ਗੈਜੇਟ ਡੈਸਕ—ਗੂਗਲ ਨੇ ਇਕ ਵਾਰ ਫਿਰ ਵੱਡਾ ਕਦਮ ਚੁੱਕਦੇ ਹੋਏ ਪਲੇਅ ਸਟੋਰ ਤੋਂ 240 ਤੋਂ ਜ਼ਿਆਦਾ ਮੋਬਾਇਲ ਐਪਸ ਬਲਾਕ ਕਰ ਦਿੱਤੀਆਂ ਹਨ। ਇਹ ਸਾਰੇ ਐਪ ਐਂਡ੍ਰਾਇਡ ਸਮਾਰਟਫੋਨਜ਼ ’ਤੇ ਚੱਲਦੇ ਹਨ। ਅਜਿਹੇ ’ਚ ਜੇਕਰ ਇਹ ਐਪ ਤੁਹਾਡੇ ਫੋਨ ’ਚ ਹਨ ਤਾਂ ਜਲਦ ਤੋਂ ਜਲਦ ਤੁਸੀਂ ਵੀ ਇਨ੍ਹਾਂ ਨੂੰ ਡਿਲੀਟ ਕਰ ਦੇਵੋ ਤਾਂ ਕਿ ਤੁਹਾਡੇ ਸਮਾਰਟਫੋਨ ਨਾਲ ਹੀ ਤੁਸੀਂ ਵੀ ਹਰ ਤਰ੍ਹਾਂ ਨਾਲ ਸੁਰੱਖਿਅਤ ਰਹਿ ਸਕੋ। ਗੂਗਲ ਨੇ ਇਹ ਕਾਰਵਾਈ ਇਸ ਲਈ ਕੀਤੀ ਹੈ ਕਿਉਂਕਿ ਇਹ 240 ਐਪਸ ਯੂਜ਼ਰਸ ਨੂੰ ਤਰ੍ਹਾਂ-ਤਰ੍ਹਾਂ ਦੇ ਗੈਰ-ਜ਼ਰੂਰੀ ਐਡਵਟਾਈਜ਼ਮੈਂਟ ਦਿਖਾਉਂਦੇ ਸਨ ਅਤੇ ਗੂਗਲ ਦੇ ਨਿਯਮਾਂ ਦਾ ਉਲੰਘਣ ਕਰ ਰਹੇ ਸਨ।
ਗੂਗਲ ਦੀ ਸਕਿਓਰਟੀ ਟੀਮ ਨੇ ਇਨ੍ਹਾਂ ਐਪਲੀਕੇਸ਼ਨ ਵਿਰੁੱਧ ਕਾਰਵਾਈ ਦਾ ਰਸਤਾ ਸਾਫ ਕੀਤਾ ਅਤੇ ਫਿਰ ਇਨ੍ਹਾਂ ਐਪਸ ਨੂੰ ਬਲਾਕ ਕੀਤਾ ਗਿਆ ਹੈ। ਇਨ੍ਹਾਂ ’ਚੋਂ ਜ਼ਿਆਦਾ ਐਪਸ RAINBOWMIX ਗਰੁੱਪ ਦੇ ਹਨ ਜਿਨ੍ਹਾਂ ’ਚ ਪੁਰਾਣੇ ਗੇਮਸ ਸਮੇਤ ਹੋਰ ਹਨ। ਇਸ ਗਰੁੱਪ ਦੇ ਐਪਸ ਦੀ ਹਰ ਦਿਨ 1.4 ਕਰੋੜ ਲੋਕਾਂ ਤੱਕ ਪਹੁੰਚ ਸੀ ਅਤੇ ਇਹ ਪੈਕਰ ਸਾਫਟਵੇਅਰ ਦੇ ਰਾਹੀਂ ਰੋਜ਼ਾਨਾ 1.5 ਕਰੋੜ ਲੋਕਾਂ ਤੱਕ ਤਰ੍ਹਾਂ-ਤਰ੍ਹਾਂ ਦੇ ਵਿਗਿਆਪਨ ਪਹੁੰਚਾਉਂਦੇ ਸਨ।
ਯੂਜ਼ਰਸ ਨੂੰ ਹੋ ਰਹੀ ਸੀ ਪ੍ਰੇਸ਼ਾਨੀ
ਗੂਗਲ ਨੇ ਯੂਜ਼ਰਸ ਨੂੰ ਸਾਵਧਾਨ ਕਰ ਦਿੱਤਾ ਹੈ ਕਿ ਉਹ ਆਪਣੇ ਐਂਡ੍ਰਾਇਡ ਸਮਾਰਟਫੋਨਸ ਤੋਂ RAINBOWMIX ਗਰੁੱਪ ਦੇ ਐਪਸ ਜਲਦ ਤੋਂ ਜਲਦ ਡਿਲੀਟ ਕਰ ਦੇਣ। ਇਹ ਗਰੁੱਪ ਲੰਬੇ ਸਮੇਂ ਤੋਂ ਗੂਗਲ ਦੇ ਨਿਯਮਾਂ ਨਾਲ ਖਿਲਵਾੜ ਕਰ ਰਿਹਾ ਸੀ ਅਤੇ ਜਦ ਖੋਜਕਾਰਾਂ ਨੇ White Ops