ਗੈਜੇਟ ਡੈਸਕ– ਜੇਕਰ ਤੁਸੀਂ ਵੀ ਗੂਗਲ ਕ੍ਰੋਮ ਦਾ ਇਸਤੇਮਾਲ ਕਰਦੇ ਹੋ ਤਾਂ ਇਹ ਖ਼ਬਰ ਖ਼ਾਸਤੌਰ ’ਤੇ ਤੁਹਾਡੇ ਲਈ ਹੀ ਹੈ। ਗੂਗਲ ਨੇ ਆਪਣੇ ਕ੍ਰੋਮ ਬ੍ਰਾਊਜ਼ਰ ਲਈ ਸਾਲ 2020 ਦੀ ਸਭ ਤੋਂ ਵੱਡੀ ਅਪਡੇਟ ਜਾਰੀ ਕਰ ਦਿੱਤੀ ਹੈ। ਇਸ ਨਾਲ ਗੂਗਲ ਕ੍ਰੋਮ ਦੀ ਪਰਫਾਰਮੈਂਸ ਨੂੰ ਬਿਹਤਰ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਲੈਪਟਾਪ ’ਚ ਇਸ ਦਾ ਇਸਤੇਮਾਲ ਕਰਦੇ ਸਮੇਂ ਬੈਟਰੀ ਦੀ ਵੀ ਘੱਟ ਖ਼ਪਤ ਹੋਵੇਗੀ। ਰਿਪੋਰਟ ਮੁਤਾਬਕ, ਇਸ ਨਾਲ ਬੈਟਰੀ ਲਾਈਫ 1.25 ਘੰਟੇ ਤਕ ਵਧ ਜਾਵੇਗੀ ਪਰ ਇਸ ਲਈ ਤੁਹਾਨੂੰ ਬ੍ਰਾਊਜ਼ਰ ਨੂੰ ਅਪਡੇਟ ਕਰਨਾ ਹੋਵੇਗਾ।
ਗੂਗਲ ਨੇ ਦਾਅਵਾ ਕੀਤਾ ਹੈ ਕਿ ਨਵੀਂ ਅਪਡੇਟ ਨਾਲ ਸੀ.ਪੀ.ਯੂ. ’ਤੇ ਲੋਡ 5 ਗੁਣਾ ਘੱਟ ਹੋ ਜਾਵੇਗਾ। ਇਸ ਤੋਂ ਇਲਾਵਾ ਇਹ 25 ਫੀਸਦੀ ਤਕ ਤੇਜ਼ੀ ਨਾਲ ਸਟਾਰਟ ਹੋਵੇਗਾ ਅਤੇ ਇਸ ਨਾਲ ਪੇਡ ਲੋਡਿੰਗ ਦੀ ਸਪੀਡ ਵੀ 7 ਫੀਸਦੀ ਤਕ ਤੇਜ਼ ਹੋ ਜਾਵੇਗੀ। ਨਵੀਂ ਅਪਡੇਟ ਨੂੰ ਸਭ ਤੋਂ ਪਹਿਲਾਂ ਕ੍ਰੋਮਬੁੱਕਸ ਲਈ ਲਾਗੂ ਕੀਤਾ ਗਿਆ ਹੈ ਜਿਸ ਨੂੰ ਜਲਦ ਹੀ ਡੈਸਕਟਾਪ ਪਲੇਟਫਾਰਮ ਲਈ ਉਪਲੱਬਧ ਕਰਵਾਇਆ ਜਾਵੇਗਾ।
Renault Kiger ਕੰਸੈਪਟ ਦਾ ਹੋਇਆ ਖੁਲਾਸਾ, ਕੰਪਨੀ ਨੇ ਵਿਖਾਈ ਪਹਿਲੀ ਝਲਕ
NEXT STORY