸਾਰੇ ਸਮਰਥਿਤ Locales 'ਚ ਯੂਜ਼ਰਸ ਦੁਆਰਾ ਖੋਜੇ ਜਾਣ ਦੇ ਤੀਰੇਕ ਪ੍ਰਦਾਨ ਕਰਨਗੇ ਜਿਥੇ ਗੂਗਲ ਅਸਿਸਟੈਂਟ ਗੂਗਲ 'ਤੇ ਕਿਰਿਆਵਾਂ ਉਪਲੱਬਧ ਹਨ। ਇਨ੍ਹਾਂ 'ਚ ਆਸਟ੍ਰੇਲੀਆ, ਕੈਨੇਡਾ, ਯੂ.ਐੱਸ. ਅਤੇ ਯੂ.ਕੇ. ਸ਼ਾਮਿਲ ਹਨ। ਇਸ ਤੋਂ ਇਲਾਵਾ ਐਪਲੀਕੇਸ਼ਨ ਡਾਇਰੈਕਟਰੀ ਦੇ ਖੋਜ ਬਾਕਸ 'ਚ ਯੂਜ਼ਰਸ ਨੂੰ ਆਸਾਨੀ ਨਾਲ ਆਪਣੇ ਲੋੜੀਂਦੇ ਐਪਸ ਲੱਭਣ 'ਚ ਮਦਦ ਕਰਨ ਲਈ ਆਟੋ ਕੰਪਲੀਟ ਫੀਚਰ ਹੈ।
ਐਪਸ ਡਾਇਰੈਕਟਰੀ ਦੇ ਅੰਦਰ ਐਪ ਨੂੰ ਅਲੱਗ ਕਰਨ ਲਈ ਗੂਗਲ ਅਸਿਸਟੈਂਟ 'ਚ ਹੁਣ ਸਬਕੈਟਾਗਿਰੀ ਵੀ ਸ਼ਾਮਿਲ ਕੀਤੀਆਂ ਗਈਆਂ ਹਨ। ਉਦਾਹਰਣ ਲਈ ਮੌਜੂਦਾ 'ਫੂਡ ਐਂਡ ਡ੍ਰਿੰਕ' ਸ਼੍ਰੇਣੀ 'ਚ ਜਿਥੇ ਭੋਜਨ ਅਤੇ ਪਾਣੀ ਨਾਲ ਸੰਬੰਧਿਤ ਸਾਰੀਆਂ ਐਪਸ ਸ਼ਾਮਿਲ ਹਨ, ਉਥੇ ਹੁਣ 'ਆਰਡਰ ਫੂਡ' ਅਤੇ 'ਵਿਊ ਅ ਮੇਨੂ' ਵਰਗੀਆਂ ਉਪ-ਸ਼੍ਰੇਣੀਆਂ ਸ਼ਾਮਿਲ ਹੋਣਗੀਆਂ। ਗੂਗਲ ਨਵੀਆਂ ਉਪ-ਸ਼੍ਰੇਣੀਆਂ 'ਚ ਯੂਜ਼ਰਸ ਦੀ ਕੁਦਰਤੀ ਖੋਜ ਕਵੈਰੀ ਨੂੰ ਮੈਪ ਕਰਨ ਲਈ ਐਪ ਵੇਰਵਾ ਅਤੇ ਸੈਂਪਲ ਇਨਵੋਸ਼ੰਸ 'ਤੇ ਵਿਚਾਰ ਕਰ ਰਿਹਾ ਹੈ।
Huawei ਨੇ ਆਪਣੇ ਇਨ੍ਹਾਂ ਸਮਾਰਟਫੋਨਜ਼ ਲਈ ਰੀਲੀਜ਼ ਕੀਤਾ EMUI 8.0 ਕਲੋਜ਼ਡ ਬੀਟਾ ਪ੍ਰੋਗਰਾਮ
NEXT STORY