ਜਲੰਧਰ— ਗਾਹਕਾਂ ਨੂੰ ਲੁਭਾਉਣ ਲਈ ਜ਼ਿਆਦਾਤਰ ਆਨਲਾਈਨ ਸ਼ਾਪਿੰਗ ਸਾਈਟਸ ਕਈ ਤਰ੍ਹਾਂ ਦੇ ਆਫਰਸ ਪੇਸ਼ ਕਰਦੀਆਂ ਰਹਿੰਦੀਆਂ ਹਨ। ਈ-ਕਾਮਰਸ ਸਾਈਟ ਫਲਿੱਪਕਾਰਟ ਲਿਮਟਿਡ ਟਾਈਮ ਲਈ 'ਮੋਬਾਇਲ ਮਾਨਿਆ' ਸੇਲ ਆਯੋਜਿਤ ਕੀਤੀ ਹੈ। ਇਸ ਸੇਲ 'ਚ ਗਾਹਕ ਮੋਟੋ ਰੇਂਜ ਦੇ ਪ੍ਰਾਡਕਟਸ ਤੋਂ ਇਲਾਵਾ ਸੈਮਸੰਗ ਗਲੈਕਸੀ ਜੇ5 ਅਤੇ ਗਲੈਕਸੀ ਜੇ7 ਵਰਗੇ ਕਈ ਸਮਾਰਟਫੋਨ ਵੀ ਸਸਤੀ ਕੀਮਤ 'ਚ ਖਰੀਦ ਸਕਦੇ ਹੋ। ਇਸ ਸੇਲ ਦੀ ਸ਼ੁਰੂਆਤ 18 ਮਈ ਤੋਂ 9 ਮਈ ਤੱਕ ਚੱਲੇਗੀ।
Moto G (Gen 3)
ਮੋਟੋ ਜੀ (Gen 3) ਦੇ 16ਜੀ.ਬੀ. ਮਾਡਲ (ਕੀਮਤ 9,999 ਰੁਪਏ) 'ਤੇ 1,000 ਰੁਪਏ ਦੀ ਛੋਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਐਕਸਚੇਂਜ ਆਫਰ ਰਾਹੀਂ 8,000 ਰੁਪਏ ਦੀ ਵਾਧੂ ਛੋਟ ਪ੍ਰਾਪਤ ਕੀਤੀ ਜਾ ਸਕਦੀ ਹੈ। ਮੋਟੋ ਜੀ ਟਰਬੋ ਐਡੀਸ਼ਨ ਦਾ ਵ੍ਹਾਈਟ ਵੇਰੀਅੰਟ 2,000 ਰੁਪਏ ਦੀ ਸਸਤੀ ਕੀਮਤ 'ਚ ਉਪਲੱਬਧ ਹੈ। ਆਫਰ 'ਚ ਨਵੀਂ ਕੀਮਤ 8,499 ਰੁਪਏ ਹੈ ਅਤੇ ਇੱਛੁਕ ਗਾਹਕ ਕੁਝ ਪੁਰਾਣੇ ਮੋਬਾਇਲ ਐਕਸਚੇਂਜ ਕਰਕੇ 8,000 ਰੁਪਏ ਤੱਕ ਦੀ ਵਾਧੂ ਛੋਟ ਪਾ ਸਕਦੇ ਹਨ।
Moto Play X
ਇਹ ਸਮਾਰਟਫੋਨ ਖਰੀਦਣ 'ਤੇ ਗਾਹਕਾਂ ਨੂੰ 1,500 ਰੁਪਏ ਦੀ ਛੋਟ ਦੇ ਨਾਲ-ਨਾਲ ਇਕ ਟਰਬੋ ਚਾਰਜਰ ਵੀ ਮਿਲੇਗਾ। ਇਸ ਤੋਂ ਇਲਾਵਾ ਗਾਹਕ ਹੈਂਡਸੈੱਟ ਲਈ ਐਕਸਚੇਂਜ 'ਚ 14,000 ਰੁਪਏ ਤੱਕ ਦੀ ਛੋਟ ਹਾਸਿਲ ਕਰ ਸਕਦੇ ਹਨ।
Moto X style
