ਜਲੰਧਰ— ਸਰਚ ਇੰਜਣ ਗੂਗਲ ਨੇ ਆਪਣੀ ਸਾਲਾਨਾ ਡਿਵੈੱਲਪਰ ਕਾਨਫਰੰਸ 'ਚ ਕੁਝ ਵੱਡੇ ਐਲਾਨ ਕੀਤੇ ਹਨ। ਇਕ ਨਜ਼ਰ ਮਾਰਦੇ ਹਾਂ ਗੂਗਲ ਦੇ ਉਨ੍ਹਾਂ ਪ੍ਰਾਡਕਟਸ 'ਤੇ ਜਿਨ੍ਹਾਂ ਦਾ ਐਲਾਨ ਗੂਗਲ I/O 2016 'ਚ ਕੀਤਾ ਗਿਆ।
Google Assitant
'ਓਕੇ ਗੂਗਲ' ਸਰਵਿਸ ਤੋਂ ਬਾਅਦ ਗੂਗਲ ਨੇ ਆਪਣੇ ਨਵੇਂ ਪ੍ਰਾਡਕਟ ਗੂਗਲ ਅਸਿਸਟੈਂਟ ਦਾ ਅਧਿਕਾਰਤ ਐਲਾਨ ਕਰ ਦਿੱਤਾ ਹੈ। ਗੂਗਲ ਅਸਿਸਟੈਂਟ ਉਹ ਸਬ ਕੁਝ ਸਕਦਾ ਹੈ ਜੋ 'ਓਕੇ ਗੂਗਲ' ਕਰ ਸਕਦਾ ਹੈ। ਇਸ ਤੋਂ ਇਲਾਵਾ ਇਹ ਤੁਹਾਡੀ ਸਹੂਲਤ ਅਤੇ ਪਹਿਲ ਦੇ ਆਧਾਰ 'ਤੇ ਕੰਮ ਨੂੰ ਵੰਡ ਸਕਦਾ ਹੈ। ਗੂਗਲ ਦੇ ਸੀ.ਈ.ਓ. ਸੁੰਦਰ ਪਿਚਾਈ ਨੇ ਐਪ ਰਾਹੀਂ ਉਨ੍ਹਾਂ ਮੂਵੀ ਦੀ ਲਿਸਟ ਬਾਰੇ ਪੁੱਛਿਆ ਜੋ ਉਨ੍ਹਾਂ ਕੋਲ ਹੋਣ ਅਤੇ ਜਿਨ੍ਹਾਂ ਦਾ ਆਨੰਦ ਉਹ ਲੈ ਸਕਣ। ਇਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਅਸੀਂ ਅਜੇ ਬੱਚਿਆਂ ਨਾਲ ਮੂਵੀ ਦੇਖਣਾ ਚਾਹੁੰਦੇ ਹਾਂ। ਜਿਸ ਦਾ ਮਤਲਬ ਹੈ ਕਿ ਅਸਿਸਟੈਂਟ ਫੈਮਲੀ-ਫ੍ਰੈਂਡਲੀ ਮੂਵੀ ਆਫਰ ਕਰਨਾ ਹੋਵੇਗਾ।
Allo messaging app
ਐਲੋ ਮੈਸੇਜਿੰਗ ਐਪ 'ਚ ਜਵਾਬ ਦਿੰਦੇ ਸਮੇਂ ਟੈਕਸਟ ਸੁਝਾਅ ਦਿੱਤਾ ਜਾਵੇਗਾ। ਇਹ ਸੁਝਾਅ ਬਿਲਕੁਲ ਉਸੇ ਤਰ੍ਹਾਂ ਹੋਵੇਗਾ ਜਿਵੇਂ ਸ਼ਾਰਟ ਈ-ਮੇਲ ਲਿਖਦੇ ਸਮੇਂ 'ਇਨਬਾਕਸ' ਐਪ 'ਚ ਹੁੰਦਾ ਹੈ। ਉਦਾਹਰਣ ਲਈ, ਜੇਕਰ ਕਿਸੇ ਮੈਸੇਜ 'ਚ ਲਿਖਿਆ ਹੈ, 'ਕੀ ਅਸੀਂ ਕੱਲ ਲੰਚ ਇਕੱਠੇ ਕਰ ਸਕਦੇ ਹਾਂ?' ਤਾਂ ਐਲੋ 'ਸਓਰ', 'ਸਾਰੀ', ਜਾਂ 'ਆਈ ਕੈਨ ਨਾਟ' ਵਰਗੇ ਸੁਝਾਅ ਦੇਵੇਗਾ। ਜਿਸ ਨਾਲ ਯੂਜ਼ਰ ਆਪਣੇ ਮੈਸੇਜ ਦੇ ਜਵਾਬ ਛੇਤੀ ਦੇ ਸਕੋਗੇ। ਗੂਗਲ ਦਾ ਨਵਾਂ ਮੈਸੇਜਿੰਗ ਐਪ ਐਲੋ ਫੇਸਬੁੱਕ ਅਤੇ ਦੂਜੇ ਮੈਸੇਜਿੰਗ ਐਪਸ ਨੂੰ ਟੱਕਰ ਦੇਣ ਲਈ ਆਇਆ ਹੈ।
Google Home
ਕੰਪਨੀ ਨੇ ਇਕ ਵਾਇਰਲੈੱਸ ਸਪੀਕਰ ਅਤੇ ਸਮਾਰਟ ਐਪਲਾਇੰਸ ਹਬ (ਜਿਸ ਨੂੰ ਗੂਗਲ ਦਾ ਨਾਂ ਦਿੱਤਾ ਗਿਆ ਹੈ) ਤੋਂ ਵੀ ਪਰਦਾ ਚੁੱਕਿਆ ਗਿਆ। ਗੂਗਲ ਹੋਮ ਨੂੰ ਇਸੇ ਸਾਲ ਰਿਲੀਜ਼ ਕੀਤਾ ਜਾਵੇਗਾ। ਇਹ ਪ੍ਰਾਡਕਟ ਗੂਗਲ ਕ੍ਰੋਮਕਾਸਟ ਡਿਵਾਈਸ ਤੋਂ ਆਡੀਓ ਅਤੇ ਵੀਡੀਓ ਸਟ੍ਰੀਮਿੰਗ ਕਰ ਸਕਦੇ ਹਨ। ਇਸ ਤੋਂ ਇਸਾਵਾ ਇਹ ਸਮਾਰਟ ਅਪਲਾਇੰਸ ਨੂੰ ਵੀ ਕੰਟਰੋਲ ਕਰ ਸਕੇਗਾ। ਗੂਗਲ ਹੋਮ ਸਮਰਾਟਫੋਨ ਦੇ ਨਾਲ ਵੀ ਕੰਮ ਕਰੇਗਾ। ਜੇਕ ਤੁਸੀਂ ਆਪਣੇ ਡਿਨਰ ਰਿਜ਼ਰਵੇਸ਼ਨ ਨੂੰ ਬਦਲਣਾ ਚਾਹੁੰਦੇ ਹੋ ਤਾਂ ਗੂਗਲ ਹੋਮ ਤੁਹਾਡੇ ਮੁਤਾਬਕ ਤੁਹਾਡੇ ਸਮੇਂ ਨੂੰ ਐਡਜਸਟ ਕਰ ਦੇਵੇਗਾ।
ਇਨ੍ਹਾਂ ਸਮਾਰਟਫੋਨਸ 'ਤੇ ਮਿਲ ਰਹੀ ਹੈ ਭਾਰੀ ਛੋਟ
NEXT STORY