ਗੈਜੇਟ ਡੈਸਕ– ਕੋਰੋਨਾ ਵੈਕਸੀਨ ਨੂੰ ਲੈ ਕੇ ਪੂਰੀ ਦੁਨੀਆ ’ਚ ਜਾਗਰੂਕਤਾ ਫੈਲਾਈ ਜਾ ਰਹੀ ਹੈ। ਸਰਕਾਰ ਤੋਂ ਲੈ ਕੇ ਤਮਾਮ ਸੰਸਥਾਵਾਂ ਵੀ ਲੋਕਾਂ ਨੂੰ ਵੈਕਸੀਨ ਲਗਵਾਉਣ ਲਈ ਪ੍ਰੇਰਿਤ ਕਰ ਰਹੀਆਂ ਹਨ। ਹੁਣ ਇਸ ਲਿਸਟ ’ਚ ਇਨਸਾਨਾਂ ਦੇ ਨਾਲ ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) ਦਾ ਨਾਂ ਵੀ ਸ਼ਾਮਲ ਹੋ ਗਿਆ ਹੈ।
ਸਰਕਾਰ, ਸਿਹਤ ਸੰਸਥਾਵਾਂ ਅਤੇ ਡਾਕਟਰਾਂ ਦੇ ਨਾਲ ਹੀ ਹੁਣ ਗੂਗਲ ਅਸਿਸਟੈਂਟ ਵੀ ਲੋਕਾਂ ਨੂੰ ਕੋਰੋਨਾ ਵੈਕਸੀਨ ਲਈ ਪ੍ਰੇਰਿਤ ਕਰ ਰਿਹਾ ਹੈ। ਤੁਹਾਨੂੰ ਵੈਕਸੀਨ ਲਗਵਾਉਣ ਲਈ ਪ੍ਰੇਰਿਤ ਕਰਨ ਲਈ ਗੂਗਲ ਅਸਿਸਟੈਂਟ ਤੁਹਾਡੇ ਲਈ ਇਕ ਖ਼ੂਬਸੂਰਤ ਗਾਣਾ ਗਾਏਗਾ। ਸੋਸ਼ਲ ਮੀਡੀਆ ’ਤੇ ਗੂਗਲ ਅਸਿਸਟੈਂਟ ਦਾ ਇਹ ਗਾਣਾ ਕਾਫੀ ਵਾਇਰਲ ਹੋ ਰਿਹਾ ਹੈ।
ਗੂਗਲ ਅਸਿਸਟੈਂਟ ਨੇ ਆਪਣੇ ਗਾਣੇ ’ਚ ਦੁਨੀਆ ਭਰ ਦੇ ਵਿਗਿਆਨੀਆਂ ਨੂੰ ਸੁਪਰ ਹੀਰੋ ਕਿਹਾ ਹੈ। ਗੂਗਲ ਅਸਿਸਟੈਂਟ ਦੇ ਇਸ ਖ਼ਾਸ ਗਾਣੇ ਨੂੰ ਸੁਣਨ ਲਈ ਤੁਹਾਨੂੰ ਗੂਗਲ ਅਸਿਸਟੈਂਟ ਨੂੰ ‘Sing The Vaccine Song’ ਕਮਾਂਡ ਦੇਣੀ ਹੋਵੇਗੀ। ਕਮਾਂਡ ਤੁਹਾਡੀ ਡਿਵਾਈਸ ਦੀ ਸੈਟਿੰਗ ’ਤੇ ਵੀ ਨਿਰਭਰ ਕਰਦੀ ਹੈ ਕਿ ਗੂਗਲ ਅਸਿਸਟੈਂਟ ਗਾਣਾ ਜਨਾਨੀ ਦੀ ਆਵਾਜ਼ ’ਚ ਸੁਣਾਉਂਦਾ ਹੈ ਜਾਂ ਫਿਰ ਪੁਰਸ਼ ਦੀ ਆਵਾਜ਼ ’ਚ।
ਵਨਪਲੱਸ ਦੇ ਇਨ੍ਹਾਂ ਸਮਾਰਟਫੋਨਾਂ ਨੂੰ ਮਿਲੀ ਵੱਡੀ ਸਾਫਟਵੇਅਰ ਅਪਡੇਟ, ਜੁੜੇ ਕਈ ਨਵੇਂ ਫੀਚਰ
NEXT STORY