ਫਲਿੱਪਕਾਰਟ ਦੀ ਇਸ ਸੇਲ 'ਚ ਸਭ ਤੋਂ ਵੱਡੀ ਛੋਟ Moto X style 'ਤੇ ਮਿਲ ਰਹੀ ਹੈ। ਇਸ ਦਾ 16ਜੀ.ਬੀ. ਮਾਡਲ 6,000 ਰੁਪਏ ਸਸਤਾ ਹੋ ਕੇ 20,000 ਰੁਪਏ 'ਚ ਮਿਲ ਰਿਹਾ ਹੈ। ਯਾਦ ਰਹੇ ਕਿ ਇਸ ਮਾਡਲ ਨੂੰ 29,999 ਰੁਪਏ 'ਚ ਲਾਂਚ ਕੀਤਾ ਗਿਆ ਸੀ। ਇਸ ਹੈਂਡਸੈੱਟ ਲਈ ਐਕਸਚੇਂਜ ਆਫਰ 'ਚ ਗਾਹਕ 15,000 ਰੁਪਏ ਦੀ ਛੋਟ ਪਾ ਸਕਦੇ ਹਨ। 32ਜੀ.ਬੀ. ਮਾਡਲ 22,999 ਰੁਪਏ 'ਚ ਮਿਲ ਰਿਹਾ ਹੈ।
Lenovo Vibe P1
ਲਿਨੋਵੋ ਵਾਈਬ ਪੀ1 ਸਮਾਰਟਫੋਨ ਖਰੀਦਣ 'ਤੇ ਤੁਹਾਨੂੰ 2,500 ਰੁਪਏ ਦੀ ਛੋਟ ਤੋਂ ਬਾਅਦ 13,499 ਰੁਪਏ 'ਚ ਉਪਲੱਬਧ ਹੋਵੇਗਾ। ਇਸ ਦੇ ਨਾਲ ਐਕਸਚੇਂਜ ਆਫਰ 'ਚ 11,000 ਰੁਪਏ ਦੀ ਛੋਟ ਹਾਸਿਲ ਕੀਤੀ ਜਾ ਸਕਦੀ ਹੈ। ਅਸੂਸ ਜ਼ੈੱਨ ਫੋਨ 2 (4ਜੀ.ਬੀ.) ਸਮਾਰਟਫੋਨ 4,000 ਰੁਪਏ ਸਸਤਾ ਹੋ ਕੇ 14,999 ਰੁਪਏ 'ਚ ਮਿਲ ਰਿਹਾ ਹੈ ਅਤੇ ਇਸ ਦੇ ਨਾਲ 12,000 ਰੁਪਏ ਤੱਕ ਦਾ ਐਕਸਚੇਂਜ ਆਫਰ ਵੀ ਹੈ।
Samsung Galaxy J 5
ਸੈਮਸੰਗ ਗਲੈਕਸੀ ਜੇ5 2016 ਅਤੇ ਗਲੈਕਸੀ ਜੇ7 2016 ਹੈਂਡਸੈੱਟ 'ਤੇ ਵੀ ਛੋਟ ਦਿੱਤੀ ਜਾ ਰਹੀ ਹੈ। ਸੈਮਸੰਗ ਗਲੈਕਸੀ ਜੇ5 2016 ਸਮਾਰਟਫੋਨ 13,990 ਰੁਪਏ 'ਚ ਉਪਲੱਬਧ ਹੈ ਅਤੇ ਯੂਜ਼ਰ ਐਕਸਚੇਂਜ ਦੇ ਤਹਿਤ 11,000 ਰੁਪਏ ਤੱਕ ਦਾ ਫਾਇਦਾ ਲੈ ਸਕਦੇ ਹਨ। ਸੈਮਸੰਗ ਗਲੈਕਸੀ ਜੇ7 2016 ਸਮਾਰਟਫੋਨ 15,990 ਰੁਪਏ 'ਚ ਮਿਲ ਰਿਹਾ ਹੈ। ਇਸ ਹੈਂਡਸੈੱਟ ਦੇ ਨਾਲ 13,000 ਰੁਪਏ ਤੱਕ ਦਾ ਐਕਸਚੇਂਜ ਆਫਰ ਉਪਲੱਬਧ ਹੈ।
ਪੈਨਾਸੋਨਿਕ Eluga-i2 ਦੇ ਦੋ ਨਵੇਂ ਵੇਰਿਅੰਟ ਲਾਂਚ
NEXT STORY