ਸੰਸਥਾ ਦੀ ਮਦਦ ਨਾਲ ਇਸ ਸਕੈਮ ਤੋਂ ਪਰਦਾ ਚੁੱਕਿਆ ਤਾਂ ਉਸ ਵੇਲੇ ਗੂਗਲ ਦੀ ਇਹ ਵੱਡੀ ਕਾਰਵਾਈ ਸਾਹਮਣੇ ਆਈ ਹੈ। ਦਰਅਸਲ, ਅਨਚਾਹੇ ਐਪ ਨਾਲ ਜਿਥੇ ਯੂਜ਼ਰਸ ਨੂੰ ਪ੍ਰੇਸ਼ਾਨੀ ਹੋ ਰਹੀ ਸੀ ਉੱਥੇ ਉਨ੍ਹਾਂ ਦੇ ਫੋਨ ਦੀ ਸਪੀਡ ਵੀ ਪ੍ਰਭਾਵਿਤ ਹੋ ਰਹੀ ਸੀ। ਅਜਿਹੀ ਹਾਲਾਤ ’ਚ ਗੂਗਲ ਨੇ ਇਨ੍ਹਾਂ ਐਪਸ ਨੂੰ ਬਲਾਕ ਕਰਨਾ ਹੀ ਸਹੀ ਸਮਝਿਆ।
ਮੋਬਾਇਲ ਐਡ ਫਰਾਡ ਵੱਡੀ ਚੁਣੌਤੀ
ਗੂਗਲ ਪਲੇਅ ਸਟੋਰ ’ਤੇ ਇਸ ਤੋਂ ਪਹਿਲਾਂ ਵੀ ਸਮੇਂ-ਸਮੇਂ ’ਤੇ ਕਈ ਸਾਰੇ ਐਪਸ ਬਲਾਕ ਜਾਂ ਬੈਨ ਹੋ ਚੁੱਕੇ ਹਨ। ਯੂਜ਼ਰ ਦੀ ਸੁਵਿਧਾ ਲਈ ਇਸ ਤਰ੍ਹਾਂ ਦੇ ਕਦਮ ਚੁੱਕੇ ਜਾਂਦੇ ਹਨ। ਐਕਸਪਰਟਸ ਦਾ ਕਹਿਣਾ ਹੈ ਕਿ ਮੋਬਾਇਲ ਐਡ ਫਰਾਡ ਇੰਡਸਟਰੀ ਦੇ ਸਾਹਮਣੇ ਵੱਡੀ ਚੁਣੌਤੀ ਦੇ ਰੂਪ ’ਚ ਹੈ ਜੋ ਕਿ ਕਈ ਤਰ੍ਹਾਂ ਨਾਲ ਸਾਹਮਣੇ ਆਉਂਦੀ ਹੈ।
ਇਸ ਨਾਲ ਯੂਜ਼ਰਸ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੁੰਦਾ ਹੈ ਅਤੇ ਇਸ ਖਤਰਨਾਕ ਐਪਸ ਕਾਰਣ ਵੀ ਵਧੀਆ ਅਤੇ ਜ਼ਰੂਰੀ ਮੋਬਾਇਲ ਐਪਲੀਕੇਸ਼ਨ ’ਤੇ ਵੀ ਇਸ ਦਾ ਪ੍ਰਭਾਵ ਪੈਂਦਾ ਹੈ। ਅਜਿਹੀ ਸਥਿਤੀ ’ਚ ਐਜਵਟਾਈਰਜਸ ਅਤੇ ਪਬਲਿਸ਼ਰ ਨੂੰ ਵੀ ਖਾਸਾ ਨੁਕਸਾਨ ਹੁੰਦਾ ਹੈ। ਗੂਗਲ ਨੇ ਇਸ ਤਰ੍ਹਾਂ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਸਖਤ ਪਾਲਿਸੀ ਬਣਾਈ ਹੈ ਅਤੇ ਜੋ ਵੀ ਐਪ ਕਿਸੇ ਤਰ੍ਹਾਂ ਦੇ ਨਿਯਮਾਂ ਦੇ ਉਲੰਘਣ ਦੇ ਦੋਸ਼ੀ ਪਾਏ ਜਾਂਦੇ ਹਨ ਉਨ੍ਹਾਂ ਨੂੰ ਜਾਂ ਤਾਂ ਬੈਨ ਜਾਂ ਬਲਾਕ ਕਰ ਦਿੱਤਾ ਜਾਂਦਾ ਹੈ।
Nokia ਵੱਲੋਂ ਦੋ ਸਸਤੇ 4G ਫੀਚਰ ਫੋਨ 215 ਤੇ 225 VoLTE ਸਪੋਰਟ ਨਾਲ ਲਾਂਚ
NEXT STORY